
2 ਦਿਨਾਂ ਤੋਂ ਸੀ ਲਾਪਤਾ, 3 ਦਿਨ ਪਹਿਲਾਂ 'ਆਪ' ਕੌਂਸਲਰ ਭਾਜਪਾ ਵਿਚ ਹੋਏ ਸ਼ਾਮਲ
Chandigarh Mayor Election: ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਦੀਆਂ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ ਮਚ ਗਈ ਹੈ। 2 ਦਿਨਾਂ ਤੋਂ ਲਾਪਤਾ ਭਾਜਪਾ ਕੌਂਸਲਰ ਗੁਰਚਰਨ ਕਾਲਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਪਿਛਲੇ 2-3 ਦਿਨਾਂ ਤੋਂ ਭਾਜਪਾ ਆਗੂਆਂ ਦੇ ਸੰਪਰਕ ਵਿਚ ਨਹੀਂ ਸਨ।
ਹਾਲਾਂਕਿ ਉਹਨਾਂ ਦੇ ਪੁੱਤਰ ਨੇ ਆਪਣੇ ਪਿਤਾ ਦੇ ਅਗਵਾ ਹੋਣ ਦੀ ਸ਼ਿਕਾਇਤ ਵੀ ਥਾਣੇ ਵਿਚ ਦਰਜ ਕਰਵਾਈ ਸੀ। ਅਜੇ 3 ਦਿਨ ਪਹਿਲਾਂ ਹੀ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਨੂੰ ਹਰਾਇਆ ਸੀ। ਉਹ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸੀ।
ਇਸ ਚੋਣ ਵਿਚ ਕਾਂਗਰਸ ਅਤੇ 'ਆਪ' ਨੇ ਇੰਡੀਆ ਗਠਜੋੜ ਨੂੰ ਰੱਦ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਨੇ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਨਿਗਮ ਦੀਆਂ ਵੋਟਾਂ ਦੇ ਹਿਸਾਬ ਨਾਲ ਅਜਿਹੀ ਸਥਿਤੀ ਵਿਚ ਭਾਜਪਾ ਮੁੜ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਸਕਦੀ ਹੈ।
ਇਸ ਵਾਰ ਚੰਡੀਗੜ੍ਹ ਨਿਗਮ ਵਿਚ ਮੇਅਰ ਦੀ ਸੀਟ ਰਾਖਵੀਂ ਹੈ। ਨਗਰ ਨਿਗਮ ਵਿਚ ਕੁੱਲ 35 ਕੌਂਸਲਰ ਹਨ। ਗੁਰਚਰਨ ਕਾਲਾ ਦੇ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ 14 ਰਹਿ ਗਈ ਹੈ, ਜਦੋਂ ਕਿ 'ਆਪ' ਦੇ 13 ਕੌਂਸਲਰ ਸਨ। ਲਖਬੀਰ ਬਿੱਲੂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਗਿਣਤੀ ਘਟ ਕੇ 12 ਰਹਿ ਗਈ। ਜਦੋਂਕਿ ਕਾਂਗਰਸ ਕੋਲ ਕੌਂਸਲਰ ਹਨ। ਜਦਕਿ ਇੱਕ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਾਂਗਰਸ ਨੇ ਮੇਅਰ ਲਈ ਜਸਵੀਰ ਬੰਟੀ, ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਗੈਵੀ ਅਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵੱਲੋਂ ਮੇਅਰ ਲਈ ਕੁਲਦੀਪ ਕੁਮਾਰ, ਸੀਨੀਅਰ ਡਿਪਟੀ ਮੇਅਰ ਲਈ ਨੇਹਾ ਕੁਮਾਰੀ ਅਤੇ ਡਿਪਟੀ ਮੇਅਰ ਲਈ ਪੂਨਮ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਹ ਹੁਣ ਨਗਰ ਨਿਗਮ ਲਈ ਨਾਮਜ਼ਦਗੀ ਦਾਖ਼ਲ ਕਰਨਗੇ।
ਇਸ ਤੋਂ ਪਹਿਲਾਂ ਕੌਂਸਲਰ ਬਿੱਲੂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਵਿਚ ਬਗਾਵਤ ਦਾ ਡਰ ਸਤਾਉਣ ਲੱਗਾ ਸੀ। ਇਸੇ ਕਾਰਨ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਸਾਰੇ ਕੌਂਸਲਰਾਂ ਨੂੰ ਸੈਕਟਰ 39 ਸਥਿਤ ‘ਆਪ’ ਦਫਤਰ ਬੁਲਾਇਆ ਅਤੇ ਉਥੋਂ ਉਨ੍ਹਾਂ ਨੂੰ ਰੋਪੜ ਸਥਿਤ ਇਕ ਰਿਜ਼ੋਰਟ ਵਿਚ ਭੇਜ ਦਿੱਤਾ। ਪਿਛਲੇ ਸਾਲ ਵੀ ‘ਆਪ’ ਕੌਂਸਲਰਾਂ ਨੂੰ ਇਸੇ ਰਿਜ਼ੋਰਟ ਵਿਚ ਭੇਜਿਆ ਗਿਆ ਸੀ। ‘ਆਪ’ ਆਗੂਆਂ ਨੂੰ ਡਰ ਸੀ ਕਿ ਜੇਕਰ ਕੌਂਸਲਰ ਚੰਡੀਗੜ੍ਹ ਵਿਚ ਰਹੇ ਤਾਂ ਉਹ ਕਿਸੇ ਪਾਰਟੀ ਦੇ ਪ੍ਰਭਾਵ ਵਿਚ ਆ ਸਕਦੇ ਹਨ।