
Sunil Jakhar News: ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ, ਪੰਜਾਬ ਸਰਕਾਰ 'ਤੇ ਸਿਆਸੀ ਲਾਹਾ ਲੈਣ ਦਾ ਲਾਇਆ ਦੋਸ਼
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਚਿੱਠੀ ਲਿਖ ਕੇ ਪੰਜਾਬ ਵਿਚ ਵੱਧ ਰਹੇ ਗ੍ਰਨੇਡ ਹਮਲਿਆਂ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਸੂਬੇ ਵਿਚ ਵੱਧ ਰਹੇ ਅਪਰਾਧ ਅਤੇ ਗ੍ਰਨੇਡ ਹਮਲਿਆਂ ਦੀ ਕਿਸੇ ਉੱਚ ਪੱਧਰੀ ਕਮੇਟੀ ਜਾਂ ਕਿਸੇ ਨਿਰਪੱਖ ਏਜੰਸੀ ਚੋਂ ਜਾਂਚ ਕਰਵਾਈ ਜਾਵੇ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਉਹ ਬੜੇ ਬੁੱਧੀਮਾਨ ਹਨ ਤੇ ਉਨ੍ਹਾਂ ਕੋਲ ਹੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਇੰਟਲੀਜੈਂਸ ਵਿਭਾਗ ਦੀ ਜ਼ਿੰਮੇਵਾਰੀ ਹੈ। ਇਸ ਲਈ ਮੁੱਖ ਮੰਤਰੀ ਬਤੌਰ ਸੂਬੇ ਦੇ ਮੁਖੀ ਅਤੇ ਇੰਟਲੀਜੈਂਸ ਦੇ ਮੁਖੀ ਹੋਣ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਖ਼ੁਦ ਲੈਣ।
ਉਨ੍ਹਾਂ ਇਹ ਵੀ ਸ਼ੱਕ ਪ੍ਰਗਟਾਇਆ ਕਿ ਪੰਜਬ ਵਿਚ ਇਹ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਆਪਣੀ ਬੁੱਧੀ ਦੀ ਵਰਤੋਂ ਸੂਬੇ ਵਿਚੋਂ ਅਪਰਾਧ ਖ਼ਤਮ ਕਰਨ ਲਈ ਵਰਤਣ ਨਾ ਕਿ ਸਿਆਸੀ ਵਿਰੋਧੀਆਂ ਨੂੰ ਢਾਹੁਣ ਵਾਸਤੇ ਕਰਨ।