Bangladesh Violence: ਬੰਗਲਾਦੇਸ਼ ਦੀ ਹਿੰਸਾ ਲਈ ਅਮਰੀਕਾ ਤੇ ਚੀਨ ਜ਼ਿੰਮੇਵਾਰ : ਸ਼ੇਖ ਹਸੀਨਾ
Published : Aug 12, 2024, 9:46 am IST
Updated : Aug 12, 2024, 10:18 am IST
SHARE ARTICLE
Bangladesh Violence
Bangladesh Violence

Bangladesh Violence: ਹਸੀਨਾ ਦਾ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੇਂਟ ਮਾਰਟਿਨ ਟਾਪੂ ਅਮਰੀਕਾ ਨੂੰ ਨਹੀਂ ਸੌਂਪਿਆ ਸੀ

America and China responsible for violence in Bangladesh Sheikh Hasina: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਪਣੀ ਸਰਕਾਰ ਦੇ ਪਤਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਸੀਨਾ ਦਾ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੇਂਟ ਮਾਰਟਿਨ ਟਾਪੂ ਅਮਰੀਕਾ ਨੂੰ ਨਹੀਂ ਸੌਂਪਿਆ ਸੀ, ਜਿਸ ਨਾਲ ਉਹ ਬੰਗਾਲ ਦੀ ਖਾੜੀ ਵਿਚ ਅਪਣਾ ਦਬਦਬਾ ਕਾਇਮ ਕਰ ਸਕਦਾ ਸੀ। ਉਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੱਟੜਪੰਥੀਆਂ ਤੋਂ ਗੁਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ। 

ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਹਸੀਨਾ ਨੇ ਅਪਣੇ ਕਰੀਬੀਆਂ ਦੇ ਜ਼ਰੀਏ ਭੇਜੇ ਸੰਦੇਸ਼ ’ਚ ਕਿਹਾ, ‘ਮੈਂ ਇਸ ਲਈ ਅਸਤੀਫ਼ਾ ਦਿਤਾ ਹੈ ਕਿ ਮੈਨੂੰ ਲਾਸ਼ਾਂ ਦਾ ਢੇਰ ਨਾ ਦੇਖਣਾ ਪਵੇ। ਉਹ ਵਿਦਿਆਰਥੀਆਂ ਦੀਆਂ ਲਾਸ਼ਾਂ ’ਤੇ ਸੱਤਾ ’ਚ ਆਉਣਾ ਚਾਹੁੰਦੇ ਸਨ, ਪਰ ਮੈਂ ਅਜਿਹਾ ਨਹੀਂ ਹੋਣ ਦਿਤਾ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਮੈਂ ਸੱਤਾ ਵਿਚ ਬਣੀ ਰਹਿ ਸਕਦੀ ਸੀ ਜੇਕਰ ਮੈਂ ਸੇਂਟ ਮਾਰਟਿਨ ਟਾਪੂ ਦੀ ਪ੍ਰਭੂਸੱਤਾ ਸੰਯੁਕਤ ਰਾਜ ਅਮਰੀਕਾ ਨੂੰ ਸੌਂਪ ਦਿਤੀ ਹੁੰਦੀ ਅਤੇ ਇਸ ਨੂੰ ਬੰਗਾਲ ਦੀ ਖਾੜੀ ਵਿਚ ਅਪਣਾ ਦਬਦਬਾ ਕਾਇਮ ਕਰਨ ਦਿਤਾ ਹੁੰਦਾ। ਮੈਂ ਅਪਣੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰ ਕੇ ਕੱਟੜਪੰਥੀਆਂ ਦੇ ਭੁਲੇਖੇ ਵਿਚ ਨਾ ਪਉ।

ਈਟੀ ਨੇ ਅਪਣੀ ਰਿਪੋਰਟ ’ਚ ਸ਼ੇਖ ਹਸੀਨਾ ਦੇ ਹਵਾਲੇ ਨਾਲ ਕਿਹਾ, ‘ਜੇ ਮੈਂ ਦੇਸ਼ ’ਚ ਰਹਿੰਦੀ ਤਾਂ ਹੋਰ ਜ਼ਿਆਦਾ ਜਾਨਾਂ ਗਈਆਂ ਹੋਣੀਆਂ ਸਨ ਅਤੇ ਜ਼ਿਆਦਾ ਸਰੋਤਾਂ ਅਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੁੰਦਾ। ਮੈਂ ਦੇਸ਼ ਛੱਡਣ ਦਾ ਬਹੁਤ ਔਖਾ ਫ਼ੈਸਲਾ ਲਿਆ। ਮੈਂ ਤੁਹਾਡੀ ਨੇਤਾ ਬਣੀ ਕਿਉਂਕਿ ਤੁਸੀਂ ਮੈਨੂੰ ਚੁਣਿਆ ਸੀ, ਤੁਸੀਂ ਮੇਰੀ ਤਾਕਤ ਸੀ। ਮੇਰੀ ਪਾਰਟੀ ਅਵਾਮੀ ਲੀਗ ਦੇ ਬਹੁਤ ਸਾਰੇ ਆਗੂ ਮਾਰੇ ਗਏ ਹਨ, ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ ਅਤੇ ਅੱਗ ਲਗਾਈ ਜਾ ਰਹੀ ਹੈ, ਇਸ ਖ਼ਬਰ ਨੂੰ ਸੁਣ ਕੇ ਮੇਰਾ ਦਿਲ ਰੋ ਰਿਹਾ ਹੈ। ਅੱਲ੍ਹਾ ਦੀ ਕਿਰਪਾ ਨਾਲ ਮੈਂ ਜਲਦੀ ਵਾਪਸ ਆਵਾਂਗੀ। ਅਵਾਮੀ ਲੀਗ ਚੁਣੌਤੀਆਂ ਦਾ ਟਾਕਰਾ ਕਰ ਕੇ ਮੁੜ-ਮੁੜ ਖੜ੍ਹੀ ਹੋਈ ਹੈ। ਮੈਂ ਹਮੇਸ਼ਾ ਬੰਗਲਾਦੇਸ਼ ਦੇ ਭਵਿੱਖ ਲਈ ਪ੍ਰਾਰਥਨਾ ਕਰਾਂਗੀ, ਉਹ ਰਾਸ਼ਟਰ ਜਿਸ ਦਾ ਸੁਪਨਾ ਮੇਰੇ ਮਹਾਨ ਪਿਤਾ ਨੇ ਦੇਖਿਆ ਅਤੇ ਉਸ ਲਈ ਕੋਸ਼ਿਸ਼ ਕੀਤੀ। ਜਿਸ ਦੇਸ਼ ਲਈ ਮੇਰੇ ਪਿਤਾ ਅਤੇ ਪਰਵਾਰ ਨੇ ਅਪਣੀਆਂ ਜਾਨਾਂ ਦਿਤੀਆਂ।

ਨੌਕਰੀ ਕੋਟੇ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਦਾ ਜ਼ਿਕਰ ਕਰਦੇ ਹੋਏ ਹਸੀਨਾ ਨੇ ਕਿਹਾ, ‘ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਇਹ ਗੱਲ ਦੁਹਰਾਉਣਾ ਚਾਹਾਂਗੀ। ਮੈਂ ਤੁਹਾਨੂੰ ਕਦੇ ਰਜ਼ਾਕਾਰ ਨਹੀਂ ਕਿਹਾ। ਸਗੋਂ ਤੁਹਾਨੂੰ ਉਕਸਾਉਣ ਲਈ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਤੁਹਾਨੂੰ ਉਸ ਦਿਨ ਦੀ ਪੂਰੀ ਵੀਡੀਉ ਦੇਖਣ ਲਈ ਬੇਨਤੀ ਕਰਦੀ ਹਾਂ। ਸਾਜ਼ਿਸ਼ਕਾਰਾਂ ਨੇ ਤੁਹਾਡੀ ਮਾਸੂਮੀਅਤ ਦਾ ਫ਼ਾਇਦਾ ਉਠਾਇਆ ਅਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਲਈ ਵਰਤਿਆ। ਜ਼ਿਕਰਯੋਗ ਹੈ ਕਿ ਹਸੀਨਾ ਨੂੰ 5 ਅਗਸਤ ਦੀ ਸ਼ਾਮ ਨੂੰ ਬੰਗਲਾਦੇਸ਼ ਤੋਂ ਭੱਜ ਕੇ ਭਾਰਤ ਵਿਚ ਸ਼ਰਨ ਲੈਣੀ ਪਈ ਸੀ।

ਰਾਖਵਾਂਕਰਨ ਵਿਰੋਧੀ ਅੰਦੋਲਨ ਤੋਂ ਪਹਿਲਾਂ ਹਸੀਨਾ ਨੇ ਅਪ੍ਰੈਲ ’ਚ ਸੰਸਦ ’ਚ ਕਿਹਾ ਸੀ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ’ਚ ਸੱਤਾ ਤਬਦੀਲੀ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਸ਼ੇਖ ਹਸੀਨਾ ਨੇ ਕਿਹਾ ਸੀ, ‘ਉਹ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹੀ ਸਰਕਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੀ ਕੋਈ ਲੋਕਤੰਤਰੀ ਹੋਂਦ ਨਹੀਂ ਹੋਵੇਗੀ।’ ਸੂਤਰਾਂ ਦਾ ਦਾਅਵਾ ਹੈ ਕਿ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੇ ਵਿਰੋਧ ਵਿਚ ਕਥਿਤ ਤੌਰ ’ਤੇ ਹੰਗਾਮਾ ਕਰਨ ਵਾਲੇ ਦੰਗਾਕਾਰੀ ਅਸਲ ਵਿਚ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਸਨ ਜੋ ਬੰਗਲਾਦੇਸ਼ ਵਿਚ ‘ਸ਼ਾਸਨ ਬਦਲਣ’ ਦੀ ਯੋਜਨਾ ਬਣਾ ਰਹੇ ਸਨ। ਹਸੀਨਾ ਦੇ ਕਰੀਬੀ ਅਵਾਮੀ ਲੀਗ ਦੇ ਕੱੁਝ ਆਗੂਆਂ ਨੇ ਵੀ ਢਾਕਾ ਵਿਚ ਸੱਤਾ ਤਬਦੀਲੀ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਈ ਵਿਚ ਢਾਕਾ ਦਾ ਦੌਰਾ ਕਰਨ ਵਾਲੇ ਇਕ ਸੀਨੀਅਰ ਅਮਰੀਕੀ ਡਿਪਲੋਮੈਟ ਦਾ ਇਸ ਪਿਛੇ ਹੱਥ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement