ਵਿਧਾਨ ਸਭਾ ਚੋਣਾਂ : ਡਾ. ਮਨਮੋਹਨ ਸਿੰਘ ਵੀ ਚੋਣ ਪ੍ਰਚਾਰ ਲਈ ਆਏ ਅੱਗੇ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
Published : Feb 17, 2022, 12:51 pm IST
Updated : Feb 17, 2022, 12:51 pm IST
SHARE ARTICLE
Dr Manmohan Singh
Dr Manmohan Singh

ਇਤਿਹਾਸ 'ਤੇ ਦੋਸ਼ ਲਗਾ ਕੇ ਆਪਣੇ ਗ਼ੁਨਾਹ ਘੱਟ ਨਹੀਂ ਕੀਤੇ ਜਾ ਸਕਦੇ - ਡਾ. ਮਨਮੋਹਨ ਸਿੰਘ 

ਕਿਹਾ -ਅਸੀਂ ਜ਼ਿਆਦਾ ਬੋਲਣ ਦੀ ਬਜਾਏ ਆਪਣੇ ਕੰਮ ਦੇ ਬੋਲਣ ਨੂੰ ਤਰਜੀਹ ਦਿਤੀ 

'ਪੰਜਾਬ ਦੀਆਂ ਸਮੱਸਿਆਵਾਂ ਨੂੰ ਸਿਰਫ਼ ਕਾਂਗਰਸ ਪਾਰਟੀ ਹੀ ਸੁਲਝਾ ਸਕਦੀ ਹੈ'

ਚੰਡੀਗੜ੍ਹ : ਪਿਆਰੇ ਪੰਜਾਬ ਵਾਸੀਓ, ਭਾਰਤ ਅੱਜ ਇੱਕ ਅਹਿਮ ਮੋੜ 'ਤੇ ਖੜ੍ਹਾ ਹੈ। ਮੇਰੀ ਬੜੀ ਇੱਛਾ ਸੀ ਕਿ ਮੈਂ ਚੁਣਾਵੀ ਸੂਬਿਆਂ ਵਿਚ ਜਾ ਕੇ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਦੇਸ਼ ਅਤੇ ਸੂਬਿਆਂ ਦੇ ਹਾਲਾਤ 'ਤੇ ਚਰਚਾ ਕਰਾਂ ਪਰ ਮੌਜੂਦਾ ਸਥਿਤੀ ਵਿਚ ਡਾਕਟਰਾਂ ਦੀ ਰਾਏ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਡੇ ਸਾਰਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰ ਰਿਹਾ ਹਾਂ।

dr manmohan singh dr manmohan singh

ਅੱਜ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਕੋਰੋਨਾ ਦੇ ਦੌਰ ਵਿਚ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਕਾਰਨ ਜਿਥੇ ਇੱਕ ਪਾਸੇ ਲੋਕ ਡਿੱਗ ਰਹੀ ਆਰਥਿਕਤਾ, ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਦੂਜੇ ਪਾਸੇ ਸਾਡੇ ਅੱਜ ਦੇ ਹਾਕਮ ਸਾਢੇ ਸੱਤ ਸਾਲ ਸਰਕਾਰ ਚਲਾਉਣ ਦੇ ਬਾਅਦ ਵੀ ਆਪਣੀਆਂ ਗ਼ਲਤੀਆਂ ਮੰਨ ਕੇ ਉਨ੍ਹਾਂ ਵਿਚ ਸੁਧਾਰ ਕਰਨ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਲਈ ਆਪਣੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਜ਼ਿਮੇਵਾਰ ਠਹਿਰਾਉਣ ਵਿਚ ਲੱਗੇ ਹਨ। ਮੈਂ ਸਪਸ਼ਟ ਤੌਰ 'ਤੇ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਖਾਸ ਅਹਿਮੀਅਤ ਹੁੰਦੀ ਹੈ ਅਤੇ ਇਤਿਹਾਸ ਤੇ ਦੇਸ਼ ਦੋਸ਼ ਲਗਾ ਕੇ ਆਪਣੇ ਗ਼ੁਨਾਹ ਘੱਟ ਨਹੀਂ ਹੋ ਸਕਦੇ।

dr manmohan singh dr manmohan singh

ਪ੍ਰਧਾਨ ਮੰਤਰੀ ਦੇ ਤੌਰ 'ਤੇ ਮੈਂ ਖੁਦ ਕੰਮ ਕਰਦੇ ਹੋਏ ਜ਼ਿਆਦਾ ਬੋਲਣ ਦੀ ਬਜਾਏ ਆਪਣੇ ਕੰਮ ਦੇ ਬੋਲਣ ਨੂੰ ਤਰਜੀਹ ਦਿਤੀ। ਅਸੀਂ ਆਪਣੇ ਸਿਆਸੀ ਲਾਭ ਲਈ ਕਦੇ ਦੇਸ਼ ਦੀ ਵੰਡ ਨਹੀਂ ਕੀਤੀ। ਕਦੇ ਸੱਚ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਦੇ ਦੇਸ਼ ਅਤੇ ਅਹੁਦੇ ਦੀ ਸ਼ਾਨ ਨੂੰ ਘੱਟ ਨਹੀਂ ਹੋਣ ਦਿਤਾ। ਲੋਕਾਂ ਨੂੰ ਆਪਸ ਵਿਚ ਲੜਾਈ ਜਾ ਰਿਹਾ ਹੈ।

dr manmohan singh dr manmohan singh

ਇਸ ਸਰਕਾਰ ਦਾ ਰਾਸ਼ਟਰਵਾਦ ਜਿਨ੍ਹਾਂ ਖੋਖਲਾ ਹੋਵੇਗਾ ਉਨ੍ਹਾਂ ਹੀ ਖਤਰਨਾਕ ਹੈ। ਉਨ੍ਹਾਂ ਦਾ ਰਾਸ਼ਟਰਵਾਦ ਅੰਗਰੇਜ਼ਾਂ ਦੀ 'ਪਾੜੋ ਅਤੇ ਰਾਜ ਕਰੋ' ਦੀ ਨੀਤੀ 'ਤੇ ਟਿੱਕਿਆ ਹੋਇਆ ਹੈ। ਜਿਹੜਾ ਸੰਵਿਧਾਨ ਸਾਡੇ ਲੋਕਤੰਤਰ ਦਾ ਅਧਾਰ ਹੈ ਉਸ ਸੰਵਿਧਾਨ 'ਤੇ ਇਸ ਸਰਕਾਰ ਨੂੰ ਜ਼ਰਾ ਵੀ ਭਰੋਸਾ ਨਹੀਂ ਹੈ। ਸੰਵਿਧਾਨਿਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ।

dr manmohan singh dr manmohan singh

ਮਸਲਾ ਸਿਰਫ਼ ਦੇਸ਼ ਦੀ ਅੰਦਰਲੀ ਸਮੱਸਿਆ ਦਾ ਨਹੀਂ ਹੈ ਸਗੋਂ ਇਹ ਸਰਕਾਰ ਵਿਦੇਸ਼ ਨੀਤੀ ਦੇ ਮੋਰਚੇ 'ਤੇ ਵੀ ਫੇਲ੍ਹ ਸਾਬਤ ਹੋਈ ਹੈ। ਚੀਨੀ ਫ਼ੌਜੀ ਪਿਛਲੇ ਇੱਕ ਸਾਲ ਤੋਂ ਸਾਡੀ ਪਵਿੱਤਰ ਧਰਤੀ 'ਤੇ ਬੈਠੇ ਹਨ ਪਰ ਇਸ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਰਾਣੇ ਦੋਸਤ ਸਾਡੇ ਨਾਲੋਂ ਲਗਾਤਾਰ ਟੁੱਟਦੇ ਜਾ ਰਹੇ ਹਨ ਅਤੇ ਨਾਲ ਹੀ ਗੁਆਂਢੀ ਦੇਸ਼ਾਂ ਨਾਲ ਵੀ ਸਾਡੇ ਸਬੰਧ ਵਿਗੜਦੇ ਜਾ ਰਹੇ ਹਨ।

dr manmohan singh dr manmohan singh

ਮੈਂ ਉਮੀਦ ਕਰਦਾਂ ਹਾਂ ਕਿ ਹੁਣ ਸੱਤਾਧਾਰੀਆਂ ਨੂੰ ਸਮਝ ਆ ਗਈ ਹੋਵੇਗੀ ਕਿ ਨੇਤਾਵਾਂ ਨੂੰ ਜੱਫੀ ਪਾਉਣ ਜਾਂ ਉਨ੍ਹਾਂ ਨੂੰ ਝੂਟੇ ਦਵਾਉਣ ਜਾਂ ਬਿਨਾ ਬੁਲਾਏ ਬਰਿਆਨੀ ਖਾਣ ਪਹੁੰਚ ਜਾਂ ਨਾਲ ਰਿਸ਼ਤੇ ਨਹੀਂ ਸੁਲਝ ਸਕਦੇ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਸੂਰਤ ਬਦਲਣ ਨਾਲ ਸੀਰਤ ਨਹੀਂ ਬਦਲਦੀ। ਜੋ ਸੱਚ ਹੈ ਉਹ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆ ਹੀ ਜਾਂਦਾ ਹੈ। ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਪਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਬਹੁਤ ਔਖਾ ਹੁੰਦਾ ਹੈ। 

dr manmohan singh dr manmohan singh

ਇਸ ਸਮੇਂ ਪੰਜਾਬ ਸਮੇਤ ਦੇਸ਼ ਦੇ ਪੰਜ ਰਾਜਾ ਵਿਚ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਜਨਤਾ ਸਾਹਮਣੇ ਕਈ ਚੁਣੌਤੀਆਂ ਹਨ ਜਿਨ੍ਹਾਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿਕਾਸ ਦੀ ਸਮੱਸਿਆ, ਖੇਤੀ ਵਿਚ ਖ਼ੁਸ਼ਹਾਲੀ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ ਜੋ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਮੇਰੀ ਪੰਜਾਬ ਦੀ ਜਨਤਾ ਨੂੰ ਅਪੀਲ ਹੈ ਕਿ ਆਪਣਾ ਕੀਮਤੀ ਵੋਟ ਵੱਧ ਚੜ੍ਹ ਕੇ ਕਾਂਗਰਸ ਪਾਰਟੀ ਨੂੰ ਹੀ ਦੀਓ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement