
ਕਿਹਾ- ਇਹ ਅਫ਼ਸੋਸਕ ਸਥਿਤੀ ਹੈ
ਨਵੀਂ ਦਿੱਲੀ : ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਚੀਨ ਨਾਲ ਹੋਈ ਝੜਪ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਮੋਦੀ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਜਵਾਨਾਂ ਨੂੰ ਜਵਾਬੀ ਕਾਰਵਾਈ ਨਹੀਂ ਕਰਨ ਦੇ ਰਹੀ ਹੈ। ਜਵਾਨਾਂ ਨੂੰ ਜਵਾਬ ਦੇਣ ਤੋਂ ਰੋਕਿਆ ਜਾ ਰਿਹਾ ਹੈ। LAC 'ਤੇ ਸਾਡੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ।
ਮਹਿਬੂਬਾ ਮੁਫਤੀ ਨੇ ਕਿਹਾ- ਬੀਜੇਪੀ ਸੰਸਦ ਦੇ ਬਿਆਨ ਮੁਤਾਬਕ ਲੱਦਾਖ ਅਤੇ ਅਰੁਣਾਚਲ 'ਚ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ, ਪਰ ਭਾਜਪਾ ਨੇ ਕੁਝ ਨਹੀਂ ਕੀਤਾ। ਮੈਂ ਇਹ ਪਹਿਲਾਂ ਹੀ ਕਹਿ ਚੁੱਕੀ ਹਾਂ। ਸਾਡੇ ਫ਼ੌਜੀਆਂ ਨੂੰ ਕੁੱਟਿਆ ਜਾਂਦਾ ਹੈ, ਉਨ੍ਹਾਂ ਨੂੰ ਜਵਾਬੀ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਅਫਸੋਸਨਾਕ ਸਥਿਤੀ ਹੈ।