'ਆਪ' ਨੂੰ ਸਿਰਫ਼ ਲਾੜਾ ਮਿਲਿਆ ਹੈ ਵਿਆਹ ਪੰਜਾਬ ਦੇ ਲੋਕ ਤੈਅ ਕਰਨਗੇ - ਨਵਜੋਤ ਸਿੰਘ ਸਿੱਧੂ 
Published : Jan 18, 2022, 4:13 pm IST
Updated : Jan 18, 2022, 4:13 pm IST
SHARE ARTICLE
Navjot Singh Sidhu
Navjot Singh Sidhu

ਜਿੰਨਾ ਚਿਰ ਠੇਕੇਦਾਰੀ ਸਿਸਟਮ ਮੌਜੂਦ ਹੈ, ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੇਗੀ - ਸਿੱਧੂ 

ਕਿਹਾ, ਠੇਕੇਦਾਰੀ ਸਿਸਟਮ ਖ਼ਤਮ ਹੋਣ ਨਾਲ ਸਿਰਫ਼ ਆਮਦਨ ਨਹੀਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ 

ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਵਿਚ 10 ਤੋਂ 12 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਬਾਰੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗਲਬਾਤ ਕਰਦਿਆਂ ਕਿਹਾ ਕਿ ਜਦੋਂ ਸਵੇਰੇ ਖ਼ਬਰਾਂ ਦੇਖੀਆਂ ਤਾਂ ਮਾਈਨਿੰਗ ਬਾਰੇ ਕਾਫੀ ਕੁਝ ਕਿਹਾ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਮਾਡਲ ਦੀ ਗੱਲ ਕਰਾਂਗਾ। ਜਿਹੜੀ ਮੇਰੀ ਪੁਰਾਣੀ ਤਮੰਨਾ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾਵਾਂਗਾ।  ਜਦੋਂ ਤੱਕ ਇਹ ਠੇਕੇਦਾਰੀ ਸਿਸਟਮ ਹੈ ਅਤੇ ਪੰਜਾਬ ਦਾ ਜਮੀਰ ਠੇਕੇਦਾਰਾਂ ਨੂੰ ਵੇਚਿਆ ਹੈ ਅਤੇ ਠੇਕੇਦਾਰ ਫਰੰਟਮੈਨ ਬਣਾ ਕੇ ਵੱਡੇ ਲੋਕ 'ਅਸਾਨ ਪੈਸੇ' ਖਾਣ ਨੂੰ ਫਿਰਦੇ ਹਨ। ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਵੇਗਾ। ਪੰਜਾਬ ਸਟੇਟ ਸੈਂਡ ਮਾਈਨਿੰਗ ਕਾਰਪੋਰੇਸ਼ਨ ਇਸ ਦਾ ਇਲਾਜ ਹੈ।

navjot sidhu navjot sidhu

ਠੇਕੇਦਾਰੀ ਸਿਸਟਮ ਨੂੰ ਜੜ੍ਹ ਤੋਂ ਪੁੱਟਣਾ ਪਵੇਗਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਨੇ ਜਦੋਂ ਠੇਕੇਦਾਰੀ ਸਿਸਟਮ ਨਾਲ ਪਹਿਲੇ ਸਾਲ ਰੇਤ ਮਾਈਨਿੰਗ ਕੀਤੀ ਸੀ ਅਤੇ ਇਸ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਸੀ। ਠੇਕੇਦਾਰੀ ਸਿਸਟਮ ਨਾਲ ਹੀ ਉਨ੍ਹਾਂ ਨੇ 10 ਕਰੋੜ ਰੁਪਏ ਕਮਾਏ ਸਨ ਅਤੇ ਜਦੋਂ ਠੇਕੇਦਾਰੀ ਸਿਸਟਮ 'ਤੇ ਪਾਬੰਦੀ ਲਗਾਈ ਗਈ ਤਾਂ ਅਗਲੇ ਤਿੰਨ ਸਾਲਾਂ ਵਿਚ ਉਨ੍ਹਾਂ 2400 ਕਰੋੜ ਰੁਪਏ ਕਮਾਏ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਹੀ ਸ਼ਰਾਬ ਦੇ ਠੇਕੇ ਕੇਜਰੀਵਾਲ ਚਲਾ ਰਿਹਾ ਹੈ। 75-25 ਇਥੇ ਚਲਦੇ ਰਹੇ ਹਨ।  L-1  ਲਾਇਸੈਂਸ ਕਿਸ ਕੋਲ ਹੈ ਉਸ ਦਾ ਰਿਕਾਰਡ ਕਢਵਾ ਕੇ ਦੇਖ ਲਾਓ ਕਿ ਅੱਗੇ ਕੋਈ ਹੋਰ ਹੈ ਅਤੇ ਪਿੱਛੇ ਕੋਈ ਹੋਰ ਹੀ ਚਲਾ ਰਿਹਾ ਹੈ।

ਰੇਤ ਉਦੋਂ ਪੰਜਾਬ ਦੇ ਲੋਕਾਂ ਲਈ ਸੁਵਿਧਾਜਨਕ ਹੋਵੇਗੀ ਜਦੋਂ ਇਸ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਅਲਗ ਨਹੀਂ ਸਗੋਂ ਇਹ ਹੀ ਟਰਾਂਸਪੋਰਟ ਮਾਫ਼ੀਆ ਹੈ।  ਉਨ੍ਹਾਂ ਨੇ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ ਇਕ-ਦੂਜੇ ਨਾਲ ਜੁੜੇ ਹਨ। ਅਸੀਂ ਰੇਤ ਦਾ ਮੁੱਲ ਤੈਅ ਕਰਾਂਗੇ ਅਤੇ ਰੇਤ ਦਾ ਮੁੱਲ ਤੈਅ ਕਰਨ ਨਾਲ ਮਾਫ਼ੀਆ 'ਤੇ ਨਕੇਲ ਲੱਗੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਗੁੰਡਾ ਟੈਕਸ ਹਟਾਵਾਂਗੇ ਤੇ ਜੀ.ਐੱਸ.ਟੀ. ਨਾਲ ਸੂਬੇ ਦੀ ਆਮਦਨ ਹੋਵੇਗੀ।

ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਾਲ ਦਾ ਘੱਟ ਤੋਂ ਘੱਟ ਤਿੰਨ ਚਾਰ ਸੌ ਕਰੋੜ ਰੁਪਏ ਆਉਣਗੇ ਅਤੇ ਇਸ ਨਾਲ ਸੂਬੇ ਨੂੰ ਅਮੀਰ ਬਣਾਵਾਂਗੇ। ਇਸ ਤੋਂ ਇਲਾਵਾ ਦੋ ਤੋਂ ਤਿੰਨ ਹਜ਼ਾਰ ਰੁਪਏ ਰੇਤ ਦਾ ਮੁੱਲ ਤੈਅ ਕਰ ਕੇ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਰੇਤ ਮਾਫ਼ੀਆ ਰਾਜ ਕਰ ਰਿਹਾ ਹੈ ਪਰ ਕਿਸੇ ਨੇ ਵੀ ਰੇਤ ਦਾ ਮੁੱਲ ਤੈਅ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੰਗਾਲ, ਆਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਤਰਜ 'ਤੇ ਪੰਜਾਬ ਵਿਚ ਵੀ ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਹੈ।  ਨਵਜੋਤ ਸਿੱਧੂ ਨੇ ਕਿਹਾ ਕਿ ਇਸ ਨਾਲ ਸਿਰਫ਼ ਆਮਦਨ ਹੀ ਨਹੀਂ ਸਗੋਂ 60 ਤੋਂ 70 ਹਜ਼ਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। 

navjot sidhu navjot sidhu

ਸਿੱਧੂ ਨੇ ਕਿਹਾ, ''ਰੇਤ ਦੀ ਖੁਦਾਈ 'ਤੇ ਮੁਕੰਮਲ ਸਰਕਾਰੀ ਕੰਟਰੋਲ ਹੀ ਇੱਕੋ ਇੱਕ ਹੱਲ ਹੈ। ਪੰਜਾਬ ਮਾਡਲ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਨ ਅਤੇ ਤੈਅ ਰੇਟ, ਵਜ਼ਨ ਅਤੇ ਮਿਤੀ 'ਤੇ ਰੇਤ ਵੇਚਣ ਲਈ ਪੰਜਾਬ ਰਾਜ ਮਾਈਨਿੰਗ ਕਾਰਪੋਰੇਸ਼ਨ ਬਣਾਉਣ ਦੀ ਵਕਾਲਤ ਕਰਦਾ ਹੈ। ਜਿੰਨਾ ਚਿਰ ਠੇਕੇਦਾਰੀ ਸਿਸਟਮ ਮੌਜੂਦ ਹੈ, ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੇਗੀ।''

ਪੰਜਾਬ ਵਿਚ ED ਦੀ ਛਾਪੇਮਾਰੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਤੱਥ ਸਾਬਤ ਨਹੀਂ ਹੁੰਦੇ ਉਦੋਂ ਤੱਕ ਰੇਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੋਸ਼ੀ ਹਨ। ਸਾਡੇ ਸਾਬਕਾ ਮੁੱਖ ਮੰਤਰੀ 'ਤੇ ਵੀ ਛਾਪੇਮਾਰੀ ਹੀ ਹੋਈ ਸੀ। ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ ਜਿਸ 'ਤੇ ਕਾਰਵਾਈ ਹੋ ਰਹੀ ਹੈ। 

navjot sidhu navjot sidhu

ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਅਜੇ ਉਨ੍ਹਾਂ ਨੂੰ ਸਿਰਫ਼ ਲਾੜਾ ਮਿਲਿਆ ਹੈ। ਵਿਆਹ ਹੋਵੇਗਾ ਕਿ ਨਹੀਂ ਇਹ ਪੰਜਾਬ ਦੇ ਲੋਕ ਤੈਅ ਕਰਨਗੇ। ਅਜੇ ਦਿੱਲੀ ਬਹੁਤ ਦੂਰ ਹੈ। ਉਨ੍ਹਾਂ ਨੂੰ ਲਾੜਾ ਮਿਲ ਗਿਆ, ਇਸ ਲਈ ਉਨ੍ਹਾਂ ਨੂੰ ਵਧਾਈ।

ਸਿੱਧੂ ਨੇ ਕਿਹਾ ਕਿ ਮੈਨੂੰ ਆਪਣੀ ਹਾਈ ਕਮਾਂਡ 'ਤੇ ਪੂਰਾ ਭਰੋਸਾ ਹੈ ਉਹ ਜੋ ਵੀ ਕਰਨਗੇ ਪੰਜਾਬ ਦੀ ਬਿਹਤਰੀ ਲਈ ਹੀ ਹੋਵੇਗਾ। ਪੰਜਾਬ ਦੇ ਲੋਕ ਸਿਆਣੇ ਹਨ ਅਤੇ ਉਹ ਪੰਜਾਬ ਮਾਡਲ ਅਤੇ ਰੋਡਮੈਪ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਮਾਡਲ ਅਤੇ ਰੋਡਮੈਪ ਹੈ ਤਾਂ ਸਿੱਧੂ ਵੀ ਹੈ ਪਰ ਜੇਕਰ ਸਿਰਫ਼ ਲਾਰੇ ਲੱਪੇ ਲਗਾ ਕੇ ਸੱਤਾ ਹਾਸਲ ਕਰਨੀ ਹੈ ਤਾਂ ਸਿੱਧੂ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement