ਹੁਣ ਭਾਜਪਾ ਆਗੂ ਨੇ ਮਹਿਲਾ ਯੂਥ ਆਗੂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ
Published : Feb 10, 2023, 1:09 pm IST
Updated : Feb 10, 2023, 1:11 pm IST
SHARE ARTICLE
Image
Image

ਕਿਹਾ, "ਪਿਸ਼ਾਬ ਵਿੱਚ ਡੁੱਬੇ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ"

 

ਕੋਝੀਕੋਡ - ਭਾਰਤੀ ਜਨਤਾ ਪਾਰਟੀ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਨੇ ਵੀਰਵਾਰ ਨੂੰ ਰਾਜ ਯੁਵਾ ਕਮਿਸ਼ਨ ਦੀ ਚੇਅਰਪਰਸਨ ਚਿੰਤਾ ਜੇਰੋਮ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ। 

ਸੁਰੇਂਦਰਨ ਨੇ ਕਥਿਤ ਤੌਰ 'ਤੇ ਕਿਹਾ ਕਿ ਜੇਰੋਮ ਨੂੰ 'ਪਿਸ਼ਾਬ ਵਿੱਚ ਡੁਬੋਏ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ।'

ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.-ਐਮ.) ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਵਾਮਪੰਥੀ ਸਰਕਾਰ ਦੇ ਪੈਟਰੋਲ 'ਤੇ ਸੈੱਸ ਲਗਾਉਣ ਦੇ ਫ਼ੈਸਲੇ ਖ਼ਿਲਾਫ਼ ਰੋਸ ਮਾਰਚ ਦੌਰਾਨ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ, ਸੁਰੇਂਦਰਨ ਨੇ ਦੋਸ਼ ਲਗਾਇਆ ਕਿ ਜੇਰੋਮ '20,000 ਰੁਪਏ ਪ੍ਰਤੀ ਦਿਨ ਦੇ ਕਿਰਾਏ ਵਾਲੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਠਹਿਰ ਰਹੀ ਸੀ।'

ਸੁਰੇਂਦਰਨ ਨੇ ਕਿਹਾ, "ਚਿੰਤਾ ਜੇਰੋਮ ਨੂੰ ਪਿਸ਼ਾਬ ਵਿੱਚ ਡੁਬੋਈ ਹੋਈ ਝਾੜੂ ਨਾਲ ਕੁੱਟਣਾ ਚਾਹੀਦਾ ਹੈ। ਰਾਜ ਯੂਥ ਕਮਿਸ਼ਨ ਦੀ ਚੇਅਰਮੈਨ ਦਾ ਕੀ ਕੰਮ ਹੈ?"

ਆਪਣੇ ਬਚਾਅ ਵਿੱਚ ਸੁਰੇਂਦਰਨ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਉਹ ਗ਼ੈਰ-ਸੰਸਦੀ ਨਹੀਂ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement