
ਇਸ ਵਾਰ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ।
Lok Sabha Election: ਚੰਡੀਗੜ੍ਹ - ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹਾ ਕਿ ਇਸ ਵਾਰ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਅਰਵਿੰਦ ਕੇਜਰੀਵਾਲ ਜੀ ਨੇ ਇਮਾਨਦਾਰੀ ਅਤੇ ਪਾਰਦਰਸ਼ ਰਾਜਨੀਤੀ ਦਾ ਜੋ ਦੀਵਾ ਜਲਾਇਆ ਹੈ, ਉਸ ਤੋਂ ਜੋਤੀ ਲੈ ਕੇ ਅਸੀਂ ਪੰਜਾਬ ਵਿਚ ਵੀ ਰੌਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ। ਇਸ ਵਾਰ 13-0..ਇਨਕਲਾਬ ਜਿੰਦਾਬਾਦ।''
ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿਸ ਵਿਚ ਸੀਟ ਵੰਡ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਪੰਜਾਬ ਵਿਚ ਵੀ ਗਠਜੋੜ ਨੂੰ ਲੈ ਕੇ ਚਰਚਾ ਜਾਰੀ ਹੈ ਪਰ ਕਾਂਗਰਸ ਆਪ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੀ। ਓਧਰ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਹੈ ਕਿ ਉਹ ਜਲਦੀ ਹੀ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਆਗੂਆਂ ਅਤੇ ਵਰਕਰਾਂ ਨਾਲ ਸਾਰੇ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਉਸ 'ਚ 'ਆਪ' ਅਤੇ ਕਾਂਗਰਸ ਦੇ ਗਠਜੋੜ 'ਤੇ ਕੁਝ ਆਗੂ ਗਠਜੋੜ ਦੇ ਹੱਕ 'ਚ ਹਨ, ਜਦਕਿ ਕੁਝ ਦੀ ਰਾਏ ਵੱਖਰੀ ਸੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਪਾਰਟੀ ਹਾਈਕਮਾਂਡ ਨੂੰ ਤਿੰਨ ਦਿਨਾਂ ਤੱਕ ਚੱਲੀ ਦਿਮਾਗੀ ਚਰਚਾ ਦੀ ਵਿਸਥਾਰਤ ਰਿਪੋਰਟ ਸੌਂਪਣਗੇ। ਅਗਲਾ ਫ਼ੈਸਲਾ ਹਾਈਕਮਾਂਡ ਨੇ ਲੈਣਾ ਹੈ। ਹਾਲਾਂਕਿ ਸੂਬੇ 'ਚ ਗਠਜੋੜ ਮਜ਼ਬੂਤ ਹੈ।