
ਉਹਨਾਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਪੁੱਛਿਆ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚ ਕੀ ਫਰਕ ਹੈ?
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਕਲੀਨਿਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਪੁੱਛਿਆ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚ ਕੀ ਫਰਕ ਹੈ?
ਰੰਧਾਵਾ ਨੇ ਲਿਖਿਆ, “ਆਖ਼ਰ ਤੁਹਾਡੇ 'ਚ ਤੇ ਅਕਾਲੀ ਦਲ 'ਚ ਕੀ ਫਰਕ ਹੈ? ਇਹ ਤੁਹਾਡੀ ਨਿੱਜੀ "ਜਾਗੀਰ" ਨਹੀਂ ਹੈ। ਕੀ ਇਸ਼ਤਿਹਾਰਾਂ ਲਈ ਜਨਤਾ ਦਾ ਪੈਸਾ ਘੱਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲਿਆ ਹੈ? ਤੁਹਾਡੇ ਆਪਣੇ ਸ਼ਬਦਾਂ ਵਿਚ-ਸਿਰਫ ਪੱਗਾਂ ਹੀ ਬਦਲੀਆਂ ਨੇ"। ਦੱਸ ਦੇਈਏ ਕਿ ਸੂਬੇ ਵਿਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ।