ਪੰਜਾਬ ਦੀ ਖੁਸ਼ਹਾਲੀ ਲਈ ਮੇਰੇ ਦਿਉਰ ਭਗਵੰਤ ਮਾਨ ਨੂੰ ਜਿਤਾਓ : ਸੁਨੀਤਾ ਕੇਜਰੀਵਾਲ
Published : Feb 11, 2022, 6:59 pm IST
Updated : Feb 11, 2022, 6:59 pm IST
SHARE ARTICLE
Sunita Kejriwal
Sunita Kejriwal

-ਸੁਨੀਤਾ ਕੇਜਰੀਵਾਲ ਅਤੇ ਹਰਸ਼ਿਤਾ ਕੇਜਰੀਵਾਲ ਨੇ ਭਗਵੰਤ ਲਈ ਧੂਰੀ ਵਿੱਚ ਮੰਗੀਆਂ ਵੋਟਾਂ

-ਲੋਕਾਂ ਨੂੰ ਆਸ ਦੀ ਕਿਰਨ 'ਕੇਜਰੀਵਾਲ ਅਤੇ ਭਗਵੰਤ ਮਾਨ' ਜੋੜੀ ਵਿੱਚੋਂ ਦਿਖ ਰਹੀ ਹੈ: ਮਨਪ੍ਰੀਤ ਕੌਰ

ਧੂਰੀ (ਸੰਗਰੂਰ)/ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਬੀਬਾ ਸੁਨੀਤਾ ਕੇਜਰੀਵਾਲ ਨੇ 'ਆਪ' ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਜਿੱਤ ਲਈ ਵਿਧਾਨ ਸਭਾ ਹਲਕਾ ਧੂਰੀ ਵਿੱਚ ਚੋਣ ਪ੍ਰਚਾਰ ਕੀਤਾ।

AAPAAP

ਧੂਰੀ ਸ਼ਹਿਰ ਵਿੱਚ ਹੋਏ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ (ਲੋਕ) 20 ਫਰਵਰੀ ਨੂੰ 'ਝਾੜੂ' ਦਾ ਬਟਨ ਦੱਬ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਆਪਣੇ ਆਪ ਦੀ ਤਰੱਕੀ ਲਈ ਭਗਵੰਤ ਮਾਨ ਨੂੰ ਜਿਤਾਉਣਗੇ। ਇਸ ਚੋਣ ਜਲਸੇ ਨੂੰ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ, ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।

ਸ਼ੁੱਕਰਵਾਰ ਨੂੰ ਧੂਰੀ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ, ''ਆਮ ਆਦਮੀ ਪਾਰਟੀ ਦਾ ਇੱਕੋ- ਇੱਕ ਸੁਫ਼ਨਾ ਹੈ ਕਿ ਹਰ ਘਰ ਵਿੱਚ ਤਰੱਕੀ ਹੋਵੇ। ਬਿਜਲੀ, ਪਾਣੀ, ਸਿੱਖਿਆ ਅਤੇ ਇਲਾਜ ਚੰਗਾ ਅਤੇ ਮੁਫ਼ਤ ਮਿਲੇ। ਜਦੋਂ ਸਰਕਾਰ ਅਜਿਹੀਆਂ ਸਹੂਲਤਾਂ ਆਮ ਲੋਕਾਂ ਨੂੰ ਦਿੰਦੀ ਹੈ ਤਾਂ ਲੋਕਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ।'' ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਸਿੱਖਿਆ, ਇਲਾਜ ਅਤੇ ਹੋਰ ਸਹੂਲਤਾਂ ਦੇਣ ਦਾ ਕੇਵਲ ਵਾਅਦਾ ਨਹੀਂ ਕਰਦੇ, ਸਗੋਂ ਗਰੰਟੀ ਦਿੰਦੇ ਹਨ। ਇਹੋ ਜਿਹੀਆਂ ਗਰੰਟੀਆਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਲਾਗੂ ਕੀਤੀਆਂ ਹਨ ਅਤੇ ਪੰਜਾਬ ਵਿੱਚ ਵੀ ਲਾਗੂ ਕੀਤੀਆਂ ਜਾਣਗੀਆਂ।

sunita kejriwalsunita kejriwal

ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਦੀ ਹਰ ਔਰਤ ਨੂੰ ਇਹ ਪੈਸੇ ਮਿਲਣਗੇ। ਇਸ ਪੈਸੇ ਨੂੰ ਔਰਤਾਂ ਆਪਣੀ ਮਰਜੀ ਨਾਲ ਖਰਚ ਸਕਦੀਆਂ ਹਨ, ਵਿਦਿਆਰਥਣਾਂ ਆਪਣੀ ਪੜਾਈ ਦਾ ਖਰਚ ਪੂਰਾ ਕਰ ਸਕਦੀਆਂ ਹਨ ਅਤੇ ਮਾਂਵਾਂ ਆਪਣੀਆਂ ਧੀਆਂ ਨੂੰ ਅਸ਼ੀਰਵਾਦ ਦੇ ਰੂਪ 'ਚ ਵੀ ਦੇ ਸਕਦੀਆਂ ਹਨ।

AAPAAP

ਭਗਵੰਤ ਮਾਨ ਦੀ ਤਰੀਫ਼ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ, ''ਭਗਵੰਤ ਇੱਕੋ- ਇੱਕ ਅਜਿਹੇ ਸੰਸਦ ਮੈਂਬਰ ਹਨ, ਜਿਹੜੇ ਲੰਮੇਂ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਸੰਸਦ ਵਿੱਚ ਚੁਕਦੇ ਰਹੇ ਹਨ। ਉਸ ਨੂੰ ਪੰਜਾਬ ਨਾਲ ਜਨੂਨ ਹੈ, ਪਿਆਰ ਹੈ ਕਿ ਕਿਵੇਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ। ਇਸੇ ਲਈ ਉਹ ਭਗਵੰਤ ਮਾਨ ਲਈ ਵੋਟਾਂ ਮੰਗਣ ਆਈ ਹੈ।''

ਇਸ ਮੌਕੇ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੱਚਿਆਂ ਬਾਰੇ ਸੋਚਦੀ ਹੈ ਕਿ ਹਰ ਬੱਚੇ ਨੂੰ ਕਿਵੇਂ ਪੜਨ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ। ਅੱਜ ਪੰਜਾਬ ਦੇ ਬੱਚਿਆਂ ਨੂੰ ਚੰਗੇ ਸਕੂਲ, ਕਾਲਜ ਅਤੇ ਚੰਗੇ ਹਸਪਤਾਲਾਂ ਦੀ ਲੋੜ ਹੈ। ਹਰਸ਼ਿਤਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਪੰਜਾਬ ਦੀ ਹਰ ਬੇਟੀ ਪੜੇ- ਲਿਖੇ, ਅੱਗੇ ਵਧੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰੇ।

harshita kejriwalharshita kejriwal

ਇਸ ਤੋਂ ਪਹਿਲਾ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ, ''ਸੂਬੇ ਦੀਆਂ ਆਮ ਔਰਤਾਂ ਨੂੰ ਰਿਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਹਮੇਸ਼ਾਂ ਹੀ ਰਾਜਨੀਤਿਕ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਹੈ। ਜਦੋਂ ਔਰਤਾਂ ਘਰ ਚਲਾਉਣ ਵਿੱਚ ਭਾਗੀਦਾਰ ਹੋ ਸਕਦੀਆਂ ਹਨ ਤਾਂ ਸਰਕਾਰ ਚਲਾਉਣ ਵਿੱਚ ਕਿਉਂ ਭਾਗੀਦਾਰ ਨਹੀਂ ਹੋ ਸਕਦੀਆਂ।''  

Sunita KejriwalSunita Kejriwal

ਮਨਪ੍ਰੀਤ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਕਾਰਨ ਪੰਜਾਬ ਦੇ ਸਕੂਲ ਅਤੇ ਹਸਪਤਾਲ ਬਰਬਾਦ ਹੋ ਗਏ ਅਤੇ ਨੌਕਰੀਆਂ ਨਾ ਮਿਲਣ ਕਾਰਨ ਮਾਂਵਾਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਮਜ਼ਬੂਰ ਹੋ ਰਹੀਆਂ ਹਨ। ਪਰ ਹੁਣ ਲੋਕਾਂ ਨੂੰ ਆਸ ਦੀ ਕਿਰਨ 'ਕੇਜਰੀਵਾਲ ਅਤੇ ਭਗਵੰਤ ਮਾਨ' ਜੋੜੀ ਵਿੱਚੋਂ ਦਿਖ ਰਹੀ ਹੈ। ਇਸ ਲਈ 70 ਸਾਲਾਂ ਦਾ ਰਾਜਨੀਤਿਕ ਗੰਦ ਸਾਰੇ ਲੋਕਾਂ ਨੇ ਮਿਲ ਕੇ 'ਝਾੜੂ' ਨਾਲ ਸਾਫ਼ ਕਰਨਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement