Punjab News: ਹੁਣ ਪਾਰਟੀ ਵਿਚ ਬਦਲਾਅ ਲਈ ਸੁਖਬੀਰ ਵਿਰੋਧੀ ਖ਼ੇਮੇ ਵਿਚ ਪ੍ਰਮੁੱਖ ਆਗੂਆਂ ਦਾ ਵੱਡਾ ਗਰੁਪ ਬਣਿਆ
Published : Jun 19, 2024, 7:17 am IST
Updated : Jun 19, 2024, 7:17 am IST
SHARE ARTICLE
Sukhbir Singh Badal
Sukhbir Singh Badal

ਢੀਂਡਸਾ ਅਤੇ ਪ੍ਰੋ. ਚੰਦੂਮਾਜਰਾ ਤੋਂ ਬਾਅਦ ਇਆਲੀ ਤੇ ਵਡਾਲਾ ਵੀ ਪਾਰਟੀ ਦੀ ਹੋਂਦ ਬਚਾਉਣ ਲਈ ਹੋਏ ਸਰਗਰਮ

Punjab News: ਅਕਾਲੀ ਦਲ ਦੀਆਂ ਲਗਾਤਾਰ ਹੋ ਰਹੀਆਂ ਹਾਰਾਂ ਅਤੇ ਲੋਕ ਸਭਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਹੋਈ ਨਮੋਸ਼ੀਜਨਕ ਹਾਰ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰਧਾਨਗੀ ਅਹੁਦੇ ਉਪਰ ਬਣੇ ਰਹਿਣ ਅਤੇ ਪਾਰਟੀ ਵਿਚ ਹੇਠਲੇ ਪੱਧਰ ਤਕ ਲੋਕਤੰਤਰੀ ਤਰੀਕੇ ਨਾਲ ਪੁਨਰ ਗਠਨ ਕਰਨ ਦੇ ਮਾਮਲੇ ਵਿਚ ਲਏ ਸਟੈਂਡ ਕਾਰਨ ਪ੍ਰਮੁੱਖ ਆਗੂਆਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਇਸ ਵਾਰ ਸੁਖਬੀਰ ਵਿਰੋਧੀ ਸੁਰਾਂ ਅਲਾਪਣ ਵਾਲੇ ਪ੍ਰਮੁੱਖ ਆਗੂਆਂ ਦੀ ਗਿਣਤੀ ਵੀ ਇਕ ਦਰਜਨ ਤੋਂ ਉਪਰ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਹੁਣ ਸੁਖਬੀਰ ਬਾਦਲ ਵਿਰੋਧ ਵਿਚ ਪ੍ਰਮੁੱਖ ਆਗੂਆਂ ਦਾ ਵੱਡਾ ਗਰੁਪ ਬਣ ਜਾਣ ਕਾਰਨ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਵਰਗੇ ਆਗੂਆਂ ਨੂੰ ਅਕਾਲੀ ਦਲ ਵਿਚੋਂ ਕੱਢਣ ਦਾ ਫ਼ੈਸਲਾ  ਵੀ ਨਹੀਂ ਲੈ ਪਾ ਰਹੇ।

ਅਕਾਲੀ ਦਲ ਦੀਆਂ ਅੰਦਰੂਨੀ ਗਤੀਵਿਧੀਆਂ ਬਾਰੇ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਬਾਅਦ ਹੁਣ ਪਾਰਟੀ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਤੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੀ ਸੁਖਬੀਰ ਵਿਰੋਧੀ ਖੇਮੇ ਵਿਚ ਆਗੂਆਂ ਨੂੰ ਪਾਰਟੀ ਵਿਚ ਬਦਲਾਅ ਲਈ ਲਾਮਬੰਦ ਕਰਨ ਵਿਚ ਜੁਟ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਵਡਾਲਾ ਨੇ ਕਈ ਹੋਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਮਨਪ੍ਰੀਤ ਇਆਲੀ ਨਾਲ ਵੀ ਉਨ੍ਹਾਂ ਨੂੰ ਮਿਲ ਕੇ ਵਿਚਾਰ ਵਟਾਂਦਰਾ ਕੀਤਾ ਹੈ।

ਉਧਰ ਢੀਂਡਸਾ ਅਤੇ ਚੰਦੂਮਾਜਰਾ ਵੀ ਲਗਾਤਾਰ ਅੰਦਰਖਾਤੇ ਹੋਰ ਆਗੂਆਂ ਨੂੰ ਨਾਲ ਜੋੜਨ ਲਈ ਕੰਮ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਛੇਤੀ ਹੀ ਇਹ ਸਾਰੇ ਆਗੂ ਇਕ ਮੀਟਿੰਗ ਸੱਦਣ ਦੀ ਤਿਆਰੀ ਵਿਚ ਹਨ। ਸੁਖਬੀਰ ਵਿਰੋਧੀ ਆਗੂਆਂ ਨੇ ਪਾਰਟੀ ਵਿਚ ਬਦਲਾਅ ਲਈ ਅਪਣਾ ਵਖਰਾ ਏਜੰਡਾ ਵੀ ਤਿਆਰ ਕਰਨਾ ਸ਼ੁਰੂ ਕਰ ਦਿਤਾ ਹੈ। ਇਹ ਵਿਚਾਰ ਵੀ ਇਨ੍ਹਾਂ ਆਗੂਆਂ ਵਿਚ ਵਿਚਾਰ ਵਟਾਂਦਰੇ ਵਿਚ ਸਾਹਮਣੇ ਆ ਰਿਹਾ ਹੈ ਕਿ ਅਕਾਲੀ ਦਲ ਦੀ ਹੋਈ ਦੁਰਗਤੀ ਦੇ ਮੱਦੇਨਜ਼ਰ ਪਾਰਟੀ ਹੋਂਦ ਬਚਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਤਕ ਪਹੁੰਚ ਕੀਤੀ ਜਾਵੇ।

ਇਸ ਸਮੇਂ ਢੀਂਡਸਾ, ਪ੍ਰੋ. ਚੰਦੂਮਾਜਰਾ, ਇਆਲੀ ਤੋਂ ਇਲਾਵਾ ਅੰਦਰਖਾਤੇ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ,
ਸੁਰਜੀਤ ਸਿੰਘ ਰੱਖੜਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਪਾਰਟੀ ਵਿਚ ਬਦਲਾਅ ਲਈ ਚਲ ਰਹੀ ਮੁਹਿੰਮ ਵਿਚ ਸੁਖਬੀਰ ਵਿਰੋਧੀ ਖੇਮੇ ਵਿਚ ਆ ਚੁੱਕੇ ਹਨ ਅਤੇ ਲਗਾਤਾਰ ਇਨ੍ਹਾਂ ਆਗੂਆਂ ਦਰਮਿਆਨ ਆਪਸੀ ਵਿਚਾਰ ਵਟਾਂਦਰੇ ਚਲ ਰਹੇ ਹਨ ਜੋ ਸੁਖਬੀਰ ਬਾਦਲ ਲਈ ਪਾਰਟੀ ਦੇ ਸੰਕਟ ਦੇ ਇਸ ਸਮੇਂ ਵਿਚ ਵੱਡੀ ਚੁਨੌਤੀ ਹੈ। ਡਾ. ਦਲਜੀਤ ਸਿੰਘ ਚੀਮਾ ਭਾਵੇਂ ਹਾਲੇ ਖੁਲ੍ਹ ਕੇ ਬੋਲਣ ਲਈ ਤਿਆਰ ਨਹੀਂ ਪਰ ਨਮੋਸ਼ੀਜਨਕ ਹਾਰ ਬਾਅਦ ਕਿਤੇ ਨਾ ਕਿਤੇ ਉਨ੍ਹਾਂ ਅੰਦਰ ਵੀ ਨਾਰਾਜ਼ਗੀ ਹੈ। ਇਸੇ ਲਈ ਇਨ੍ਹਾਂ ਦਿਨਾਂ ਵਿਚ ਉਹ ਪਾਰਟੀ ਵਿਚ ਪਹਿਲਾਂ ਵਾਂਗ ਸਰਗਰਮ ਨਹੀਂ ਅਤੇ ਉਨ੍ਹਾਂ ਦੀ ਥਾਂ ਪਾਰਟੀ ਦੇ ਮੁੱਖ ਬਿਆਨ ਵੀ ਹੁਣ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਜਾਰੀ ਕੀਤੇ ਜਾ ਰਹੇ ਹਨ। ਸੁਖਬੀਰ ਦਾ ਅੜੀਅਲ ਰਵਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਪਾਰਟੀ ’ਚ ਵੱਡੀ ਬਗ਼ਾਵਤ ਖੁਲ੍ਹ ਕੇ ਸਾਹਮਣੇ ਆ ਸਕਦੀ ਹੈ।

(For more Punjabi news apart from large group of prominent leaders formed in anti-Sukhbir camp for a change in party, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement