ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ : ਕਾਂਗਰਸ ਅਤੇ ਭਾਜਪਾ ਵਿਚਾਲੇ ਚਲ ਰਿਹਾ ਹੈ ਸਖ਼ਤ ਮੁਕਾਬਲਾ 

By : KOMALJEET

Published : May 13, 2023, 10:07 am IST
Updated : May 13, 2023, 4:40 pm IST
SHARE ARTICLE
Representational Image
Representational Image

ਪਹਿਲੇ ਨੰਬਰ 'ਤੇ ਕਾਂਗਰਸ ਅਤੇ ਦੂਜੇ 'ਤੇ ਹੈ ਭਾਜਪਾ 

ਬੰਗਲੌਰ : ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਪੈਣ ਤੋਂ ਬਾਅਦ ਹੁਣ ਸਾਰਿਆਂ ਨੂੰ ਅੱਜ ਹੋਣ ਵਾਲੀ ਗਿਣਤੀ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਅਤੇ ਬੇਚੈਨੀ ਹੈ। ਇਸ ਵਾਰ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਦਲ ਕਾਂਗਰਸ ਅਤੇ ਜਨਤਾ ਦਲ (ਸੈਕੁਲਰ) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸੱਤਾ ਦੀ ਚਾਬੀ ਕਿਸ ਦੇ ਹੱਥ ਲਗਦੀ ਹੈ, ਇਹ ਅੱਜ ਸਾਫ਼ ਹੋ ਜਾਵੇਗਾ। ਸੂਬੇ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਬਸਵਰਾਜ ਬੋਮਈ, ਕਾਂਗਰਸ ਆਗੂ ਸਿਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਅਤੇ ਜਨਤਾ ਦਲ (ਐਸ) ਦੇ ਐਚ.ਡੀ. ਕੁਮਾਰਸਵਾਮੀ ਸਮੇਤ ਕਈ ਹੋਰ ਵੱਡੇ ਆਗੂਆਂ ਦਾ ਮਾਣ ਦਾਅ ’ਤੇ ਲੱਗਾ ਹੈ।

ਵੋਟਾਂ ਦੀ ਗਿਣਤੀ ਸੂਬੇ ਭਰ ਦੇ 36 ਕੇਂਦਰਾਂ ਵਿਚ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਚੋਣ ਅਧਿਕਾਰੀ ਉਮੀਦ ਪ੍ਰਗਟਾ ਰਹੇ ਹਨ ਕਿ ਸੂਬੇ ਦੇ ਸੰਭਾਵੀ ਸਿਆਸੀ ਤਸਵੀਰ ਦੁਪਹਿਰ ਤਕ ਸਪੱਸ਼ਟ ਹੋ ਜਾਵੇਗੀ। ਸੂਬੇ ਵਿਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ 73.19 ਫ਼ੀ ਸਦੀ ਨਾਲ ਰਿਕਾਰਡ ਵੋਟਾਂ ਪਈਆਂ ਸਨ। ਅਜਿਹੇ ਵਿਚ ਜਦੋਂ ਜ਼ਿਆਦਾਤਰ ‘ਚੋਣ ਸਰਵੇਖਣਾਂ’ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲੇ ਦਾ ਅੰਦਾਜ਼ਾ ਲਗਾਇਆ ਗਿਆ ਹੈ ਤਾਂ ਦੋਹਾਂ ਦਲਾਂ ਦੇ ਆਗੂਆਂ ਵਿਚ ਨਤੀਜਿਆਂ ਨੂੰ ਲੈ ਕੇ ਬੇਚੈਨੀ ਵਧ ਗਈ ਹੈ, ਜਦੋਂਕਿ ਜਨਤਾ ਦਲ (ਐਸ) ਤਿਕੋਣੇ ਜਨ-ਆਦੇਸ਼ ਦੀ ਉਮੀਦ ਕਰ ਰਿਹਾ ਹੈ, ਤਾਕਿ ਉਸ ਨੂੰ ਸਰਕਾਰ ਦੇ ਗਠਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਦਾ ਮੌਕਾ ਮਿਲ ਸਕੇ।


ਜੇਕਰ ਹੁਣ ਤੱਕ ਦੀਆਂ ਵੋਟਾਂ ਦੀ ਗਿਣਤੀ ਬਾਰੇ ਗੱਲ ਕਰੀਏ ਤਾਂ ਕੁੱਲ 224 ਸੀਟਾਂ ਵਿਚੋਂ 197 'ਤੇ ਨਤੀਜੇ ਸਾਹਮਣੇ ਆ ਰਹੇ ਹਨ। ਕਾਂਗਰਸ 100 ਸੀਟਾਂ 'ਤੇ ਅੱਗੇ ਚਲ ਰਹੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਨੂੰ 68 ਸੀਟਾਂ 'ਤੇ ਲੀਡ ਮਿਲੀ ਹੋਈ ਹੈ। ਇਸ ਦੇ ਨਾਲ ਹੀ ਜਨਤਾ ਦਲ ਸੈਕੂਲਰ 24 ਸੀਟਾਂ 'ਤੇ ਅੱਗੇ ਚਲ ਰਹੀ ਹੈ।


ਕੁੱਲ 224 ਸੀਟਾਂ ਵਿਚੋਂ 197 'ਤੇ ਨਤੀਜੇ ਸਾਹਮਣੇ ਆ ਰਹੇ ਹਨ
- ਕਾਂਗਰਸ 100 ਸੀਟਾਂ 'ਤੇ ਅੱਗੇ
-ਭਾਰਤੀ ਜਨਤਾ ਪਾਰਟੀ ਨੂੰ 68 ਸੀਟਾਂ 'ਤੇ ਲੀਡ
-ਜਨਤਾ ਦਲ ਸੈਕੂਲਰ 24 ਸੀਟਾਂ 'ਤੇ ਅੱਗੇ 

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਹੁਣ ਤਕ ਦੇ ਰੁਝਾਨ 

ਕਾਂਗਰਸ : 36.6 ਫ਼ੀ ਸਦੀ 
ਭਾਜਪਾ : 43.6 ਫ਼ੀ ਸਦੀ 
ਜਨਤਾ ਦਲ (ਸ) : 11.9 ਫ਼ੀ ਸਦੀ 

ਸਮਾਂ :  10:15 ਤਕ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 
ਕੁੱਲ ਸੀਟਾਂ : 212/224
ਕਾਂਗਰਸ : 110 ਸੀਟਾਂ 'ਤੇ ਅੱਗੇ
ਭਾਜਪਾ : 73 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 24 ਸੀਟਾਂ 'ਤੇ ਅੱਗੇ 
ਹੋਰ : 5 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 43.4 ਫ਼ੀ ਸਦੀ 
ਭਾਜਪਾ : 36.4 ਫ਼ੀ ਸਦੀ 
ਜਨਤਾ ਦਲ (ਸ) : 12.2 ਫ਼ੀ ਸਦੀ 

ਸਮਾਂ :  10:30
ਚੋਣ ਕਮਿਸ਼ਨ ਮੁਤਾਬਕ ਕਾਂਗਰਸ 111, ਭਾਜਪਾ 73, ਜੇਡੀਐਸ 30 ਅਤੇ ਹੋਰ 5 ਸੀਟਾਂ 'ਤੇ ਅੱਗੇ ਹਨ। ਕਾਂਗਰਸ ਨੂੰ 43.2  ਫ਼ੀ ਸਦੀ, ਭਾਜਪਾ ਨੂੰ 36.4 ਫ਼ੀ ਸਦੀ ਅਤੇ ਜੇਡੀਐਸ ਨੂੰ 12.6 ਫ਼ੀ ਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਸਮਾਂ :  10:30 ਤਕ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 
ਕੁੱਲ ਸੀਟਾਂ : 219/224
ਕਾਂਗਰਸ : 111 ਸੀਟਾਂ 'ਤੇ ਅੱਗੇ
ਭਾਜਪਾ : 73 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 30 ਸੀਟਾਂ 'ਤੇ ਅੱਗੇ 
ਹੋਰ : 5 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 43.2  ਫ਼ੀ ਸਦੀ 
ਭਾਜਪਾ : 36.4 ਫ਼ੀ ਸਦੀ 
ਜਨਤਾ ਦਲ (ਸ) : 12.6 ਫ਼ੀ ਸਦੀ 

ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ 10.45 ਤਕ ਚੋਣ ਕਮਿਸ਼ਨ ਮੁਤਾਬਕ ਕਾਂਗਰਸ 114, ਭਾਜਪਾ 71, ਜਨਤਾ ਦਲ ਸੈਕੂਲਰ 32 ਅਤੇ ਹੋਰ 6 ਸੀਟਾਂ 'ਤੇ ਅੱਗੇ ਹਨ। ਕਾਂਗਰਸ ਨੂੰ 43.1 ਫ਼ੀ ਸਦੀ, ਭਾਜਪਾ ਨੂੰ 36.1 ਫ਼ੀ ਸਦੀ ਅਤੇ ਜੇਡੀਐਸ ਨੂੰ 12.9 ਫ਼ੀ ਸਦੀ ਅਤੇ ਹੋਰ ਨੂੰ 6 ਫ਼ੀ ਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਸਮਾਂ : 10:45 ਤਕ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 
ਕੁੱਲ ਸੀਟਾਂ : 223/224
ਕਾਂਗਰਸ : 114 ਸੀਟਾਂ 'ਤੇ ਅੱਗੇ
ਭਾਜਪਾ : 71 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 32 ਸੀਟਾਂ 'ਤੇ ਅੱਗੇ 
ਹੋਰ : 6 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 43.1  ਫ਼ੀ ਸਦੀ 
ਭਾਜਪਾ : 36.1 ਫ਼ੀ ਸਦੀ 
ਜਨਤਾ ਦਲ (ਸ) : 12.9 ਫ਼ੀ ਸਦੀ 
ਹੋਰ : 6 ਫ਼ੀ ਸਦੀ 

 

ਸਮਾਂ : 11:00 ਤਕ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 
ਕੁੱਲ ਸੀਟਾਂ : 223/224
ਕਾਂਗਰਸ : 117 ਸੀਟਾਂ 'ਤੇ ਅੱਗੇ
ਭਾਜਪਾ : 71 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 28 ਸੀਟਾਂ 'ਤੇ ਅੱਗੇ 
ਹੋਰ : 7 ਸੀਟਾਂ

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 43.03  ਫ਼ੀ ਸਦੀ 
ਭਾਜਪਾ : 36.05 ਫ਼ੀ ਸਦੀ 
ਜਨਤਾ ਦਲ (ਸ) : 13.07 ਫ਼ੀ ਸਦੀ 
ਹੋਰ : 5.92 ਫ਼ੀ ਸਦੀ 

ਸ਼ਿਗਗਾਉਂ 'ਚ ਬੀਜੇਪੀ ਦਫ਼ਤਰ 'ਚ ਵੜਿਆ ਸੱਪ
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਨਤੀਜਾ ਜਾਨਣ ਲਈ ਸਾਰੇ ਨੇਤਾ ਆਪੋ-ਆਪਣੇ ਦਲਾਂ ਦੇ ਦਫ਼ਤਰ 'ਚ ਇਕੱਠੇ ਹੋਏ ਹਨ। ਇਸ ਦੌਰਾਨ ਕਰਨਾਟਕ ਦੇ ਸ਼ਿਗਗਾਉਂ 'ਚ ਭਾਜਪਾ ਦਫ਼ਤਰ 'ਚ ਅਚਾਨਕ ਹੰਗਾਮਾ ਹੋ ਗਿਆ। ਦਰਅਸਲ ਭਾਜਪਾ ਕੈਂਪ ਦਫ਼ਤਰ ਦੀ ਹਦੂਦ 'ਚ ਸੱਪ ਵੜ ਗਿਆ, ਜਿਸ ਕਾਰਨ ਉਥੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ। ਹਾਲਾਂਕਿ ਬਾਅਦ 'ਚ ਸੱਪ ਨੂੰ ਫੜ ਕੇ ਛੱਡ ਦਿਤਾ ਗਿਆ। 

SnakeSnake

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਸ਼ਿਗਗਾਉਂ ਹਲਕੇ ਤੋਂ ਚੌਥੀ ਵਾਰ ਚੋਣ ਲੜ ਰਹੇ ਹਨ। ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਨਤੀਜਾ ਜਾਣਨ ਲਈ ਮੁੱਖ ਮੰਤਰੀ ਸਮੇਤ ਕਈ ਸਮਰਥਕ ਭਾਜਪਾ ਕੈਂਪ ਆਫ਼ਿਸ ਵਿਚ ਮੌਜੂਦ ਸਨ, ਜਦੋਂ ਇਕ ਸੱਪ ਉੱਥੇ ਆਇਆ ਤਾਂ ਅਫ਼ਰਾ-ਤਫ਼ਰੀ ਮਚਾ ਦਿਤੀ। ਬਾਅਦ ਵਿਚ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਸੱਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

 

ਕਰਨਾਟਕ ਵਿਚ ਕਾਂਗਰਸ ਦੀ ਜਿੱਤ ਦੇ ਆਸਾਰ! ਪ੍ਰਿਅੰਕਾ ਗਾਂਧੀ ਸ਼ਿਮਲਾ ਦੇ ਜਾਖੂ ਮੰਦਰ ਵਿਖੇ ਹੋਏ ਨਤਮਸਤਕ
 

Priyanka gandhiPriyanka gandhi

ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਦੇ ਵਿਚਕਾਰ ਰਾਜਧਾਨੀ ਸ਼ਿਮਲਾ ਦੇ ਜਾਖੂ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ ਅਤੇ ਭਗਵਾਨ ਬਜਰੰਗਬਲੀ ਦਾ ਆਸ਼ੀਰਵਾਦ ਲਿਆ। ਪ੍ਰਿਯੰਕਾ ਗਾਂਧੀ ਨੇ ਇਸ ਮੌਕੇ ਮੰਤਰ 'ਚ ਪੂਜਾ ਵੀ ਕੀਤੀ। ਮੰਦਰ ਟਰੱਸਟ ਦੇ ਮੈਂਬਰਾਂ ਨੇ ਪ੍ਰਿਅੰਕਾ ਨੂੰ ਭਗਵਾਨ ਬਜਰੰਗਬਲੀ ਦੀ ਤਸਵੀਰ ਵੀ ਭੇਟ ਕੀਤੀ। ਮੱਥਾ ਟੇਕਣ ਤੋਂ ਬਾਅਦ, ਉਹ ਛਾਬੜਾ ਸਥਿਤ ਆਪਣੇ ਨਿਵਾਸ ਸਥਾਨ 'ਤੇ ਵਾਪਸ ਚਲੇ ਗਏ। 

ਕਰਨਾਟਕ ਵਿਧਾਨ ਸਭਾ ਚੋਣਾਂ: 11.27 ਵਜੇ ਤਕ ਦੇ ਰੁਝਾਨ
ਕੁੱਲ ਸੀਟਾਂ : 224/224
ਕਾਂਗਰਸ : 118 ਸੀਟਾਂ 'ਤੇ ਅੱਗੇ
ਭਾਜਪਾ : 73 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 25 ਸੀਟਾਂ 'ਤੇ ਅੱਗੇ 
ਹੋਰ : 8 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 43.02  ਫ਼ੀ ਸਦੀ 
ਭਾਜਪਾ : 36.09 ਫ਼ੀ ਸਦੀ 
ਜਨਤਾ ਦਲ (ਸ) : 12.97 ਫ਼ੀ ਸਦੀ 
ਹੋਰ : 6.01 ਫ਼ੀ ਸਦੀ 

 

ਚੋਣ ਕਮਿਸ਼ਨ ਮੁਤਾਬਕ ਕਾਂਗਰਸ 118, ਭਾਜਪਾ 75, ਜਨਤਾ ਦਲ ਸੈਕੂਲਰ 24 ਅਤੇ ਹੋਰ 7 ਸੀਟਾਂ 'ਤੇ ਅੱਗੇ ਹਨ। ਕਾਂਗਰਸ ਨੂੰ 42.83 ਫ਼ੀ ਸਦੀ, ਭਾਜਪਾ ਨੂੰ 36.12 ਫ਼ੀ ਸਦੀ ਅਤੇ ਜੇਡੀਐਸ ਨੂੰ 13.19 ਫ਼ੀ ਸਦੀ ਅਤੇ ਹੋਰ ਨੂੰ 5.92 ਫ਼ੀ ਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਕਰਨਾਟਕ ਵਿਧਾਨ ਸਭਾ ਚੋਣਾਂ: 12.00 ਵਜੇ ਤਕ ਦੇ ਰੁਝਾਨ
ਕੁੱਲ ਸੀਟਾਂ : 224/224
ਕਾਂਗਰਸ : 118 ਸੀਟਾਂ 'ਤੇ ਅੱਗੇ
ਭਾਜਪਾ : 75 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 24 ਸੀਟਾਂ 'ਤੇ ਅੱਗੇ 
ਹੋਰ : 7 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 42.83  ਫ਼ੀ ਸਦੀ 
ਭਾਜਪਾ : 36.12 ਫ਼ੀ ਸਦੀ 
ਜਨਤਾ ਦਲ (ਸ) : 13.19 ਫ਼ੀ ਸਦੀ 
ਹੋਰ : 5.92 ਫ਼ੀ ਸਦੀ 

 

ਕਰਨਾਟਕ ਵਿਧਾਨ ਸਭਾ ਚੋਣਾਂ: 12.15 ਤਕ ਦੇ ਰੁਝਾਨ
ਕੁੱਲ ਸੀਟਾਂ : 224/224
ਕਾਂਗਰਸ : 124 ਸੀਟਾਂ 'ਤੇ ਅੱਗੇ
ਭਾਜਪਾ : 69 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 24 ਸੀਟਾਂ 'ਤੇ ਅੱਗੇ 
ਹੋਰ : 7 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 42.88 ਫ਼ੀ ਸਦੀ 
ਭਾਜਪਾ : 36.09 ਫ਼ੀ ਸਦੀ 
ਜਨਤਾ ਦਲ (ਸ) : 13.15 ਫ਼ੀ ਸਦੀ 
ਹੋਰ : 5.92 ਫ਼ੀ ਸਦੀ 

Ashok GehlotAshok Gehlot

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕ 'ਚ ਜੋ ਮਹੌਲ ਦਿਖਾਈ ਦਿਤਾ ਸੀ ਅੱਜ ਉਸੇ ਦਾ ਨਤੀਜਾ ਸਪੱਸ਼ਟ ਹੋ ਰਿਹਾ ਹੈ : ਅਸ਼ੋਕ ਗਹਿਲੋਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕ ਵਿਚ ਜੋ ਮਹੌਲ ਦਿਖਾਈ ਦਿਤਾ ਸੀ ਅੱਜ ਉਸੇ ਦਾ ਨਤੀਜਾ ਚੋਣਾਂ ਦੇ ਨਤੀਜੇ ਵਿਚ ਸਪੱਸ਼ਟ ਹੋ ਰਿਹਾ ਹੈ।ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਆਗੂਆਂ ਨੇ ਸ਼ਾਨਦਾਰ ਕੈਂਪੇਨ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਕਰਨਾਟਕ ਨੇ ਸੰਪਰਦਾਇਕ ਰਾਜਨੀਤੀ ਨੂੰ ਨਕਾਰ ਕੇ ਵਿਕਾਸ ਦੀ ਰੰਜਿਤੀ ਨੂੰ ਚੁਣਿਆ ਹੈ।ਆਉਣ ਵਾਲਿਆਂ ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਵੀ ਅਜਿਹਾ ਹੀ ਕੁੱਝ ਦੇਖਣ ਨੂੰ ਮਿਲੇਗਾ।

 

ਤਾਜ਼ਾ ਰੁਝਾਨ ਦੀ ਗੱਲ ਕਰੀਏ ਤਾਂ ਦੁਪਹਿਰ 1 ਵਜੇ ਤਕ ਕਾਂਗਰਸ ਦੀ ਲੀਡ ਬਰਕਰਾਰ ਹੈ। ਚੋਣ ਕਮਿਸ਼ਨ ਮੁਤਾਬਕ ਕਾਂਗਰਸ 130, ਭਾਜਪਾ 66, ਜਨਤਾ ਦਲ ਸੈਕੂਲਰ 22 ਅਤੇ ਹੋਰ 6 ਸੀਟਾਂ 'ਤੇ ਅੱਗੇ ਹਨ। ਕਾਂਗਰਸ ਨੂੰ 42.97 ਫ਼ੀ ਸਦੀ, ਭਾਜਪਾ ਨੂੰ 36.96 ਫ਼ੀ ਸਦੀ ਅਤੇ ਜੇਡੀਐਸ ਨੂੰ 13.21 ਫ਼ੀ ਸਦੀ ਅਤੇ ਹੋਰ ਨੂੰ  5.86 ਫ਼ੀ ਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਕਰਨਾਟਕ ਵਿਧਾਨ ਸਭਾ ਚੋਣਾਂ: 1.00 ਤਕ ਦੇ ਰੁਝਾਨ
ਕੁੱਲ ਸੀਟਾਂ : 224/224
ਕਾਂਗਰਸ :  130 ਸੀਟਾਂ 'ਤੇ ਅੱਗੇ
ਭਾਜਪਾ :  66 ਸੀਟਾਂ 'ਤੇ ਅੱਗੇ 
ਜਨਤਾ ਦਲ (ਸ) : 22 ਸੀਟਾਂ 'ਤੇ ਅੱਗੇ 
ਹੋਰ : 6 ਸੀਟਾਂ 

ਵੋਟ ਫ਼ੀ ਸਦੀ ਅਨੁਸਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ 

ਕਾਂਗਰਸ : 42.97 ਫ਼ੀ ਸਦੀ 
ਭਾਜਪਾ : 36.96 ਫ਼ੀ ਸਦੀ 
ਜਨਤਾ ਦਲ (ਸ) : 13.21 ਫ਼ੀ ਸਦੀ 
ਹੋਰ : 5.86 ਫ਼ੀ ਸਦੀ 

ਕਰਨਾਟਕ 'ਚ ਭਾਜਪਾ ਨੇ ਹਾਰ ਸਵੀਕਾਰ ਕਰ ਲਈ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ 'ਚ ਜ਼ਬਰਦਸਤ ਵਾਪਸੀ ਕਰਾਂਗੇ। ਹੁਣ ਤਕ ਸਾਹਮਣੇ ਆਏ ਰੁਝਾਨਾਂ 'ਚ ਕਾਂਗਰਸ 129, ਭਾਜਪਾ 63, ਜੇਡੀਐਸ 22 ਅਤੇ ਹੋਰ 4 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਯਾਨੀ ਕਾਂਗਰਸ ਨੂੰ ਬਹੁਮਤ ਦੇ ਅੰਕੜੇ 113 ਤੋਂ 16 ਸੀਟਾਂ ਵੱਧ ਮਿਲਦੀਆਂ ਨਜ਼ਰ ਆ ਰਹੀਆਂ ਹਨ। ਹੁਣ ਤਕ 6 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਕਾਂਗਰਸ ਨੇ 4 'ਤੇ ਅਤੇ ਭਾਜਪਾ ਨੇ 2 'ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਨੇ ਕੱਲ ਯਾਨੀ ਐਤਵਾਰ ਨੂੰ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਰਾਹੁਲ ਗਾਂਧੀ ਵੀ ਥੋੜ੍ਹੀ ਦੇਰ 'ਚ ਦਿੱਲੀ 'ਚ ਕਾਂਗਰਸ ਦਫਤਰ ਪਹੁੰਚ ਸਕਦੇ ਹਨ।
 

ਕਰਨਾਟਕ ਵਿਧਾਨ ਸਭਾ ਚੋਣਾਂ: 1.30 ਤਕ ਦੇ ਰੁਝਾਨ
ਕੁੱਲ ਸੀਟਾਂ : 224/224

ਪਾਰਟੀ               ਜਿੱਤ          ਅੱਗੇ 
ਕਾਂਗਰਸ            4 ਸੀਟਾਂ       129 ਸੀਟਾਂ 
ਭਾਜਪਾ :            2 ਸੀਟਾਂ        63 ਸੀਟਾਂ  
ਜਨਤਾ ਦਲ (ਸ)   0 ਸੀਟਾਂ       22 ਸੀਟਾਂ 'ਤੇ ਅੱਗੇ 
ਹੋਰ :                 0 ਸੀਟਾਂ       4 ਸੀਟਾਂ 

 

ਕਰਨਾਟਕ ਵਿਧਾਨ ਸਭਾ ਚੋਣਾਂ: 1.45 ਤਕ ਦੇ ਰੁਝਾਨ
ਕੁੱਲ ਸੀਟਾਂ : 224/224

ਪਾਰਟੀ               ਜਿੱਤ          ਅੱਗੇ 
ਕਾਂਗਰਸ            8 ਸੀਟਾਂ       126 ਸੀਟਾਂ 
ਭਾਜਪਾ :            4 ਸੀਟਾਂ        60 ਸੀਟਾਂ  
ਜਨਤਾ ਦਲ (ਸ)   0 ਸੀਟਾਂ       22 ਸੀਟਾਂ 'ਤੇ ਅੱਗੇ 
ਹੋਰ :                 0 ਸੀਟਾਂ       4 ਸੀਟਾਂ 
 

ਕਰਨਾਟਕ ਵਿਧਾਨ ਸਭਾ ਚੋਣਾਂ: 2.10 ਤਕ ਦੇ ਰੁਝਾਨ
ਕੁੱਲ ਸੀਟਾਂ : 224/224

ਪਾਰਟੀ               ਜਿੱਤ          ਅੱਗੇ 
ਕਾਂਗਰਸ            16 ਸੀਟਾਂ      119 ਸੀਟਾਂ 
ਭਾਜਪਾ :            8 ਸੀਟਾਂ        57 ਸੀਟਾਂ  
ਜਨਤਾ ਦਲ (ਸ)   1 ਸੀਟਾਂ       19 ਸੀਟਾਂ 'ਤੇ ਅੱਗੇ 
ਹੋਰ :                 0 ਸੀਟਾਂ       4 ਸੀਟਾਂ 

 

ਕਰਨਾਟਕ ਵਿਧਾਨ ਸਭਾ ਚੋਣਾਂ: 3.30 ਤਕ ਦੇ ਰੁਝਾਨ
ਕੁੱਲ ਸੀਟਾਂ : 224/224

ਪਾਰਟੀ               ਜਿੱਤ          ਅੱਗੇ                      ਕੁੱਲ ਸੀਟਾਂ 
ਕਾਂਗਰਸ             62 ਸੀਟਾਂ     73 ਸੀਟਾਂ                  135 
ਭਾਜਪਾ :             29 ਸੀਟਾਂ      36 ਸੀਟਾਂ                   65
ਜਨਤਾ ਦਲ (ਸ)    10 ਸੀਟਾਂ       10 ਸੀਟਾਂ 'ਤੇ ਅੱਗੇ      20
ਹੋਰ :                 3 ਸੀਟਾਂ          1 ਸੀਟਾਂ                    4

ਕਰਨਾਟਕ ਵਿਧਾਨ ਸਭਾ ਚੋਣਾਂ: 4.30 ਵਜੇ ਤਕ ਦੇ ਰੁਝਾਨ
ਕੁੱਲ ਸੀਟਾਂ : 224/224

ਪਾਰਟੀ                   ਜਿੱਤ          ਅੱਗੇ                      ਕੁੱਲ ਸੀਟਾਂ 
ਕਾਂਗਰਸ              100 ਸੀਟਾਂ     36 ਸੀਟਾਂ                  136 
ਭਾਜਪਾ :              45 ਸੀਟਾਂ       19 ਸੀਟਾਂ                    64
ਜਨਤਾ ਦਲ (ਸ)    16 ਸੀਟਾਂ      4 ਸੀਟਾਂ 'ਤੇ ਅੱਗੇ          20
ਹੋਰ :                 4 ਸੀਟਾਂ         0 ਸੀਟਾਂ                     4

Location: India, Karnataka

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement