
ਕਿਹਾ- ਆਮ ਆਦਮੀ ਪਾਰਟੀ ਨੇ ਵੱਡੇ ਧਨਾਢਾਂ ਨੂੰ ਟਿਕਟਾਂ ਦਿੱਤੀਆਂ, ਉਨ੍ਹਾਂ ਦਾ ਕੰਮ ਸੂਬੇ ਦੇ ਹਿਤੈਸ਼ੀ ਨਹੀਂ
ਮੁਹਾਲੀ : ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਮੰਗਲਵਾਰ ਯਾਨੀ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਸ਼ਰਬਤ ਵਰਗਾ ਪਾਣੀ ਜ਼ਹਿਰ ਬਣ ਗਿਆ ਅਤੇ ਪਾਣੀ ਪਤਾਲ ਵਿਚ ਚਲਾ ਗਿਆ ਹੈ।
ਚੜੂਨੀ ਨੇ ਕਿਹਾ ਕਿ ਪੰਜਾਬ ਵਿੱਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ। ਜੇਕਰ ਅਸੀਂ ਉਸ ਦੇ ਕੰਮ ਨੂੰ ਵੀ ਦੇਖੀਏ ਤਾਂ ਇਹ ਸਾਡੇ ਪੰਜਾਬ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਵੱਡੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਹਨ। ਸਭ ਤੋਂ ਅਮੀਰ ਵਿਅਕਤੀ ਮੁਹਾਲੀ ਤੋਂ ਚੋਣ ਲੜ ਰਹੇ ਹਨ। ਸਾਡੀ ਪਾਰਟੀ ਪੰਜਾਬ ਵਿੱਚ ਬਹੁਤ ਸਾਰੀਆਂ ਸੀਟਾਂ ਜਿੱਤੇਗੀ। ਹਾਲਾਂਕਿ ਇਹ ਨਹੀਂ ਦੱਸ ਸਕਦੇ ਕਿ ਕਿੰਨੇ ਜਿੱਤਣਗੇ।
Gurnam Singh Charuni
ਉਨ੍ਹਾਂ ਕਿਹਾ ਕਿ ਜੇਕਰ ਰੁਲਦੂ ਸਿੰਘ ਮਾਨਸਾ ਨੇ ਟਿਕਟ ਵਾਪਸ ਲਈ ਹੈ ਤਾਂ ਇਹ ਉਨ੍ਹਾਂ ਦਾ ਫੈਸਲਾ ਹੈ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਜਦੋਂ MP, MLA ਦਾ ਇਲਾਜ ਮੁਫ਼ਤ ਹੁੰਦਾ ਹੈ ਤਾਂ ਕਿਸਾਨ ਦਾ ਕਿਉਂ ਨਹੀਂ। ਅਡਾਨੀ ਦੀ ਬੰਦਰਗਾਹ ਤੋਂ 30 ਹਜ਼ਾਰ ਕਰੋੜ ਦਾ ਘਪਲਾ ਫੜਿਆ ਗਿਆ। ਦੋ ਦਿਨ ਪਹਿਲਾਂ ਸਮੁੰਦਰ ਵਿੱਚੋਂ 2000 ਹਜ਼ਾਰ ਕਰੋੜ ਦੀ ਸਮੈਕ ਫੜੀ ਗਈ ਸੀ।
ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਵੱਧ ਰਹੇ ਹਨ ਅਤੇ ਇਨ੍ਹਾਂ ਨੂੰ ਨੱਥ ਨਹੀਂ ਪਾਈ ਜਾ ਰਹੀ ਜਿਸ ਨਾਲ ਅਪਰਾਧ ਵਧੇਗਾ। ਰੰਗਲਾ ਪੰਜਾਬ ਹੁਣ ਗੰਦਲਾ ਪੰਜਾਬ ਹੋ ਗਿਆ ਹੈ। ਦੇਸ਼ ਦੇ 20 ਕਰੋੜ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋਈ। ਪਹਿਲਾਂ ਭੁੱਖੇ ਮਾਰਦੇ ਹਨ, ਹੁਣ ਆਟਾ-ਦਾਲ ਸਕੀਮ ਦੇ ਰਹੇ ਹਨ।
Gurnam Singh Charuni
ਪਹਿਲਾਂ ਕਿਸਾਨਾਂ ਨੂੰ ਗ਼ਰੀਬ ਬਣਾਇਆ ਅਤੇ ਫਿਰ ਕਿਸਾਨਾਂ ਨੂੰ 500 ਰੁਪਏ ਮਹੀਨਾ ਦੇ ਕੇ ਵੋਟਾਂ ਲੈ ਰਹੇ ਹਨ। ਸਰਕਾਰ ਹੁਣ ਕਿਸਾਨ ਦੀ ਜ਼ਮੀਰ ਦਾ ਕਤਲ ਕਰ ਰਹੀ ਹੈ। ਉਨ੍ਹਾਂ ਦੇ ਪਾਰਟੀ ਦਫ਼ਤਰ 'ਤੇ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਉਹ ਖੁਦ ਹੈਰਾਨ ਹੈ ਕਿ ਦਫਤਰ 'ਤੇ ਹਮਲਾ ਕਿਸ ਨੇ ਕੀਤਾ।