
ਕਿਹਾ, ਮੇਰੇ ਵਿਰੁਧ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਜਾਅਲੀ ਦਸਤਖ਼ਤਾਂ ਵਾਲੇ ਵਿਵਾਦ 'ਤੇ ਪ੍ਰੈਸ ਕਾਨਫ਼ਰੰਸ ਕਰਕੇ ਭਾਜਪਾ 'ਤੇ ਝੂਠ ਫੈਲਾਉਣ ਦਾ ਦੋਸ਼ ਲਗਾਇਆ ਹੈ। ਰਾਘਵ ਚੱਢਾ ਨੇ ਕਿਹਾ, "ਮੈਂ ਭਾਜਪਾ ਆਗੂਆਂ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਕਾਗਜ਼ ਮੇਰੇ ਸਾਹਮਣੇ ਲੈ ਕੇ ਆਉਣ, ਜਿਸ 'ਤੇ ਇਹ ‘ਜਾਅਲੀ ਦਸਤਖ਼ਤ’ ਹਨ। ਜਦੋਂ ਕੋਈ ਦਸਤਖ਼ਤ ਹੀ ਨਹੀਂ ਤਾਂ ਫਰਜ਼ੀ ਦਸਤਖ਼ਤ ਕਿਥੋਂ ਆਏ। ਤੁਸੀਂ ਇੰਨੀ ਵੱਡੀ ਪਾਰਟੀ ਹੋ। ਇਕ ਤਾਕਤਵਰ ਸਰਕਾਰ। ਉਹ ਕਾਗਜ਼ ਦਿਖਾਉ, ਜਿਥੇ ਦਸਤਖਤ ਹਨ। ਜੇਕਰ ਤੁਸੀਂ ਕਹਿ ਰਹੇ ਹੋ ਕਿ ਮੈਂ ਕੁੱਝ ਕਾਗਜ਼ ਪੇਸ਼ ਕੀਤਾ ਹੈ, ਜਿਸ ਵਿਚ ਕਿਸੇ ਦੇ ਦਸਤਖ਼ਤ ਗ਼ਲਤ ਹਨ। ਤਾਂ ਉਹ ਕਾਗਜ਼ ਲਿਆਉ। ਮੈਂ ਚੁਨੌਤੀ ਦਿੰਦਾ ਹਾਂ।"
ਇਹ ਵੀ ਪੜ੍ਹੋ: ਹਰਿਆਣਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਦੀ ਮੌਤ
ਰਾਘਵ ਨੇ ਕਿਹਾ, "ਪ੍ਰਕਿਰਿਆ ਇਹ ਹੈ ਕਿ ਜਦੋਂ ਵੀ ਸਦਨ 'ਚ ਕੋਈ ਵਿਵਾਦਤ ਬਿੱਲ ਆਉਂਦਾ ਹੈ ਤਾਂ ਕਮੇਟੀ ਦੇ ਗਠਨ ਦੀ ਪ੍ਰਕਿਰਿਆ ਦੱਸੀ ਜਾਂਦੀ ਹੈ। ਜੇਕਰ ਕੋਈ ਮੈਂਬਰ ਵੋਟਿੰਗ ਦੀ ਬਜਾਏ ਇਸ 'ਤੇ ਜ਼ਿਆਦਾ ਚਰਚਾ ਕਰਨਾ ਚਾਹੁੰਦਾ ਹੈ, ਤਾਂ ਉਸ ਲਈ ਇਕ ਕਮੇਟੀ ਬਣਾਈ ਜਾਂਦੀ ਹੈ। ਉਸ ਕਮੇਟੀ ਵਿਚ ਕੁੱਝ ਨਾਂਅ ਪ੍ਰਸਤਾਵਿਤ ਹਨ। ਜੋ ਮੈਂਬਰ ਉਸ ਕਮੇਟੀ ਵਿਚ ਨਹੀਂ ਰਹਿਣਾ ਚਾਹੁੰਦਾ ਉਹ ਅਪਣਾ ਨਾਂਅ ਵਾਪਸ ਲੈ ਲੈਂਦਾ ਹੈ। ਇਹ ਇਕ ਪ੍ਰਸਤਾਵ ਹੈ, ਕਿਸੇ ਨੂੰ ਬੈਠਣ ਲਈ ਮਜਬੂਰ ਨਹੀਂ ਕੀਤਾ ਜਾਂਦਾ”।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦੇਸ਼ ਵਿਚੋਂ ਸੱਭ ਤੋਂ ਭਾਰੀ; ਪ੍ਰਤੀ ਕਿਸਾਨ ਔਸਤ ਕਰਜ਼ਾ 2.94 ਲੱਖ ਰੁਪਏ
ਦਰਅਸਲ ਰਾਘਵ ਚੱਢਾ ਨੇ ਦਿੱਲੀ ਸਰਵਿਸਿਜ਼ ਬਿੱਲ ਨੂੰ ਸਿਲੈਕਟਿਵ ਕਮੇਟੀ ਕੋਲ ਭੇਜਣ ਲਈ ਰਾਜ ਸਭਾ ਵਿਚ ਮਤਾ ਪੇਸ਼ ਕੀਤਾ ਸੀ। ਰਾਘਵ 'ਤੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੇ ਇਸ ਪ੍ਰਸਤਾਵ 'ਤੇ ਪੰਜ ਸੰਸਦ ਮੈਂਬਰਾਂ ਦੇ ਨਾਂਅ ਅਤੇ ਦਸਤਖ਼ਤ ਕੀਤੇ ਸਨ।