ਖ਼ਬਰਾਂ |

ਤਾਜ਼ਾ |

ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਚੋਣਾਂ!
Published : Mar 16, 2026, 6:19 am IST
Updated : Mar 16, 2026, 7:52 am IST
SHARE ARTICLE
photo
photo

 ਮਰਦਮਸ਼ੁਮਾਰੀ ਦੇ ਦੂਜੇ ਪੜਾਅ ਦੀਆਂ ਤਰੀਕਾਂ ਵੀ ਹਨ ਫ਼ਰਵਰੀ-2027 'ਚ

ਚੰਡੀਗੜ੍ਹ (ਭੁੱਲਰ): ਪੰਜਾਬ ਵਿਚ ਇਸ ਵਾਰ ਸਿਆਸੀ ਪਾਰਟੀਆਂ ਨੇ ਜਿਥੇ ਸਮੇਂ ਤੋਂ ਪਹਿਲਾਂ ਹੀ ਚੋਣ ਅਖਾੜਾ ਗਰਮਾ ਰਖਿਆ ਹੈ, ਉਥੇ ਹੁਣ ਇਹ ਚਰਚਾ ਵੀ ਸੁਣਨ ਵਿਚ ਆ ਰਹੀ ਹੈ ਕਿ 2027 ਦੀਆਂ ਫ਼ਰਵਰੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਸਮੇਂ ਤੋਂ ਕੁੱਝ ਪਹਿਲਾਂ ਹੋ ਸਕਦੀਆਂ ਹਨ। ਇਸ ਦਾ ਮੁੱਖ ਕਾਰਨ ਦੇਸ਼ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਹੈ ਅਤੇ ਇਸ ਦੀਆਂ ਤਰੀਕਾਂ ਵੀ ਫ਼ਰਵਰੀ ਵਿਚ ਆ ਰਹੀਆਂ ਹਨ।

16 ਸਾਲ ਬਾਅਦ ਹੋ ਰਹੀ ਮਰਦਮਸ਼ੁਮਾਰੀ ਦਾ ਪ੍ਰੋਗਰਾਮ ਇਸ ਸਾਲ ਮਈ ਵਿਚ ਸ਼ੁਰੂ ਹੋ ਕੇ ਅਗਲੇ ਸਾਲ 2027 ਵਿਚ ਫ਼ਰਵਰੀ ਮਹੀਨੇ ਦੇ ਅੰਤ ਤਕ ਚਲਣਾ ਹੈ। ਇਸ ਨੂੰ ਕੇਂਦਰੀ ਪੱਧਰ ’ਤੇ ਕੈਬਨਿਟ ਦੀ ਪ੍ਰਵਾਨਗੀ ਬਾਅਦ ਫ਼ੰਡ ਵੀ ਅਲਾਟ ਹੋ ਚੁੱਕਾ ਹੈ ਅਤੇ ਮੁਢਲਾ ਕੰਮ ਵੀ ਸ਼ੁਰੂ ਹੈ। ਇਹ ਦੇਸ਼ ਪਧਰੀ ਪ੍ਰੋਗਰਾਮ ਵਿਚ ਤਬਦੀਲੀ ਸੰਭਵ ਨਹੀਂ ਲਗਦੀ। ਇਸ ਦਾ ਕਾਰਨ ਵਿਧਾਨ ਸਭਾ ਚੋਣਾਂ ਫ਼ਰਵਰੀ 2027 ਦੀ ਥਾਂ 2026 ਵਿਚ ਹੀ ਨਵੰਬਰ-ਦਸੰਬਰ ਵਿਚ ਹੋ ਸਕਦੀਆਂ ਹਨ ਪਰ ਅੰਤਮ ਫ਼ੈਸਲਾ ਚੋਣ ਕਮਿਸ਼ਨ ਨੇ ਲੈਣਾ ਹੈ।

ਵਰਨਣਯੋਗ ਹੈ ਕਿ ਮਰਦਮਸ਼ੁਮਾਰੀ 15 ਮਈ 2026 ਤੋਂ ਸ਼ੁਰੂ ਹੋਵੇਗੀ ਜਿਸ ਦੀਆਂ ਤਿਆਰੀਆਂ ਆਰੰਭ ਦਿਤੀਆਂ ਗਈਆਂ ਹਨ। ਇਹ ਪਹਿਲੀ ਵਾਰ ਡਿਜੀਟਲੀ ਹੋਵੇਗੀ। ਪਹਿਲੀ ਵਾਰ ਨਾਗਰਿਕ ਅਪਣੇ ਘਰ-ਬਾਰ ਦੇ ਵੇਰਵੇ ਆਨਲਾਈਨ ਦਰਜ ਕਰਵਾ ਸਕਣਗੇ। ਲੋਕਾਂ ਲਈ ਪੋਰਟਲ 30 ਅਪ੍ਰੈਲ ਤੋਂ 14 ਮਈ ਤਕ ਖੁਲ੍ਹਾ ਰਹੇਗਾ ਜਿਸ ’ਤੇ ਉਹ ਜਾਣਕਾਰੀ ਸਾਂਝੀ ਕਰ ਸਕਦੇ ਹਨ। ਪੰਜਾਬ ’ਚ ਘਰ ਘਰ ਜਾ ਕੇ ਜਾਣਕਾਰੀ ਹਾਸਲ ਕਰਨ ਲਈ ਵੀ ਮੁਲਾਜ਼ਮਾਂ ਦੀ ਤਾਇਨਾਤੀ ਹੋਏਗੀ । ਮਰਦਮਸ਼ੁਮਾਰੀ ਦੋ ਪੜਾਵਾਂ ’ਚ ਹੋਵੇਗੀ। ਪਹਿਲੇ ਪੜਾਅ ਤਹਿਤ ਘਰ-ਬਾਰ ਬਾਰੇ 15 ਮਈ ਤੋਂ 13 ਜੂਨ ਤਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਜਦਕਿ ਦੂਜਾ ਪੜਾਅ ਅਗਲੇ ਵਰ੍ਹੇ ਪਹਿਲੀ ਫ਼ਰਵਰੀ ਤੋਂ 28 ਫ਼ਰਵਰੀ ਤਕ ਚਲੇਗਾ।
 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement