ਮੌਜੂਦਾ ਸਮੇਂ ਵਿਚ ਸਭ ਤੋਂ ਜ਼ਰੂਰੀ ਮੁੱਦਾ ਪੰਜਾਬ 'ਚ ਸ਼ਾਂਤੀ ਕਾਇਮ ਕਰਨਾ ਹੈ -ਰਾਹੁਲ ਗਾਂਧੀ 
Published : Feb 14, 2022, 7:24 pm IST
Updated : Feb 14, 2022, 7:27 pm IST
SHARE ARTICLE
Rahul Gandhi
Rahul Gandhi

ਕਾਂਗਰਸ ਪਾਰਟੀ ਸਭ ਦੀ ਸਾਂਝੀ ਪਾਰਟੀ ਹੈ- ਰਾਹੁਲ ਗਾਂਧੀ 

ਗੁਰਦਾਸਪੁਰ : ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਰਾਹੁਲ ਗਾਂਧੀ ਚੋਣ ਪ੍ਰਚਾਰ ਲਈ ਪੰਜਾਬ ਪਹੁੰਚ ਚੁੱਕੇ ਹਨ। ਹੁਸ਼ਿਆਰਪੁਰ 'ਚ ਚੋਣ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਗੁਰਦਸਪੂਰ ਪਹੁੰਚੇ ਜਿਥੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਵੀ ਪਹੁੰਚੇ ਹੋਏ ਸਨ।

ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਨਸ਼ਿਆਂ ਦੇ ਮੁੱਦੇ ਨਾਲ ਕੀਤੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਦਿੱਤੇ ਭਾਸ਼ਣ ਨੂੰ ਯਾਦ ਕਰਵਾਇਆ। ਜਿਸ ਵਿੱਚ ਉਨ੍ਹਾਂ ਨੇ ਨਸ਼ੇ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕੀ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ ਅਤੇ ਸੂਬੇ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਸੀ ਪਰ ਨਸ਼ੇ ਨੂੰ ਰੋਕਣ ਲਈ ਕਿਸੇ ਨੇ ਕੁਝ ਨਹੀਂ ਕੀਤਾ। ਨਸ਼ਿਆਂ 'ਤੇ ਬੋਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਮੁਆਫੀ ਮੰਗ ਲਈ ਹੈ। ਪਰ ਨਸ਼ਿਆਂ ਨੂੰ ਰੋਕਣ ਦੀ ਗੱਲ ਸਿਰਫ਼ ਕਾਂਗਰਸ ਨੇ ਹੀ ਕੀਤੀ ਹੈ।

Rahul GandhiRahul Gandhi

ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਬਿੱਲ ਲੈ ਕੇ ਆਈ। ਪੰਜਾਬ ਦੇ ਕਿਸਾਨ ਸੜਕਾਂ 'ਤੇ ਉਤਰ ਆਏ ਤੇ ਇੱਕ ਸਾਲ ਤੱਕ ਉਹ ਕੋਰੋਨਾ ਦੇ ਸਮੇਂ ਠੰਡ ਵਿੱਚ ਹੀ ਡਟੇ ਰਹੇ। ਇਸ ਦਾ ਕਾਰਨ ਇਹ ਹੈ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਮਿਹਨਤ ਨੂੰ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
ਕਾਂਗਰਸ ਕਿਸਾਨਾਂ ਨਾਲ ਖੜ੍ਹੀ ਹੈ।

rahul gandhi rahul gandhi

ਇੱਕ ਸਾਲ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਗ਼ਲਤੀ ਹੋਈ ਹੈ। ਇੱਕ ਸਾਲ ਉਨ੍ਹਾਂ ਨੇ ਭਾਰਤ ਦੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ। 700 ਕਿਸਾਨ ਸ਼ਹੀਦ ਹੋਏ ਹਨ। ਪਾਰਲੀਮੈਂਟ ਵਿੱਚ ਮੈਂ ਕਿਹਾ ਸ਼ਹੀਦ ਕਿਸਾਨਾਂ ਲਈ 2 ਮਿੰਟ ਦਾ ਮੌਨ ਰੱਖੋ ਪਰ ਸਮਾਂ ਨਹੀਂ ਦਿੱਤਾ। ਜੇਕਰ ਗ਼ਲਤੀ ਸੀ ਤਾਂ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ? ਸਿਰਫ਼ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਹੀ ਮੁਆਵਜ਼ਾ ਦਿੱਤਾ ਹੈ।

Rahul GandhiRahul Gandhi

ਕੋਰੋਨਾਕਾਲ ਵਿਚ ਜਨਤਾ ਜਦੋਂ ਮਹਾਮਾਰੀ ਨਾਲ ਜੂਝ ਰਹੀ ਸੀ ਤਾਂ ਮੋਦੀ ਜੀ ਨੇ ਕਿਹਾ ਥਾਲੀਆਂ ਖੜਕਾਓ ਪਰ ਜਦੋਂ ਇਸ ਨਾਲ ਕੰਮ ਨਾ ਬਣਿਆ ਤਾਂ ਫਿਰ ਮੋਬਾਈਲ ਦੀ ਲਾਈਟ ਜਗਾਉਣ ਲਈ ਕਿਹਾ। ਕੋਈ ਵੀ ਯੋਗ ਹੱਲ ਨਹੀਂ ਕੀਤਾ ਗਿਆ। ਦੇਸ਼ 'ਚ ਕੋਰੋਨਾ ਨਾਲ ਮੌਤਾਂ ਦੇ ਅੰਕੜੇ ਲੁਕਾਏ ਜਾ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਮੇਰਾ ਮਜ਼ਾਕ ਉਡਾਉਂਦੇ ਰਹੇ ਕਿ ਮੈਂ ਕੋਰੋਨਾ ਨੂੰ ਨਹੀਂ ਸਮਝਦਾ। ਮੈਂ ਵਾਰ-ਵਾਰ ਤਿਆਰੀ ਲਈ ਪੁੱਛਦਾ ਰਿਹਾ। ਸਰਕਾਰ ਨਹੀਂ ਮੰਨੀ। ਹੁਣ ਹੋਈਆਂ ਮੌਤਾਂ ਦੀ ਗਿਣਤੀ ਨੂੰ ਲੁਕਾਇਆ ਜਾ ਰਿਹਾ ਹੈ। ਸਰਕਾਰ ਜੋ ਅੰਕੜੇ ਦੇ ਰਹੀ ਹੈ, ਉਸ ਤੋਂ 7 ਗੁਣਾ ਜ਼ਿਆਦਾ ਮੌਤਾਂ ਹੋਈਆਂ ਹਨ।

rahul gandhi rahul gandhi

ਰਾਹੁਲ ਗਾਂਧੀ ਨੇ ਅੱਗੇ ਬੋਲਦਿਆਂ ਕਿਹਾ ਕਿ ਤੁਸੀਂ ਲੋਕ ਇੱਥੇ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋ। ਪਹਿਲਾ ਮੁਹੱਲਾ ਕਲੀਨਿਕ ਕਾਂਗਰਸ ਅਤੇ ਸ਼ੀਲਾ ਦੀਕਸ਼ਿਤ ਦੁਆਰਾ ਸਥਾਪਿਤ ਕੀਤਾ ਗਿਆ ਸੀ। ਤੁਸੀਂ ਕਲੀਨਿਕ ਚਲਾਉਣ ਲਈ ਨਹੀਂ ਆਉਂਦੇ। ਇਹ ਕਲੀਨਿਕ ਕੋਰੋਨਾ ਦੇ ਸਮੇਂ ਬੇਕਾਰ ਸਾਬਤ ਹੋਏ। ਆਕਸੀਜਨ-ਵੈਂਟੀਲੇਟਰ ਦੀ ਘਾਟ ਸੀ ਜੋ ਯੂਥ ਕਾਂਗਰਸ ਵਲੋਂ ਮੁਹਈਆ ਕਰਵਾਏ ਗਏ। ਹਜ਼ਾਰਾਂ ਲੋਕ ਸੜਕ 'ਤੇ ਮਰ ਗਏ। ਕੋਰੋਨਾ ਦੇ ਸਮੇਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਕਾਂਗਰਸੀ ਵਰਕਰਾਂ ਨੇ ਘਰ-ਘਰ ਸਿਲੰਡਰ ਪਹੁੰਚਾਏ।

ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਆਏ ਹਨ ਤਾਂ ਉਹ ਦੱਸਣ ਕਿ ਉਹ ਕਿਸਾਨਾਂ ਨੂੰ ਮਾਰਨ ਵਾਲਾ ਕਾਨੂੰਨ ਕਿਉਂ ਲਿਆਏ? ਤੁਸੀਂ ਪਹਿਲਾਂ ਨਸ਼ਿਆਂ ਬਾਰੇ ਕੁਝ ਕਿਉਂ ਨਹੀਂ ਕਿਹਾ? ਤੁਸੀਂ ਰੁਜ਼ਗਾਰ ਦੀ ਗੱਲ ਕਿਉਂ ਨਹੀਂ ਕਰਦੇ? ਰਾਹੁਲ ਨੇ ਲੋਕਾਂ ਨੂੰ ਇਹ ਸਵਾਲ ਪੀਐਮ ਤੋਂ ਪੁੱਛਣ ਲਈ ਕਿਹਾ।

Rahul Gandhi Rahul Gandhi

ਰਾਹੁਲ ਨੇ ਕਿਹਾ ਕਿ ਚਰਨਜੀਤ ਚੰਨੀ ਗ਼ਰੀਬ ਘਰ ਦਾ ਪੁੱਤਰ ਹੈ। ਉਹ ਗ਼ਰੀਬੀ ਨੂੰ ਸਮਝਦਾ ਹੈ। ਉਹ ਪੰਜਾਬ ਵਿੱਚ ਅਰਬਪਤੀਆਂ ਦੀ ਸਰਕਾਰ ਨਹੀਂ ਚਲਾਏਗਾ। ਪੰਜਾਬ ਵਿੱਚ ਕਿਸਾਨਾਂ, ਗ਼ਰੀਬਾਂ, ਮਜ਼ਦੂਰਾਂ ਅਤੇ ਲਘੂ-ਮੱਧਮ ਉਦਯੋਗਾਂ ਦੀ ਸਰਕਾਰ ਚੱਲੇਗੀ। ਦੇਸ਼ ਦੀ ਬੁਰੀ ਹਾਲਤ ਨੋਟਬੰਦੀ ਤੋਂ ਬਾਅਦ ਸ਼ੁਰੂ ਹੋਈ। ਦੇਸ਼ ਵਿੱਚ ਬੇਰੁਜ਼ਗਾਰੀ ਫੈਲ ਗਈ। ਉਦਯੋਗ ਤਬਾਹ ਹੋ ਗਏ। ਜੀਐਸਟੀ ਗ਼ਲਤ ਢੰਗ ਨਾਲ ਲਾਗੂ ਕੀਤਾ ਗਿਆ। ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਬਾਰੇ ਪ੍ਰਧਾਨ ਮੰਤਰੀ ਕੁਝ ਨਹੀਂ ਕਹਿਣਗੇ। ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਹੀ ਫਾਇਦਾ ਹੋਇਆ।

rahul gandhi rahul gandhi

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਕੋਈ ਤਜ਼ਰਬੇ ਕਰਨ ਦੀ ਜਗ੍ਹਾ ਨਹੀਂ ਹੈ। ਕਾਂਗਰਸ ਪਾਰਟੀ ਸਾਰਿਆਂ ਦੀ ਪਾਰਟੀ ਹੈ। ਅਸੀਂ ਸਾਰਿਆਂ ਦੀ ਸੁਣ ਕੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਾਂ। ਅਸੀਂ ਪ੍ਰਯੋਗ ਨਹੀਂ ਕਰਦੇ ਸਗੋਂ ਸਾਨੂੰ ਤਜ਼ਰਬਾ ਹੈ। ਅਸੀਂ ਪੰਜਾਬ ਨੂੰ ਚਲਾਉਣਾ ਜਾਂਦੇ ਹਾਂ। ਇਸ ਲਈ ਪ੍ਰਯੋਗ ਕਰਨ ਦੀ ਜਗ੍ਹਾ ਇੱਕ ਤਜ਼ਰਬੇਕਾਰ ਪਾਰਟੀ ਨੂੰ ਆਪਣਾ ਵੋਟ ਦਿਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement