
ਅਸਾਮ ਪਹੁੰਚ ਕੇ ਮੋਦੀ ਸਰਕਾਰ ’ਤੇ ਬਰਸੇ ਰਾਹੁਲ ਗਾਂਧੀ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਵਿਧਾਨ ਸਭਾ ਚੋਣ ਪ੍ਰਚਾਰ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਅਸਾਮ ਪਹੁੰਚੇ। ਸ਼ਿਵਸਾਗਰ ਵਿਖੇ ਪਹੁੰਚ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਸ਼ਬਦੀ ਹਮਲੇ ਕੀਤੇ।
Rahul Gandhi
ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦਾ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਹੈ। ਅਸਾਮ ਦਾ ਨੌਜਵਾਨ ਜਾਣਦਾ ਹੈ ਕਿ ਭਾਜਪਾ ਸਰਕਾਰ ਵਿਚ ਰੁਜ਼ਗਾਰ ਨਹੀਂ ਮਿਲੇਗਾ। ਨਰਿੰਦਰ ਮੋਦੀ ਨੇ ਖੇਤੀ ਨੂੰ ਖਤਮ ਕਰਨ ਲਈ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ। ਸਾਡੀ ਸਰਕਾਰ ਬਣੇਗੀ ਤਾਂ ਜੋ ਵੀ ਨਫ਼ਰਤ ਫੈਲਾਈ ਜਾ ਰਹੀ ਹੈ, ਉਹ ਖ਼ਤਮ ਹੋ ਜਾਵੇਗੀ।
PM modi
ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਤਰੁਣਾ ਗੋਗੋਈ ਅਤੇ ਇਸ ਸੂਬੇ ਦਾ ਅਪਮਾਨ ਕੀਤਾ ਹੈ। ਅਸਾਮ ਦੀ ਜਨਤਾ ਵਿਚ ਸਮਰੱਥਾ ਹੈ ਕਿ ਉਹ ਗੈਰਕਾਨੂੰਨੀ ਪਰਵਾਸ ਦੇ ਮੁੱਦੇ ਨੂੰ ਮਿਲ ਕੇ ਸੁਲਝਾ ਸਕਦੀ ਹੈ। ਉਹਨਾਂ ਕਿਹਾ ਜੇਕਰ ਇਹ ਸੂਬਾ ਫਿਰ ਤੋਂ ਵੰਡਿਆ ਗਿਆ ਤਾਂ ਅਸਾਮ ਦਾ ਬਹੁਤ ਨੁਕਸਾਨ ਹੋਵੇਗਾ।