Congress News: ਕਾਂਗਰਸ ਨੇ ਲਗਾਇਆ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦਾ ਇਲਜ਼ਾਮ; ਟੈਕਸ ਟ੍ਰਿਬਿਊਨਲ ਨੇ ਪਾਬੰਦੀ ਹਟਾਈ
Published : Feb 16, 2024, 2:03 pm IST
Updated : Feb 16, 2024, 3:10 pm IST
SHARE ARTICLE
Congress gets tax tribunal relief after bank accounts 'frozen' by I-T department claim
Congress gets tax tribunal relief after bank accounts 'frozen' by I-T department claim

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਨੇ ਅਗਲੇ ਹਫਤੇ ਹੋਣ ਵਾਲੀ ਸੁਣਵਾਈ ਤਕ ਖਾਤਿਆਂ ਉਤੇ ਲੱਗੀ ਪਾਬੰਦੀ ਹਟਾ ਦਿਤੀ ਹੈ।

Congress News: ਕਾਂਗਰਸ ਨੇ ਦਾਅਵਾ ਕੀਤਾ ਕਿ ਆਮਦਨ ਕਰ ਵਿਭਾਗ ਨੇ ਉਸ ਦੇ ਪ੍ਰਮੁੱਖ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿਤਾ ਹੈ, ਹਾਲਾਂਕਿ ਬਾਅਦ ਵਿਚ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਨੇ ਅਗਲੇ ਹਫਤੇ ਹੋਣ ਵਾਲੀ ਸੁਣਵਾਈ ਤਕ ਉਸ ਦੇ ਖਾਤਿਆਂ ਉਤੇ ਲੱਗੀ ਪਾਬੰਦੀ ਹਟਾ ਦਿਤੀ ਹੈ।

ਆਮਦਨ ਕਰ ਵਿਭਾਗ ਦੇ ਹੁਕਮਾਂ ਵਿਰੁਧ ਟ੍ਰਿਬਿਊਨਲ ਅੱਗੇ ਪੇਸ਼ ਹੋਏ ਪਾਰਟੀ ਆਗੂ ਅਤੇ ਵਕੀਲ ਵਿਵੇਕ ਟਾਂਖਾ ਨੇ ਕਿਹਾ ਕਿ ਪਾਰਟੀ ਨੂੰ ਹੁਣ ਅਪਣੇ ਬੈਂਕ ਖਾਤੇ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ। ਟ੍ਰਿਬਿਊਨਲ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਅਗਲੇ ਬੁਧਵਾਰ ਮਾਮਲੇ ਦੀ ਸੁਣਵਾਈ ਕਰੇਗਾ। ਟਾਂਖਾ ਨੇ ਕਿਹਾ ਕਿ ਉਸ ਨੇ ਟ੍ਰਿਬਿਊਨਲ ਨੂੰ ਦਸਿਆ ਕਿ ਜੇਕਰ ਪਾਰਟੀ ਦੇ ਖਾਤੇ ਫ੍ਰੀਜ਼ ਕੀਤੇ ਜਾਂਦੇ ਹਨ ਤਾਂ ਕਾਂਗਰਸ "ਚੋਣ ਦੇ ਉਤਸਵ" ਵਿਚ ਹਿੱਸਾ ਨਹੀਂ ਲੈ ਸਕੇਗੀ।

ਕਾਂਗਰਸ ਦੇ ਖਜ਼ਾਨਚੀ ਅਜੈ ਮਾਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ, "ਸਾਡੀ ਪਟੀਸ਼ਨ 'ਤੇ, ਇਨਕਮ ਟੈਕਸ ਵਿਭਾਗ ਅਤੇ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਨੇ ਕਿਹਾ ਹੈ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ 115 ਕਰੋੜ ਰੁਪਏ ਬੈਂਕ ਖਾਤਿਆਂ ਵਿਚ ਰੱਖੇ ਜਾਣ... ਅਸੀਂ ਇਸ ਤੋਂ ਉਪਰ ਦੀ ਰਕਮ ਵੀ ਖਰਚ ਕਰ ਸਕਦੇ ਹਾਂ। ਇਸ ਦਾ ਮਤਲਬ ਹੈ ਕਿ 115 ਕਰੋੜ ਰੁਪਏ ਫਰੀਜ਼ ਕੀਤੇ ਗਏ ਹਨ। 115 ਕਰੋੜ ਰੁਪਏ ਦੀ ਇਹ ਰਕਮ ਸਾਡੇ ਚਾਲੂ ਖਾਤੇ ਤੋਂ ਕਿਤੇ ਜ਼ਿਆਦਾ ਹੈ”।

ਇਸ ਤੋਂ ਪਹਿਲਾਂ ਮਾਕਨ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁੱਝ ਦਿਨ ਪਹਿਲਾਂ 2018-19 ਦੇ ਇਨਕਮ ਟੈਕਸ ਰਿਟਰਨ ਦੇ ਆਧਾਰ 'ਤੇ ਉਨ੍ਹਾਂ ਦੇ ਕਈ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿਤਾ ਗਿਆ ਅਤੇ ਇਸ ਤੋਂ 210 ਕਰੋੜ ਰੁਪਏ ਦੀ ਵਸੂਲੀ ਕਰਨ ਦੀ ਮੰਗ ਕੀਤੀ ਗਈ ਹੈ। ਮਾਕਨ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਦੇ ਯੂਥ ਵਿੰਗ ਇੰਡੀਅਨ ਯੂਥ ਕਾਂਗਰਸ ਦੇ ਖਾਤਿਆਂ 'ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ। ਕਾਂਗਰਸ ਸੂਤਰਾਂ ਨੇ ਦਸਿਆ ਕਿ ਕੁੱਲ ਨੌਂ ਖਾਤਿਆਂ ਨੂੰ ਫ੍ਰੀਜ਼ ਕਰ ਦਿਤਾ ਗਿਆ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ, ''ਸੱਤਾ ਦੇ ਨਸ਼ੇ 'ਚ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੇਸ਼ ਦੀ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿਤੇ ਹਨ। ਇਹ ਲੋਕਤੰਤਰ ਲਈ ਡੂੰਘੀ ਸੱਟ ਹੈ।''

ਉਨ੍ਹਾਂ ਦੋਸ਼ ਲਾਇਆ, ''ਭਾਜਪਾ ਵਲੋਂ ਇਕੱਠੇ ਕੀਤੇ ਗੈਰ-ਸੰਵਿਧਾਨਕ ਪੈਸੇ ਦੀ ਵਰਤੋਂ ਚੋਣਾਂ 'ਚ ਕੀਤੀ ਜਾਵੇਗੀ, ਪਰ ਜੋ ਪੈਸਾ ਅਸੀਂ ਕ੍ਰਾਊਡ ਫੰਡਿੰਗ ਰਾਹੀਂ ਇਕੱਠਾ ਕੀਤਾ ਹੈ, ਉਸ ਨੂੰ ਸੀਲ ਕਰ ਦਿਤਾ ਜਾਵੇਗਾ। ਇਸ ਲਈ ਅਸੀਂ ਕਿਹਾ ਹੈ ਕਿ ਭਵਿੱਖ ਵਿਚ ਚੋਣਾਂ ਨਹੀਂ ਹੋਣਗੀਆਂ!'' ਖੜਗੇ ਨੇ ਕਿਹਾ, ''ਅਸੀਂ ਨਿਆਂਪਾਲਿਕਾ ਨੂੰ ਇਸ ਦੇਸ਼ ਵਿਚ ਬਹੁ-ਪਾਰਟੀ ਪ੍ਰਣਾਲੀ ਨੂੰ ਬਚਾਉਣ ਅਤੇ ਭਾਰਤ ਦੇ ਲੋਕਤੰਤਰ ਨੂੰ ਸੁਰੱਖਿਅਤ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਸੜਕਾਂ 'ਤੇ ਉਤਰਾਂਗੇ ਅਤੇ ਇਸ ਬੇਇਨਸਾਫੀ ਅਤੇ ਤਾਨਾਸ਼ਾਹੀ ਵਿਰੁਧ ਜ਼ੋਰਦਾਰ ਢੰਗ ਨਾਲ ਲੜਾਂਗੇ।'' ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, ''ਡਰੋ ਨਾ ਮੋਦੀ ਜੀ, ਕਾਂਗਰਸ ਪੈਸੇ ਦੀ ਤਾਕਤ ਦਾ ਨਹੀਂ, ਲੋਕਾਂ ਦੀ ਸ਼ਕਤੀ ਦਾ ਨਾਮ ਹੈ। ਅਸੀਂ ਤਾਨਾਸ਼ਾਹੀ ਅੱਗੇ ਨਾ ਕਦੇ ਝੁਕੇ ਹਾਂ, ਨਾ ਕਦੇ ਝੁਕਾਂਗੇ। ਹਰ ਕਾਂਗਰਸ ਵਰਕਰ ਭਾਰਤ ਦੇ ਲੋਕਤੰਤਰ ਦੀ ਰੱਖਿਆ ਲਈ ਜੀ-ਜਾਨ ਨਾਲ ਲੜੇਗਾ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Congress gets tax tribunal relief after bank accounts 'frozen' by I-T department claim, stay tuned to Rozana Spokesman)

Tags: congress

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement