
ਮੈਂ ਬਾਬੇ ਨਾਨਕ ਦੇ ਦੱਸੇ ਮਾਰਗ 'ਤੇ ਚੱਲਦਾ ਹਾਂ - ਰਾਹੁਲ ਗਾਂਧੀ
ਰਾਜਪੁਰਾ : ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਪੰਜਾਬ ਫੇਰੀ 'ਤੇ ਆਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਪੁਰਾ ਪਹੁੰਚੇ ਅਤੇ ਇਥੇ 'ਨਵੀਂ ਸੋਚ ਨਵਾਂ ਪੰਜਾਬ' ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਲੋਕ ਵੱਡੇ-ਵੱਡੇ ਵਾਅਦੇ ਕਰ ਰਹੇ ਹਨ ਜੋ ਸਿਰਫ਼ ਝੂਠੇ ਹੁੰਦੇ ਹਨ।
rahul gandhi
ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ 2014 'ਚ ਪ੍ਰਧਾਨ ਮੰਤਰੀ ਮੋਦੀ ਆਉਂਦੇ ਸਨ, ਕਹਿੰਦੇ ਸਨ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਪਰ ਹੁਣ ਉਹ ਪੰਜਾਬ ਆਉਂਦੇ ਹਨ ਤਾਂ ਰੁਜ਼ਗਾਰ ਅਤੇ ਕਾਲੇ ਧਨ ਦੀ ਗੱਲ ਨਹੀਂ ਕਰਦੇ। ਹੁਣ ਭਾਜਪਾ ਵਾਲੇ ਸਿਰਫ਼ ਡਰੱਗਜ਼ ਦੀ ਗੱਲ ਕਰਦੇ ਹਨ। ਉਨ੍ਹਾਂ ਅੱਗੇ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨਹੀਂ ਆਉਣ ਵਾਲੀ ਹੈ।
ਰਾਹੁਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਡਰੱਗਜ਼ ਹੈ। ਭਾਜਪਾ ਅਤੇ ਅਕਾਲੀ ਦਲ ਦੇ ਲੋਕਾਂ ਨੇ ਕਿਹਾ ਰਾਹੁਲ ਗਾਂਧੀ ਬਕਵਾਸ ਕਰ ਰਿਹਾ ਹੈ। ਰਾਹੁਲ ਨੂੰ ਕੋਈ ਸਮਝ ਨਹੀਂ ਹੈ, ਪੰਜਾਬ 'ਚ ਡਰੱਗਜ਼ ਦੀ ਕੋਈ ਕਮੀ ਨਹੀਂ ਹੈ। ਰਾਹੁਲ ਨੇ ਕਿਹਾ ਕਿ ਮੈਂ ਜਦੋਂ ਮੂੰਹ ਖੋਲ੍ਹਦਾ ਹਾਂ, ਸੋਚ ਸਮਝ ਕੇ ਬੋਲਦਾ ਹਾਂ। ਮੈਂ ਇਸ ਸਟੇਜ ਤੋਂ ਝੂਠੇ ਵਾਅਦੇ ਨਹੀਂ ਕਰਾਂਗੇ। ਮੈਨੂੰ ਸਿਖਾਇਆ ਗਿਆ ਹੈ ਕਿ ਜਦੋਂ ਵੀ ਮੂੰਹ ਖੋਲ੍ਹੋ ਸੱਚ ਬੋਲੋ, ਝੂਠ ਨਾ ਬੋਲੋ।
rahul gandhi
ਰਾਹੁਲ ਨੇ ਕਿਹਾ,''ਗੁਰੂ ਨਾਨਕ ਜੀ ਨੇ ਪੰਜਾਬ ਅਤੇ ਪੂਰੀ ਦੁਨੀਆ ਨੂੰ ਰਸਤਾ ਦਿਖਾਇਆ। ਜਿਨ੍ਹਾਂ ਤੋਂ ਮੈਂ ਵੀ ਬਹੁਤ ਕੁਝ ਸਿਖਿਆ ਹੈ। ਗੁਰੂ ਜੀ ਨੇ ਵੀ ਇਹੀ ਗੱਲ ਬੋਲੀ ਸੀ, ਸੋਚ ਸਮਝ ਕੇ ਅਤੇ ਹੰਕਾਰ ਨੂੰ ਮਾਰ ਕੇ ਮੂੰਹ ਖੋਲ੍ਹੋ ਅਤੇ ਜਦੋਂ ਮੂੰਹ ਖੋਲ੍ਹੋ ਤਾਂ ਸੱਚੀ ਗੱਲ ਕਰੋ।''
ਰਾਹੁਲ ਗਾਂਧੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਪੰਜਾਬ ਨਹੀਂ ਸਗੋਂ ਪੂਰੀ ਦੁਨੀਆ ਨੂੰ ਸੱਚ ਦਾ ਮਾਰਗ ਦਿਖਾਇਆ ਹੈ। ਮੈਂ ਉਨ੍ਹਾਂ ਦੇ ਸੰਦੇਸ਼ਾਂ ਤੋਂ ਬਹੁਤ ਕੁੱਝ ਸਿੱਖਿਆ ਹੈ ਪਰ ਬਹੁਤ ਸਾਰੇ ਲੋਕ ਹਨ ਜੋ ਸਿਰਫ਼ ਝੂਠੇ ਵਾਅਦੇ ਕਰਦੇ ਹਨ ਜਿਨ੍ਹਾਂ ਵਿਚ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਆਉਂਦੇ ਹਨ। ਮੈਂ ਕਦੇ ਝੂਠੇ ਵਾਅਦੇ ਨਹੀਂ ਕਰਦਾ ਸਗੋਂ ਜਦੋਂ ਵੀ ਮੂੰਹ ਖੋਲ੍ਹਦਾ ਹਾਂ ਤਾਂ ਸੋਚ ਸਮਝ ਕੇ ਅਤੇ ਸੱਚ ਹੀ ਬੋਲਦਾ ਹਾਂ।
ਉਨ੍ਹਾਂ ਕੇਂਦਰ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ, ਨੋਟਬੰਦੀ ਦੇ ਸਮੇਂ ਇਨ੍ਹਾਂ ਨੇ ਕਲਾ ਧਨ ਖ਼ਤਮ ਕਰਨ ਦੀ ਗੱਲ ਆਖੀ ਸੀ। ਸਾਰੇ ਮੱਧ ਵਰਗ ਅਤੇ ਗ਼ਰੀਬ ਲੋਕ ਪ੍ਰਭਾਵਿਤ ਹੋਏ। ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰ ਬੈਂਕ ਦੇ ਸਾਹਮਣੇ ਲਾਈਨਾਂ ਵਿਚ ਖੜ੍ਹੇ ਸਨ ਪਰ ਇੱਕ ਵੀ ਅਰਬਪਤੀ ਲਾਈਨ ਵਿਚ ਨਹੀਂ ਲੱਗਾ। ਕੀ ਉਨ੍ਹਾਂ ਕੋਲ 500 ਜਾਂ 1000 ਦੇ ਨੋਟ ਨਹੀਂ ਸਨ?
rahul gandhi
ਰਾਹੁਲ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਆਇਆ ਤਾਂ ਸੰਸਦ ਦੇ ਸਾਹਮਣੇ ਮੈਂ ਕਿਹਾ ਹਿੰਦੁਸਤਾਨ ਨੂੰ ਭਿਆਨਕ ਸੱਟ ਲੱਗਣ ਵਾਲੀ ਹੈ। ਲੱਖਾਂ ਲੋਕ ਮਰਨ ਜਾ ਰਹੇ ਹਨ। ਦਿੱਲੀ ਦੀ ਸਰਕਾਰ ਨੂੰ ਇਕ ਵਾਰ ਨਹੀਂ ਅਨੇਕ ਵਾਰ ਕਿਹਾ ਨੁਕਸਾਨ ਹੋਣ ਵਾਲਾ ਹੈ, ਤਿਆਰੀ ਕਰੋ। ਵੈਂਟੀਲੇਟਰ, ਆਕਸੀਜਨ ਸਿਲੰਡਰ ਨੂੰ ਤਿਆਰ ਕਰੋ, ਹਨ੍ਹੇਰੀ ਆਉਣ ਵਾਲੀ ਹੈ ਪਰ ਸਾਰੇ ਕਹਿੰਦੇ ਸਨ ਕਿ ਰਾਹੁਲ ਗਾਂਧੀ ਨੂੰ ਕੁੱਝ ਨਹੀਂ ਪਤਾ।
ਉਨ੍ਹਾਂ ਕਿਹਾ ਕਿ ਅਸੀਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ ਕਿਉਂਕਿ ਉਨ੍ਹਾਂ ਨੇ ਗ਼ਰੀਬੀ ਦੇਖੀ ਹੈ ਅਤੇ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ। ਚੰਨੀ ਜੀ ਲੋਕਾਂ ਵਿਚ ਵਿਚਰਦੇ ਹਨ ਉਨ੍ਹਾਂ ਦੇ ਗਲ਼ ਲਗਦੇ ਹਨ ਅਤੇ ਸਮੱਸਿਆਵਾਂ ਸੁਣਦੇ ਤੇ ਹੱਲ ਕਰਦੇ ਹਨ ਪਰ ਕੀ ਕੈਪਟਨ ਅਮਰਿੰਦਰ ਸਿੰਘ ਕਦੇ ਕਿਸੇ ਗ਼ਰੀਬ ਦੇ ਗਲ਼ ਲੱਗੇ ਹਨ?
rahul gandhi
ਜਿਸ ਦਿਨ ਮੈਨੂੰ ਉਨ੍ਹਾਂ ਦੀ ਭਾਜਪਾ ਨਾਲ ਮਿਲੀਭੁਗਤ ਦਾ ਪਤਾ ਲੱਗਾ ਉਸ ਦਿਨ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਪੰਜਾਬ ਦੀ ਜਨਤਾ ਲਈ ਬਿਜਲੀ ਦਾ ਮਾਮਲਾ ਹੱਲ ਕਰੋ ਪਰ ਉਨ੍ਹਾਂ ਮੈਨੂੰ ਕਿਹਾ ਕਿ ਨਹੀਂ ਸਾਡੇ ਤਾਂ ਇਨ੍ਹਾਂ ਕੰਪਨੀਆਂ ਨਾਲ ਕੰਟਰੈਕਟ ਹੈ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡੇ ਜਨਤਾ ਨਾਲ ਕੋਈ ਕੰਟਰੈਕਟ ਨਹੀਂ ਹਨ?
ਤੁਸੀਂ ਉਨ੍ਹਾਂ ਦੇ ਮੁੱਖ ਮੰਤਰੀ ਹੋ ਜਾ ਆਮ ਜਨਤਾ ਦੇ। ਜਦੋਂ ਇਹ ਗੱਲ ਚਰਨਜੀਤ ਸਿੰਘ ਚੰਨੀ ਨੂੰ ਕਹਿ ਤਾਂ ਉਨ੍ਹਾਂ ਨੇ ਕੋਈ ਸਵਾਲ ਨਹੀਂ ਕੀਤਾ ਸਗੋਂ ਕੰਮ ਕਰ ਕੇ ਦਿਖਾਇਆ ਅਤੇ 20 ਲੱਖ ਪਰਵਾਰਾਂ ਨੂੰ ਸਿੱਧੇ1500 ਕਰੋੜ ਰੁਪਏ ਦਿੱਤੇ। ਇਸ ਤਰ੍ਹਾਂ ਹੀ ਬਿਜਲੀ ਯੂਨਿਟ ਤਿੰਨ ਰੁਪਏ ਸਸਤੀ ਕੀਤੀ ਜੋ ਕੈਪਟਨ ਅਮਰਿੰਦਰ ਨਹੀਂ ਕਰ ਸਕੇ ਪਰ ਚਰਨਜੀਤ ਚੰਨੀ ਨੇ ਇੱਕ ਮਿੰਟ ਵਿਚ ਕਰ ਦਿੱਤਾ।