Deepfake videos : ‘ਡੀਪਫ਼ੇਕ’ ਵੀਡੀਉ ਤੋਂ ਫ਼ਿਕਰਮੰਦ ਪ੍ਰਧਾਨ ਮੰਤਰੀ, ਦਸਿਆ ਅਪਣੇ ਗਰਬੇ ’ਚ ਨਚਦੇ ਦਾ ਵੀਡੀਉ ਦਾ ਸੱਚ
Published : Nov 17, 2023, 8:50 pm IST
Updated : Nov 17, 2023, 8:50 pm IST
SHARE ARTICLE
Deepfake videos :PM Modi sounds alarm.
Deepfake videos :PM Modi sounds alarm.

ਕਿਹਾ, ਲੋਕ ਮੀਡੀਆ ਨਾਲ ਜੁੜੀ ਕਿਸੇ ਵੀ ਚੀਜ਼ ’ਤੇ ਓਨਾ ਹੀ ਭਰੋਸਾ ਕਰ ਲੈਂਦੇ ਹਨ ਜਿੰਨਾ ਆਮ ਤੌਰ ’ਤੇ ਭਗਵੇਂ ਕਪੜੇ ਪਹਿਨਣ ਵਾਲਿਆਂ ’ਤੇ

Deepfake videos are not good for country, said PM Modi today : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਬਨਾਉਟੀ ਬੁੱਧੀ ਦਾ ਪ੍ਰਯੋਗ ‘ਡੀਪ ਫ਼ੇਕ’ ਬਣਾਉਣ ਲਈ ਕਰਨਾ ਚਿੰਤਾਜਨਕ ਹੈ ਅਤੇ ਉਨ੍ਹਾਂ ਨੇ ਮੀਡੀਆ ਨੂੰ ਲੋਕਾਂ ਨੂੰ ਇਸ ਉਭਰਦੇ ਸੰਕਟ ਬਾਰ ਜਾਗਰੂਕ ਕਰਨ ਦੀ ਅਪੀਲ ਕੀਤੀ।

ਇੱਥੇ ਪਾਰਟੀ ਹੈੱਡਕੁਆਰਟਰ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ‘ਦੀਵਾਲੀ ਮਿਲਨ’ ਪ੍ਰੋਗਰਾਮ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਪਣਾ ਗਰਬਾ ਉਤਸਵ ’ਚ ਨਚਦਿਆਂ ਦਾ ਇਕ ਵੀਡੀਉ ਵੇਖਿਆ ਹੈ, ਹਾਲਾਂਕਿ ਉਨ੍ਹਾਂ ਨੇ ਅਪਣੇ ਸਕੂਲ ਦੇ ਦਿਨਾਂ ਤੋਂ ਬਾਅਦ ਅਜਿਹਾ ਨਹੀਂ ਕੀਤਾ।

ਉਨ੍ਹਾਂ ਨੇ ਮਜ਼ਾਕ ’ਚ ਕਿਹਾ ਕਿ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕ ਵੀ ਇਕ-ਦੂਜੇ ਨਾਲ ਇਹ ਵੀਡੀਉ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੇ ਵਰਗੇ ਵੰਨ-ਸੁਵੰਨੇ ਸਮਾਜ ’ਚ ‘ਡੀਪਫ਼ੇਕ’ ਇਕ ਵੱਡਾ ਸੰਕਟ ਪੈਦਾ ਕਰ ਸਕਦੇ ਹਨ ਅਤੇ ਸਮਾਜ ’ਚ ਅਸੰਤੋਸ਼ ਨੂੰ ਵੀ ਹਵਾ ਦੇ ਸਕਦੇ ਹਨ ਕਿਉਂਕਿ ਲੋਕ ਮੀਡੀਆ ਨਾਲ ਜੁੜੀ ਕਿਸੇ ਵੀ ਚੀਜ਼ ’ਤੇ ਓਨਾ ਹੀ ਭਰੋਸਾ ਕਰ ਲੈਂਦੇ ਹਨ ਜਿੰਨਾ ਆਮ ਤੌਰ ’ਤੇ ਭਗਵੇਂ ਕਪੜੇ ਪਹਿਨਣ ਵਾਲੇ ਨੂੰ ਸਨਮਾਨ ਦਿੰਦੇ ਹਨ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਨਕਲੀ ਬੁੱਧੀ ਨਾਲ ਪੈਦਾ ਕੀਤੇ ‘ਡੀਪਫੇਕ’ ਕਾਰਨ ਇਕ ਨਵਾਂ ਸੰਕਟ ਪੈਦਾ ਹੋ ਰਿਹਾ ਹੈ। ਸਮਾਜ ਦਾ ਇਕ ਬਹੁਤ ਵੱਡਾ ਵਰਗ ਹੈ ਜਿਸ ਕੋਲ ਸਮਾਨਾਂਤਰ ਤਸਦੀਕ ਪ੍ਰਣਾਲੀ ਨਹੀਂ ਹੈ।’’ ਉਨ੍ਹਾਂ ਪ੍ਰੋਗਰਾਮ ’ਚ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੇ ਉਨ੍ਹਾਂ ਨੇ ਕੁਝ ਗੱਲਾਂ ਬਾਰੇ ਅਪਣੇ ਵਿਚਾਰ ਪ੍ਰਗਟ ਕੀਤੇ ਹਨ, ਉਥੇ ਉਨ੍ਹਾਂ ਨੂੰ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਮੀਡੀਆ ਦੇ ਸਹਿਯੋਗ ਦੀ ਲੋੜ ਹੈ।

ਡੀਪਫੇਕ ਤਕਨਾਲੋਜੀ ਸ਼ਕਤੀਸ਼ਾਲੀ ਕੰਪਿਊਟਰਾਂ ਅਤੇ ਸਿੱਖਣ ਦੀ ਵਰਤੋਂ ਕਰ ਕੇ ਵੀਡੀਓਜ਼, ਚਿੱਤਰਾਂ, ਆਡੀਉ ’ਚ ਹੇਰਾਫੇਰੀ ਕਰਨ ਦਾ ਇਕ ਤਰੀਕਾ ਹੈ।
ਮੋਦੀ ਨੇ ਸੁਝਾਅ ਦਿਤਾ ਕਿ ਜਿਸ ਤਰ੍ਹਾਂ ਸਿਗਰੇਟ ਵਰਗੇ ਉਤਪਾਦ ਸਿਹਤ ਸੰਬੰਧੀ ਚਿਤਾਵਨੀਆਂ ਦੇ ਨਾਲ ਆਉਂਦੇ ਹਨ, ਉਸੇ ਤਰ੍ਹਾਂ ‘ਡੀਪਫੇਕ’ ਦੇ ਮਾਮਲਿਆਂ ’ਚ ਵੀ ਕੀਤਾ ਜਾਣਾ ਚਾਹੀਦਾ ਹੈ।

ਸਾਲ 2047 ਤਕ ‘ਵਿਕਸਿਤ ਭਾਰਤ’ ਬਣਾਉਣ ਦੇ ਅਪਣੇ ਸੰਕਲਪ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਸ਼ਬਦ ਨਹੀਂ ਸਗੋਂ ਜ਼ਮੀਨੀ ਹਕੀਕਤ ਹਨ। ਉਨ੍ਹਾਂ ਕਿਹਾ ਕਿ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਇਕ ਹਫ਼ਤੇ ’ਚ ਕਰੀਬ 4.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ, ਜਿਸ ’ਚ ਦੀਵਾਲੀ ਅਤੇ ਛੱਠ ਨਾਲ ਸਬੰਧਤ ਖਰੀਦਦਾਰੀ ਵੀ ਸ਼ਾਮਲ ਹੈ।

ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਦੀਆਂ ਪ੍ਰਾਪਤੀਆਂ ਨੇ ਲੋਕਾਂ ’ਚ ਵਿਸ਼ਵਾਸ ਪੈਦਾ ਕੀਤਾ ਹੈ ਕਿ ਦੇਸ਼ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਆਯੋਜਤ ‘ਗਲੋਬਲ ਸਾਊਥ ਸਮਿਟ’ ’ਚ ਲਗਭਗ 130 ਦੇਸ਼ਾਂ ਨੇ ਹਿੱਸਾ ਲਿਆ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਦਸਿਆ। ਉਨ੍ਹਾਂ ਸ਼ੁਕਰਵਾਰ ਨੂੰ ‘ਦੀਵਾਲੀ ਮਿਲਨ’ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਰਾਸ਼ਟਰ ਦੇ ਜੀਵਨ ’ਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਸਿਖਰ ਵੱਲ ਵਧਦਾ ਹੈ ਅਤੇ ਭਾਰਤ ਦੇ ਨਾਲ ਇਹੀ ਹੋ ਰਿਹਾ ਹੈ।

(For more news apart from Deepfake videos, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement