
Sachin Pilot demands Special Session : 1994 ’ਦੇ ਸਰਬਸੰਮਤੀ ਪ੍ਰਸਤਾਵ ਨੂੰ ਪਹਿਨਾਇਆ ਜਾਵੇ ਅਮਲੀ ਜਾਮਾ
Congress Leader Sachin Pilot demands Special Session Latest News in Punjabi : ਕਾਂਗਰਸੀ ਆਗੂ ਸਚਿਨ ਪਾਇਲਟ ਨੇ ਨਵੀਂ ਦਿੱਲੀ ’ਚ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਜੰਗਬੰਦੀ ਦੀ ਘੋਸ਼ਣਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ-ਪਾਕਿਸਤਾਨ ਯੁੱਧ ਵਿਚਕਾਰ ਜੰਗਬੰਦੀ ਦੀ ਘੋਸ਼ਣਾ ਕੀਤੀ ਹੋਵੇ।
ਉਨ੍ਹਾਂ ਕਿਹਾ ਕਿ ਜੰਗਬੰਦੀ ’ਤੇ ਕਿਹਾ ਹੁਣ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 1994 ’ਚ ਸੰਸਦ ’ਚ ਸਰਬਸੰਮਤੀ ਨਾਲ ਪੀਓਕੇ ਨੂੰ ਭਾਰਤ ’ਚ ਸ਼ਾਮਲ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਉਸ ਨੂੰ ਇਕ ਵਾਰ ਫੇਰ ਦਹੁਰਾਉਣ ਜਾਵੇ।
ਪਾਇਲਟ ਪਹਿਲਗਾਮ ਅਤਿਵਾਦੀ ਦਾ ਬਦਲਾ ਲੈਣ ਲਈ ਚਲਾਏ ‘ਆਪ੍ਰੇਸ਼ਨ ਸੰਧੂਰ’ ਲਈ ਭਾਰਤੀ ਫ਼ੌਜ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਇਸ ਘੜੀ ਵਿਚ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਸਰਕਾਰ ਅੱਗੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵੀ ਮੰਗ ਰੱਖੀ।
ਉਨ੍ਹਾਂ ਕਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਚਾਨਕ ਭਾਰਤ-ਪਾਕਿਸਤਾਨ ਯੁੱਧ ਵਿਚਕਾਰ ਜੰਗਬੰਦੀ ਦੀ ਘੋਸ਼ਣਾ ਕਰਨਾ। ਉਸ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਭਾਰਤ ਸਰਕਾਰ ’ਤੇ ਸਵਾਲ ਖੜ੍ਹਾ ਕਰਦਿਆਂ ਕਿਹੜੀਆਂ ਸ਼ਰਤਾ ’ਤੇ ਭਾਰਤ ਵਲੋਂ ਜੰਗਬੰਦੀ ਕੀਤੀ ਤੇ ਕੀ ਸਾਰੀਆਂ ਸ਼ਰਤਾਂ ਭਾਰਤ ਨੂੰ ਮਨਜ਼ੂਰ ਹਨ। ਉਨ੍ਹਾਂ ਕਿਹਾ ਰਾਸ਼ਟਰਪਤੀ ਨੇ ਜੰਗਬੰਦੀ ਦੀ ਘੋਸ਼ਣਾ ਦੌਰਾਨ ਕਸ਼ਮੀਰ ਦੇ ਮੁੱਦੇ ਨੂੰ ਹਜ਼ਾਰਾਂ ਸਾਲ ਪੁਰਾਣਾ ਦਸਿਆ। ਜਿਸ ’ਤੇ ਉਨ੍ਹਾਂ ਕਿਹਾ ਉਹ ਸ਼ਾਇਦ ਭੁੱਲ ਰਹੇ ਹਨ ਕਿ 1947 ਤੋਂ ਪਹਿਲਾਂ ਇਹ ਸਾਰਾ ਇਕ ਮੁਲਕ ਸੀ।
ਕਾਂਗਰਸੀ ਆਗੂ ਕਿ ਸਾਨੂੰ ਭਾਰਤੀ ਥਲ ਸੈਨਾ ਦੇ ਸਾਬਕਾ ਅਧਿਕਾਰੀ ਵਲੋਂ ਦਿਤੇ ਬਿਆਨ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜੰਗਬੰਦੀ ਦੀ ਘੋਸ਼ਣਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਯੁੱਧ ਰੋਕਿਆ ਜਾਂਦਾ ਹੈ। ਪਰੰਤੂ ਸ਼ਾਮ ਨੂੰ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਤੇ ਉਸ ਵਿਸ਼ਵਾਸ ਨੂੰ ਖ਼ਤਮ ਕੀਤਾ ਜਾਂਦੀ ਹੈ। ਇਸ ਲਈ ਵਿਸ਼ੇਸ਼ ਸੈਸ਼ਨ ਬੁਲਾ ਕੇ ਭਾਰਤ ਨੂੰ ਅਗਲੀ ਕਾਰਵਾਈ ਨਿਸਚਤ ਕਰਨੀ ਚਾਹੀਦੀ ਹੈ।
ਸਚਿਨ ਪਾਇਲਟ ਨੇ ਪ੍ਰੈੱਸ ਕਾਨਫ਼ਰੰਸ ਦੇ ਦੌਰਾਨ ਭਾਰਤ-ਪਾਕਿਸਤਾਨ ਯੁੱਧ ਦੌਰਾਨ ਮਾਰੇ ਗਏ ਸਰਹੱਦੀ ਖੇਤਰਾਂ ਦੇ ਲੋਕਾਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ।