ਸ਼੍ਰੋਮਣੀ ਅਕਾਲੀ ਦਲ ਥੱਕ ਹਾਰ ਕੇ BJP ਨਾਲ ਮੁੜ ਗਠਜੋੜ ਲਈ ਉਤਾਵਲਾ?
Published : Nov 16, 2022, 7:38 pm IST
Updated : Nov 16, 2022, 7:38 pm IST
SHARE ARTICLE
SAD-BJP alliance?
SAD-BJP alliance?

ਪਾਪ ਇਹ ਕਰਦੇ ਨੇ ਤੇ ਭੁਗਤਣਾ BJP ਨੂੰ ਵੀ ਪੈਂਦਾ ਹੈ: ਮਨਜਿੰਦਰ ਸਿੰਘ ਸਿਰਸਾ

ਭਵਿੱਖ ਵਿੱਚ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗਠਜੋੜ 'ਚ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ : ਸਿਕੰਦਰ ਸਿੰਘ ਮਲੂਕਾ 
ਚੰਡੀਗੜ੍ਹ :
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀ ਚਰਚਾ ਨੇ ਸਿਆਸਤ ਗਰਮਾ ਦਿਤੀ ਹੈ। ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ਜੇਕਰ ਭਵਿੱਖ ਵਿਚ ਭਾਜਪਾ ਨਾਲ ਪੰਜਾਬ ਅੰਦਰ ਅਕਾਲੀ ਦਲ ਦਾ ਕੋਈ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਇਸ ਸਮਝੌਤੇ ਵਿਚ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਹੈ ਕਿ ਨਾ ਤਾਂ ਸਾਡੀ ਆਮ ਆਦਮੀ ਪਾਰਟੀ ਨਾਲ ਮਤ ਮਿਲਦੀ ਹੈ ਅਤੇ ਨਾ ਹੀ ਕਾਂਗਰਸ ਨਾਲ ਕਦੇ ਗਠਜੋੜ ਕਰ ਸਕਦਾ ਹੈ। ਭਾਜਪਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਹੋਰ ਕਿਸੇ ਨਾਲ ਵੀ ਗਠਜੋੜ ਕਰਨ ਬਾਰੇ ਨਹੀਂ ਸੋਚ ਸਕਦਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਵਲੋਂ ਫ਼ੈਸਲਾ ਲਿਆ ਜਾਵੇਗਾ ਪਰ ਜੇਕਰ ਭਵਿੱਖ ਵਿੱਚ ਕਦੇ ਜ਼ਰੂਰਤ ਪਈ ਤਾਂ ਸਿਰਫ ਭਾਜਪਾ ਹੀ ਹੈ ਜਿਸ ਨਾਲ ਗਠਜੋੜ ਕੀਤਾ ਜਾ ਸਕਦਾ ਹੈ ਪਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਗਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਵੱਖ-ਵੱਖ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ

ਅਕਾਲੀ ਦਲ ਨਾਲ ਗਠਜੋੜ ਦਾ ਸਵਾਲ ਹੀ ਨਹੀਂ, ਪਾਪ ਇਹ ਕਰਦੇ ਨੇ ਤੇ ਭੁਗਤਣਾ BJP ਨੂੰ ਵੀ ਪੈਂਦਾ ਹੈ: ਮਨਜਿੰਦਰ ਸਿੰਘ ਸਿਰਸਾ
ਭਾਜਪਾ ਇਹ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਕੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅਕਾਲੀ ਦਲ ਨੇ ਪੰਥ ਦੇ ਨਾਮ 'ਤੇ ਮਾੜਾ ਕੰਮ ਕੀਤਾ ਹੈ। ਬਰਗਾੜੀ ਕਾਂਡ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਗਠਜੋੜ ਦੇ ਨਾਮ 'ਤੇ ਸਰਕਾਰ ਬਣਾ ਕੇ ਉਸ ਦਾ ਗ਼ਲਤ ਫ਼ਾਇਦਾ ਚੁੱਕਿਆ। ਅਕਾਲੀ ਦਲ ਨੇ ਪੰਥ ਦੇ ਨਾਮ 'ਤੇ ਮਾੜਾ ਕੰਮ ਕੀਤਾ ਹੈ। ਇਸ ਦਾ ਖਮਿਆਜ਼ਾ ਬਾਅਦ ਵਿਚ ਭਾਜਪਾ ਨੂੰ ਵੀ ਭੁਗਤਣਾ ਪੈਂਦਾ ਹੈ। ਪਾਪ ਇਹ ਕਰਕੇ ਆਉਂਦੇ ਹਨ ਤੇ ਭੁਗਤਣਾ ਵਿਚ ਬਾਅਦ ਵਿਚ ਬੀਜੇਪੀ ਨੂੰ ਵੀ ਪੈਂਦਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹ ਭਾਂਪ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਪੰਥ ਅਤੇ ਪੰਜਾਬ ਦੀ ਗੱਲ ਨਹੀਂ ਕਰਦਾ ਸਗੋਂ ਸਿਰਫ ਸੱਤਾ ਲਈ ਕੰਮ ਕਰਦਾ ਹੈ। ਰਾਜਸੱਤਾ ਲਈ ਹੀ ਅਕਾਲੀ ਦਲ ਪੰਥ ਅਤੇ ਪੰਜਾਬ ਨੂੰ ਭੜਕਾਉਂਦਾ ਹੈ ਅਤੇ ਸੱਤਾ ਹਾਸਲ ਕਰ ਕੇ ਦੂਜੇ ਰਾਹ ਤੁਰ ਪੈਂਦਾ ਹੈ, ਸ਼ਿਰੋਮਣੀ ਅਕਾਲੀ ਦਲ ਸਿਰਫ ਸੱਤਾ ਲਈ ਕੰਮ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਬਜਾਏ ਇਨ੍ਹਾਂ ਨੇ ਸੱਤਾ ਲਈ ਹੀ ਮੰਤਰੀ ਅਹੁਦੇ ਲਏ ਸਨ ਅਤੇ ਜਦੋਂ ਜਨਤਾ ਨੇ ਧਰਨਾ ਲਗਾਇਆ ਤੇ ਇਨ੍ਹਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਤਾਂ ਇਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਾਦਤ ਦੇਣ ਲੱਗੇ ਹਾਂ, ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸਿਰਫ਼ ਸੱਤਾ ਦੀ ਭੁੱਖ ਲਈ ਹੀ ਗਠਜੋੜ ਕਰਦੀ ਹੈ।  ਮਸਲਨ, ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਅਤੇ ਹੁਣ ਇਹ ਕਾਂਗਰਸ ਨਾਲ ਹੱਥ ਮਿਲਾਉਣ 'ਚ ਵੀ ਗੁਰੇਜ਼ ਨਹੀਂ ਕਰਨਗੇ। 


ਜਿਸ ਨੂੰ PM ਮੋਦੀ ਅਤੇ BJP ਦੀ ਵਿਚਾਰਧਾਰਾ ਪਸੰਦ ਹੈ, ਉਸ ਨੂੰ ਪਾਰਟੀ 'ਚ ਜੀ ਆਇਆਂ ਆਖਦੇ ਹਾਂ ਪਰ ਗਠਜੋੜ ਨਹੀਂ ਕਰਾਂਗੇ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ 
ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੋਂ ਜ਼ਮੀਨੀ ਪੱਧਰ 'ਤੇ ਬਹੁਤ ਸਾਰੇ ਵਰਕਰ ਸਾਡੀ ਪਾਰਟੀ ਵਿੱਚ ਆ ਰਹੇ ਹਨ ਅਤੇ ਅਸੀਂ ਇੱਕ ਗੱਲ ਹੀ ਕਹੀ ਹੈ ਕਿ ਜਿਸ ਨੂੰ ਵੀ ਨਰਿੰਦਰ ਮੋਦੀ ਦੀ ਅਗਵਾਲੀ ਵਾਲੀ ਭਾਜਪਾ ਦੀ ਵਿਚਾਰਧਾਰਾ ਪਸੰਦ ਹੈ ਉਹ ਆ ਸਕਦਾ ਹੈ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਪਰ ਜਦੋਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਤਾਂ ਪਹਿਲਾਂ ਵੀ ਅਸੀਂ ਪੰਜਾਬ ਦੀ ਏਕਤਾ ਅਤੇ ਅਖੰਡਤਾ ਲਈ ਹੀ ਇਨ੍ਹਾਂ ਨਾਲ ਗਠਜੋੜ ਕੀਤਾ ਸੀ। ਇਹ ਸਾਡਾ ਰਾਜਨੀਤਿਕ ਸਮਝੌਤਾ ਨਹੀਂ ਸੀ ਸਗੋਂ ਪੰਜਾਬ ਦੇ ਭਲੇ ਲਈ ਸੀ।

ਪਹਿਲਾਂ ਵੀ ਉਹ ਖੁਦ ਹੀ ਭਾਜਪਾ ਨਾਲੋਂ ਨਾਤਾ ਤੋੜ ਕੇ ਗਏ ਸਨ। ਪੰਜਾਬ ਅਤੇ ਦੇਸ਼ ਦੀ ਸ਼ਾਨ ਲਈ ਅਸੀਂ ਕਮਲ ਨੂੰ ਵੱਡਾ ਕਰਨਾ ਹੈ, ਜਿਸ ਨੇ ਵੀ ਕਮਲ ਦੀ ਛਾਇਆ ਹੇਠ ਆਉਣਾ ਉਹ ਆ ਸਕਦਾ ਹੈ ਪਰ ਅਸੀਂ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਅਸੀਂ 117 ਵਿਧਾਨ ਸਭਾ ਅਤੇ 13 ਲੋਕ ਸਭਾ ਸੀਟਾਂ 'ਤੇ ਚੋਣ ਲੜਾਂਗੇ ਪਰ ਕਿਸੇ ਨਾਲ ਵੀ ਗਠਜੋੜ ਨਹੀਂ ਕਰਾਂਗੇ।

ਜੇਕਰ ਹੁਣ ਗਠਜੋੜ ਹੁੰਦਾ ਹੈ ਤਾਂ ਸ਼ਰਤਾਂ ਨਾਲ ਹੋਵੇਗਾ : ਚਰਨਜੀਤ ਸਿੰਘ ਬਰਾੜ
1984 ਦੇ ਦੌਰ ਤੋਂ ਬਾਅਦ ਸਿਖਾਂ ਨੂੰ ਨਫ਼ਰਤ ਦੀ ਅੱਖ ਨਾਲ ਵੇਖਿਆ ਜਾਣ ਲੱਗਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਸੂਝ-ਬੂਝ ਸਦਕਾ ਹਿੰਦੂ ਸਿੱਖ ਭਾਈਚਾਰਕ ਸਾਂਝ ਦਾ ਨਾਹਰਾ ਦੇ ਕੇ ਭਾਜਪਾ ਨਾਲ ਸਿਆਸੀ ਗਠਜੋੜ ਕੀਤਾ ਗਿਆ ਸੀ। ਜਿਸ ਕਰ ਕੇ ਪੰਜਾਬ ਅਤੇ ਸਿੱਖਾਂ ਦੀ ਇੱਜ਼ਤ ਅਫ਼ਜ਼ਾਈ ਹੋਈ ਅਤੇ ਉਸ ਮਾੜੇ ਦੌਰ 'ਚੋਣ ਸਾਖ ਬਣ ਕੇ ਉਭਰੀ। ਉਸ ਤੋਂ ਬਾਅਦ ਵੀ ਸਾਡੇ ਗਠਜੋੜ ਦੀ ਸਰਕਾਰ ਨੇ ਕਈ ਵਧੀਆ ਕੰਮ ਕੀਤੇ ਪਰ ਬੀਤੇ ਸਮੇਂ ਵਿੱਚ ਕਿਰਸਾਨੀ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਪੱਖ ਵਿੱਚ ਰਹਿਣ ਦਾ ਫ਼ੈਸਲਾ ਲਿਆ।

ਹੁਣ ਜੋ ਸਿਆਸੀ ਗਠਜੋੜ ਦੀ ਗੱਲ ਹੋ ਰਹੀ ਹੈ ਉਸ ਬਾਰੇ ਫ਼ੈਸਲਾ ਦੋਹਾਂ ਧਿਰਾਂ ਦੀ ਸਿਰਮੌਰ ਲੀਡਰਸ਼ਿਪ ਵਲੋਂ ਹੀ ਲਿਆ ਜਾਵੇਗਾ। ਪਹਿਲਾਂ ਜਿਹੜਾ ਸਮਝੌਤਾ ਬਗੈਰ ਕਿਸੇ ਸ਼ਰਤ ਤੋਂ ਹੋਇਆ ਸੀ ਹੁਣ ਜੇਕਰ ਕੋਈ ਗਠਜੋੜ ਹੁੰਦਾ ਹੈ ਤਾਂ ਸਿੱਖ ਮਸਲਿਆਂ ਵਿੱਚ ਕੀਤੀ ਜਾਂਦੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਬਾਰੇ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਵਿੱਚ ਬੈਠੀ ਭਾਜਪਾ ਲੀਡਰਸ਼ਿਪ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਭਾਵੇਂ ਉਨ੍ਹਾਂ ਕਾਂਗਰਸ ਲੀਡਰਸ਼ਿਪ ਨਾਲ ਰਲਾ ਲਈ ਹੈ ਪਰ ਇਕੱਲਿਆਂ ਪੰਜਾਬ ਵਿੱਚ ਪੈਰ ਜਮਾਉਣੇ ਔਖੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement