
ਸੁਖਬੀਰ ਬਾਦਲ ਦੀ ਧੀ ਦੇ ਵਿਆਹ ਵਿਚ ਜਾਣ ਦਾ ਇਹ ਮਤਲਬ ਨਹੀ ਕਿ ਸਾਡਾ ਉਨ੍ਹਾਂ ਨਾਲ ਕੋਈ ਗਠਬੰਧਨ ਹੋ ਰਿਹਾ: ਹਰਜੀਤ ਗਰੇਵਾਲ
BJP leader Harjit Grewal: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੀ ਧੀ ਹਰਕੀਰਤ ਕੌਰ ਅਤੇ ਤੇਜਵੀਰ ਸਿੰਘ ਤੂਰ ਦੀ ਰਿਸੈਪਸ਼ਨ ਪਾਰਟੀ ਸੋਮਵਾਰ ਨੂੰ ਨਵੀਂ ਚੰਡੀਗੜ੍ਹ ਵਿੱਚ ਹੋਈ। ਇਸ ਸਮਾਗਮ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਦਿੱਗਜ਼ ਆਗੂ ਸ਼ਾਮਲ ਹੋਏ।
ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਵਿਚ ਭਾਜਪਾ ਦੇ ਕਈ ਲੀਡਰ ਨੇ ਵੀ ਸ਼ਿਰਕਤ ਕੀਤੀ ਸੀ। ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੇ ਛਿੜੀਆਂ ਚਰਚਾਵਾਂ ਉੱਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਵਿਆਹ-ਸ਼ਾਦੀਆਂ ਵਰਗੇ ਸਮਾਜਕ ਪ੍ਰੋਗਰਾਮਾਂ ਵਿਚ ਜਾਣ ਦਾ ਇਹ ਮਤਲਬ ਨਹੀਂ ਹੈ ਕਿ ਸਾਡਾ ਉਨ੍ਹਾਂ ਨਾਲ ਕੋਈ ਗਠਬੰਧਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਫ਼ਿਲਹਾਲ ਪੰਜਾਬ ਵਿਚ ਭਾਜਪਾ ਹਾਲੇ ਇਕੱਲੀ ਹੈ ਪਾਰਟੀ ਦੀ ਲੀਡਰਸ਼ਿਪ ਤੇ ਹਾਈਕਮਾਨ ਦਾ ਕੋਈ ਗੱਠਜੋੜ ਬਾਰੇ ਹਾਲੇ ਕੋਈ ਵਿਚਾਰ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਭਾਜਪਾ ਪਾਰਟੀ ਦੇ ਮੈਂਬਰ ਬਣਨ ਤੇ ਆਉਣ ਵਾਲੇ ਸਮੇਂ ਵਿਚ ਮਿਲ ਕੇ ਪੰਜਾਬ ਦਾ ਹੋਰ ਵਿਕਾਸ ਕਰੀਏ ਤੇ ਪੰਜਾਬ ਨੂੰ ਤੇਜ਼ ਗਤੀ ਨਾਲ ਭਾਈਚਾਰਕ ਸਾਂਝ ਬਣਾਉਂਦੇ ਹੋਏ ਅੱਗੇ ਲੈ ਕੇ ਜਾਈਏ। ਪੰਜਾਬ ਵਿਚੋਂ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਠੋਸ ਕਦਮ ਚੁੱਕੀਏ।