ਵਿਧਾਨ ਸਭਾ ਚੋਣਾਂ 2022 : ਕੌਣ ਬਣੇਗਾ ਮੁੱਖ ਮੰਤਰੀ ?
Published : Feb 20, 2022, 7:34 am IST
Updated : Feb 20, 2022, 7:47 am IST
SHARE ARTICLE
Assembly Elections 2022: Who Will Be Chief Minister?
Assembly Elections 2022: Who Will Be Chief Minister?

ਪੰਜ ਉਮੀਦਵਾਰਾਂ ਬਾਰੇ ਜ਼ਰੂਰੀ ਜਾਣਕਾਰੀ, ਇਸ ਵਾਰ ਮੁੱਖ ਮੰਤਰੀ ਦੀ ਕੁਰਸੀ ਲਈ ਹੋਵੇਗਾ ਪੰਜਕੋਨਾ ਮੁਕਾਬਲਾ 

ਸਿਰਫ ਸਿਆਸਦਾਨ ਹੀ ਨਹੀਂ ਪੰਜਾਬ ਦੀ ਜਨਤਾ ਵੀ ਚੋਣਾਂ ਦਾ ਕਰ ਰਹੀ ਹੈ ਬੇਸਬਰੀ ਨਾਲ ਇੰਤਜ਼ਾਰ 

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਨਵੀਂ ਰੰਗਤ ਦੇਖੀ ਜਾ ਰਹੀ ਹੈ। ਜਿਥੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਜੋਸ਼ ਖਰੋਸ਼ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਪੰਜਾਬ ਦੀ ਜਨਤਾ ਵੀ ਇਸ ਵਾਰ ਚੋਣਾਂ ਵਿਚ ਪੂਰੀ ਦਿਲਚਸਪੀ ਅਤੇ ਗਰਮਜੋਸ਼ੀ ਨਾਲ ਹਿੱਸਾ ਲੈ ਰਹੀ ਹੈ।

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਪੰਜਕੋਨਾ ਮੁਕਾਬਲਾ ਹੋਵੇਗਾ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਸੰਯੁਕਤ ਸਮਾਜ ਮੋਰਚਾ ਮੋਹਰੀ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ ਤੇ ਇੱਕ ਦੂਜੇ ਨੂੰ ਪੂਰੀ ਟੱਕਰ ਵੀ ਦੇ ਰਹੇ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਚਿਹਰੇ ਵਜੋਂ ਆਪਣੀਆਂ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੀਆਂ ਪ੍ਰਾਪਤੀਆਂ, ਧਨ ਦੌਲਤ ਅਤੇ ਚੁਣੌਤੀਆਂ ਦਾ ਵੇਰਵਾ ਹਰ ਵੋਟਰ ਲਈ ਦਿਲਚਸਪੀ ਵਾਲਾ ਵਿਸ਼ਾ ਹੋਵੇਗਾ।

ਭਗਵੰਤ ਮਾਨ 
ਪੰਜਾਬ ਦੀ ਲੋਅ-ਪ੍ਰੋਫਾਈਲ ਸੀਟ ਧੂਰੀ ਅਚਾਨਕ ਸਿਆਸੀ ਸੁਰਖੀਆਂ ਵਿੱਚ ਆ ਗਈ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਹਨ ਜੋ ਇੱਥੋਂ ਚੋਣ ਲੜ ਰਹੇ ਹਨ। ਭਗਵੰਤ ਮਾਨ ਦੇ ਆਉਣ ਤੋਂ ਬਾਅਦ ਇਹ ਪੰਜਾਬ ਦੀ ਹੌਟ ਸੀਟ ਬਣ ਗਿਆ ਹੈ।

ਧੂਰੀ ਸੀਟ ਜੋ ਕਿ ਪਹਿਲਾਂ ਕਾਂਗਰਸ ਲਈ ਸੁਰੱਖਿਅਤ ਸੀ, ਨੂੰ ਬਚਾਉਣ ਲਈ ਪਾਰਟੀ ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਧੂਰੀ ਸੀਟ 'ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ। ਲੋਕ ਪਾਰਟੀ ਨਹੀਂ ਸਗੋਂ ਚੋਣ ਨਿਸ਼ਾਨ ਦੇਖ ਕੇ ਦੋ ਦਲੀਲਾਂ ਦਿੰਦੇ ਹਨ। ਪਹਿਲੀ ਇਹ ਕਿ ਮੁੱਖ ਮੰਤਰੀ ਦਾ ਚਿਹਰਾ ਇੱਥੋਂ ਚੋਣ ਲੜ ਰਿਹਾ ਹੈ ਅਤੇ ਦੂਜਾ, ਅਸੀਂ ਬਦਲਾਅ ਚਾਹੁੰਦੇ ਹਾਂ।

Bhagwant MannBhagwant Mann

ਭਗਵੰਤ ਮਾਨ ਦੇ ਆਉਣ ਨਾਲ ਇੱਥੋਂ ਚੋਣ ਲੜ ਰਹੇ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਦੀ ਖਿੱਚੋਤਾਣ ਵਧ ਗਈ ਹੈ। ਇਸ ਕਾਰਨ ਉਸ ਨੇ ਨੰਗੇ ਪੈਰੀਂ ਚੋਣ ਪ੍ਰਚਾਰ ਵੀ ਕੀਤਾ ਹੈ। ਅਜਿਹੇ ਯਤਨਾਂ ਦੇ ਬਾਵਜੂਦ ਦਿਹਾਤੀ ਖੇਤਰਾਂ ਵਿੱਚ ‘ਆਪ’ ਦੀ ਮਜ਼ਬੂਤੀ ਕਾਂਗਰਸ ਲਈ ਪੂਰੀ ਟੱਕਰ ਸਾਬਤ ਹੋ ਰਹੀ ਹੈ।

ਭਗਵੰਤ ਮਾਨ ਦੀਆਂ ਪ੍ਰਾਪਤੀਆਂ 
-ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣ ਕਾਰਨ ਲੋਕਾਂ 'ਚ ਜ਼ਿਆਦਾ ਪ੍ਰਭਾਵ ਹੈ।
-ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਹਨ। ਮੋਦੀ ਲਹਿਰ 'ਚ ਵੀ ਉਨ੍ਹਾਂ ਚੋਣਾਂ ਨਹੀਂ ਹਾਰੀਆਂ।
-ਬਤੌਰ ਸਾਂਸਦ ਭਗਵੰਤ ਮਾਨ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਿਸ ਨਾਲ ਪੇਂਡੂ ਖੇਤਰ ਮਾਨ ਦੇ ਹੱਕ ਵਿਚ ਹੈ।
-ਪਿੰਡਾਂ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਇਸ ਵਾਰ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

Bhagwant MannBhagwant Mann

ਭਗਵੰਤ ਮਾਨ ਲਈ ਚੁਣੌਤੀਆਂ 
-ਭਗਵੰਤ ਮਾਨ ਧੂਰੀ ਦੇ ਵਸਨੀਕ ਨਹੀਂ ਹਨ। ਇਸ ਲਈ ਚੋਣ ਜਿੱਤਣ ਮਗਰੋਂ ਉਹ ਲੋਕਾਂ ਦੇ ਕੰਮ ਅਤੇ ਹਲਕੇ ਦਾ ਵਿਕਾਸ ਕਿਸ ਤਰ੍ਹਾਂ ਕਰਨਗੇ, ਇਸ ਬਾਰੇ ਜਨਤਾ ਨੂੰ ਯਕੀਨ ਦਿਵਾਉਣਾ ਪੈ ਰਿਹਾ ਹੈ।
-ਭਗਵੰਤ ਮਾਨ ਖੁਦ ਧੂਰੀ ਵਿਚ ਚੋਣ ਪ੍ਰਚਾਰ ਨਹੀਂ ਕਰ ਪਾ ਰਹੇ, ਹਾਲਾਂਕਿ ਉਨ੍ਹਾਂ ਦੇ ਹੱਕ ਵਿਚ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਧੂਰੀ ਵਿਖੇ ਪ੍ਰਚਾਰ ਕਰ ਰਹੀ ਹੈ ਪਰ ਇਸ ਨਾਲ ਸਥਾਨਕ ਲੋਕਾਂ ਨਾਲ ਰਾਬਤੇ ਵਿਚ ਕਮੀ ਹੋ ਸਕਦੀ ਹੈ।
-ਸੰਗਰੂਰ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਮਾਨ ਧੂਰੀ ਵਿਚ ਘੱਟ ਆਏ ਹਨ ਜਿਸ ਦੇ ਚਲਦੇ MLA ਬਣਨ ਤੋਂ ਬਾਅਦ ਮਾਨ ਦੀ ਕਾਰਗੁਜ਼ਾਰੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।
-ਸ਼ਹਿਰੀ ਅਤੇ ਵਪਾਰੀ ਵਰਗ ਅਜਿਹਾ ਉਮੀਦਵਾਰ ਚਾਹੁੰਦਾ ਹੈ ਜੋ ਸਥਾਨਕ ਹੋਵੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰ ਸਕੇ।

Bhagwant MannBhagwant Mann

AAP ਦੇ ਉਮੀਦਵਾਰ ਭਗਵੰਤ ਮਾਨ ਦੀ ਜਾਇਦਾਦ ਦਾ ਵੇਰਵਾ 
ਹਲਕਾ                : ਧੂਰੀ (ਸੰਗਰੂਰ)     
ਅਪਰਾਧਿਕ ਮਾਮਲੇ : ਇੱਕ  
ਉਮਰ                 : 48 ਸਾਲ 
ਕੁੱਲ ਜਾਇਦਾਦ :   1.99 ਕਰੋੜ             1.97 ਕਰੋੜ 
                       (ਸਾਲ 2017)            (ਸਾਲ 2022)

ਚੱਲ :        48.10 ਲੱਖ  
ਅਚੱਲ :     1.49 ਕਰੋੜ
ਨਕਦੀ :     1.1 ਲੱਖ   
ਗਹਿਣੇ :     5 ਲੱਖ 
ਦੇਣਦਾਰੀਆਂ : 22.47 ਲੱਖ 
ਵਾਹਨ :     30 ਲੱਖ (Two Toyota Fortuner and Chevrolet Cruze)
ਬੈਂਕ ਰਾਸ਼ੀ : 6.3 ਲੱਖ  
ਸਿੱਖਿਆ  : 12ਵੀਂ ਪਾਸ, B.com (ਪਹਿਲਾ ਸਾਲ)
ਅਸਲ : 20 ਹਜ਼ਾਰ (ਬੰਦੂਕ) 

- ਸੰਗਰੂਰ ਵਿਚ ਖੇਤੀਯੋਗ ਜ਼ਮੀਨ (ਕੀਮਤ : 1.12 ਕਰੋੜ)
- ਪਟਿਆਲਾ ਵਿਚ ਕਮਰਸ਼ੀਅਲ ਜਾਇਦਾਦ (ਕੀਮਤ : 37 ਲੱਖ)

ਚਰਨਜੀਤ ਸਿੰਘ ਚੰਨੀ 
ਪੰਜਾਬ ਨੂੰ ਇਸ ਵਾਰ ਇਕ ਦਲਿਤ ਤੇ ਇਕ ਆਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਲੇ ਹਨ। ਜਦੋਂ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਤਾਂ ਪਹਿਲਾਂ ਤਾਂ ਸਭ ਹੈਰਾਨ ਰਹਿ ਗਏ ਕਿਉਂਕਿ ਆਜ਼ਾਦੀ ਦੇ 74 ਸਾਲ ਬਾਅਦ ਸੂਬੇ ਵਿਚ ਦਲਿਤ ਭਾਈਚਾਰੇ 'ਚੋਂ ਪਹਿਲਾ ਮੁੱਖ ਮੰਤਰੀ ਬਣਿਆ ਹੈ। ਚਰਨਜੀਤ ਚੰਨੀ ਨੂੰ ਲੋਕਾਂ ਵਿਚ ਵਿਚਰਨਾ ਪਸੰਦ ਹੈ ਤੇ ਇਸ ਲਈ ਹੀ ਲੋਕ ਵੀ ਉਹਨਾਂ ਨੂੰ ਪਸੰਦ ਕਰ ਰਹੇ ਹਨ।

ਉਹਨਾਂ ਨੇ 111 ਦਿਨਾਂ ਵਿਚ ਕਈ ਵੱਡੇ ਫੈਸਲੇ ਲਏ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਇਸ ਵਾਰ ਵੀ ਲੋਕ ਚਰਨਜੀਤ ਚੰਨੀ ਨੂੰ ਹੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਜੇ ਗੱਲ ਕੀਤੀ ਜਾਵੇ 2022 ਦੀਆਂ ਚੋਣਾਂ ਦੀ ਤਾਂ ਚਰਨਜੀਤ ਚੰਨੀ 2 ਹਲਕਿਆਂ ਤੋਂ ਚੋਣ ਲੜ ਰਹੇ ਹਨ।

CM Charanjit Singh ChanniCM Charanjit Singh Channi

ਅਪਣੇ ਹਲਕੇ ਚਮਕੌਰ ਸਾਹਿਬ ਤੋਂ ਅਤੇ ਭਦੌੜ ਹਲਕੇ ਤੋਂ। 2022 ਦੀਆਂ ਚੋਣਾਂ ਲਈ ਵੀ ਕਾਂਗਰਸ ਹਾਈਕਮਾਨ ਨੇ ਉਹਨਾਂ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਹੈ। ਚਮਕੌਰ ਸਾਹਿਬ ਵਿਚ ਉਹਨਾਂ ਦਾ ਮੁਕਾਬਲਾ 'ਆਪ' ਉਮੀਦਵਾਰ ਡਾ. ਚਰਨਜੀਤ ਸਿੰਘ ਨਾਲ ਹੈ ਅਤੇ ਭਦੌੜ ਵਿਚ ਉਹਨਾਂ ਦਾ ਮੁਕਾਬਲਾ 'ਆਪ' ਉਮੀਦਵਾਰ ਲਾਭ ਸਿੰਘ ਉਗੋਕੇ ਨਾਲ ਹੈ। ਦੇਖਿਆ ਜਾਵੇ ਤਾਂ ਇਸ ਵਾਰ ਮੁਕਾਬਲਾ ਫਸਵਾਂ ਹੈ। 

ਗੱਲ ਚਰਨਜੀਤ ਚੰਨੀ ਦੇ ਸਿਆਸੀ ਸਫਰ ਦੀ ਕੀਤੀ ਜਾਵੇ ਤਾਂ ਉਹ ਚਮਕੌਰ ਸਾਹਿਬ ਸੀਟ ਤੋਂ ਕਾਂਗਰਸੀ ਵਿਧਾਇਕ ਵੀ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਨੂੰ ਲਗਭਗ 12000 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 2012 ਦੀਆਂ ਚੋਣਾਂ ਵਿਚ ਉਹ ਲਗਭਗ 3600 ਵੋਟਾਂ ਦੇ ਫਰਕ ਨਾਲ ਜਿੱਤ ਗਏ ਸਨ।

CM Charanjit Singh ChanniCM Charanjit Singh Channi

ਚਰਨਜੀਤ ਸਿੰਘ ਚੰਨੀ ਯੂਥ ਕਾਂਗਰਸ ਨਾਲ ਵੀ ਜੁੜੇ ਰਹੇ ਹਨ ਅਤੇ ਇਸ ਸਮੇਂ ਦੌਰਾਨ ਉਹ ਰਾਹੁਲ ਗਾਂਧੀ ਦੇ ਨੇੜੇ ਆਏ। ਉਦੋਂ ਉਹ ਖੁਦ 12 ਵੀਂ ਪਾਸ ਸਨ। ਇਸ ਨੂੰ ਲੈ ਕੇ ਵਿਵਾਦ ਹੋਇਆ ਸੀ। ਫਿਰ ਉਹਨਾਂ ਨੇ 2017 ਵਿਚ ਹੀ ਪੰਜਾਬ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਲਈ ਦਾਖਲਾ ਲਿਆ ਸੀ। ਚੰਨੀ ਦਾ ਅਕਸ ਡਾਊਨ ਟੂ ਅਰਥ ਲੀਡਰ ਦਾ ਹੈ।

 2 ਅਪ੍ਰੈਲ 1972 ਨੂੰ ਚਮਕੌਰ ਸਾਹਿਬ ਨੇੜਲੇ ਪਿੰਡ ਮਕਰੋਨਾ ਕਲਾਂ ਵਿਚ ਜਨਮੇ ਚਰਨਜੀਤ ਚੰਨੀ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਹੁਣ ਉਹ ਪੀ.ਐਚ.ਡੀ. ਕਰ ਰਹੇ ਹਨ। ਇਸ ਤਰ੍ਹਾਂ ਉਹ ਚੋਣ ਮੈਦਾਨ ਵਿਚ ਆਏ ਸਾਰੇ ਮੁੱਖ ਮੰਤਰੀ ਉਮੀਦਵਾਰਾਂ ਨਾਲੋਂ ਵੱਧ ਪੜ੍ਹੇ ਲਿਖੇ ਉਮੀਦਵਾਰ ਹਨ।

ਚਨਜੀਤ ਸਿੰਘ ਚੰਨੀ ਦੀਆਂ ਪ੍ਰਾਪਤੀਆਂ 
- 2017 ਵਿੱਚ ਚਰਨਜੀਤ ਸਿੰਘ ਚੰਨੀ ਨੂੰ ਉੱਚ ਸਿੱਖਿਆ ਮੰਤਰੀ ਬਣਾਇਆ ਗਿਆ 
- ਕਾਂਗਰਸ ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ
- ਕੈਪਟਨ ਦੀ ਵਜ਼ਾਰਤ ਵਿਚ ਕਬਿਨਟ ਮੰਤਰੀ ਰਹੇ
- ਤਕਨੀਕੀ ਸਿੱਖਿਆ ਅਤੇ ਇੰਡਸਟ੍ਰੀਅਲ ਟਰੇਨਿੰਗ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ
- ਤਿੰਨ ਵਾਰ ਨਗਰ ਕੌਂਸਲਰ ਵਜੋਂ ਸੇਵਾ ਨਿਭਾਈ 
- ਦੋ ਵਾਰ ਨਗਰ ਕੌਂਸਲ ਖਰੜ ਦੇ ਪ੍ਰਧਾਨ ਬਣੇ 
- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ
 - 2007 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ 
 - ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ 
 - ਆਜ਼ਾਦੀ ਦੇ 74 ਸਾਲ ਬਾਅਦ ਸੂਬੇ 'ਚ ਦਲਿਤ ਭਾਈਚਾਰੇ 'ਚੋਂ ਪਹਿਲੇ ਮੁੱਖ ਮੰਤਰੀ ਹੋਣ ਦਾ ਮਾਣ
-111 ਦਿਨ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਬਣੇ ਸਬ ਦੇ ਪਸੰਦੀਦਾ ਨੇਤਾ 

ਚਰਨਜੀਤ ਚੰਨੀ ਲਈ ਚੁਣੌਤੀਆਂ 
- ਕਾਂਗਰਸ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ
- ਨਵੇਂ ਕੀਤੇ ਵਾਅਦਿਆਂ ਨੂੰ ਲਾਗੂ ਕਰਨਾ ਤੇ ਜਨਤਾ ਦਾ ਭਰੋਸਾ ਜਿੱਤਣਾ 

cm charanjit singh channicm charanjit singh channi

ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਦਾ ਵੇਰਵਾ 
ਹਲਕਾ : ਭਦੌੜ ਅਤੇ ਸ੍ਰੀ ਚਮਕੌਰ ਸਾਹਿਬ      
ਅਪਰਾਧਿਕ ਮਾਮਲੇ : ਕੋਈ ਨਹੀਂ 
ਉਮਰ : 58 ਸਾਲ
ਕੁੱਲ ਜਾਇਦਾਦ : 14.46 ਕਰੋੜ              9.45 ਕਰੋੜ 
                     (ਸਾਲ 2017)             (ਸਾਲ 2022)

ਚੱਲ :  1.46 ਕਰੋੜ  
ਅਚੱਲ : 4.71 ਕਰੋੜ
ਨਕਦੀ : 1.50 ਲੱਖ 
ਗਹਿਣੇ : 7 ਲੱਖ     
ਵਾਹਨ : 32.57 ਲੱਖ (Toyota Fortuner Sigma 4, Toyota Fortuner, Seltos) 
ਦੇਣਦਾਰੀਆਂ : 88.36 ਲੱਖ  
ਬੈਂਕ ਰਾਸ਼ੀ : 7.84 ਲੱਖ 
ਸਿੱਖਿਆ : BA, LLB, MBA, PHD ਕਰ ਰਹੇ ਹਨ 
ਪਤਨੀ ਦੀ ਜਾਇਦਾਦ : 3.27 ਕਰੋੜ

ਕੈਪਟਨ ਅਮਰਿੰਦਰ ਸਿੰਘ 
ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਸਾਥ ਛੱਡ ਆਪਣੀ ਵੱਖਰੀ ਪਾਰਟੀ -ਪੰਜਾਬ ਲੋਕ ਕਾਂਗਰਸ ਬਣਾ ਲਈ ਹੈ ਜੋ ਹੁਣ ਭਾਜਪਾ ਗਠਜੋੜ ਵਲੋਂ ਬਤੌਰ ਮੁੱਖ ਮੰਤਰੀ ਚਿਹਰਾ ਚੋਣ ਮੈਦਾਨ ਵਿਚ ਉਤਰੇ ਹਨ। ਕੈਪਟਨ ਅਮਰਿੰਦਰ ਸਿੰਘ ਭਾਵੇਂ ਸ਼ਾਹੀ ਖ਼ਾਨਦਾਨ ਨਾਲ ਸਬੰਧ ਰੱਖਦੇ ਹਨ ਪਰ ਸਿਆਸਤ ਵਿੱਚ ਉਨ੍ਹਾਂ ਦਾ ਸਫ਼ਰ ਬੇਹਦ ਚੁਣੌਤੀਆਂ ਭਰਿਆ ਰਿਹਾ ਹੈ। ਉਹ ਅੱਜ ਤੱਕ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ, ਪਹਿਲੀ ਵਾਰ ਸੰਨ 2002 ਅਤੇ ਫਿਰ 2017 ਵਿਚ ਸੂਬੇ ਦੀ ਨੁਮਾਇੰਦਗੀ ਕੀਤੀ ਹਾਲਾਂਕਿ ਆਪਣੇ ਦੂਜੇ ਸਫ਼ਰ ਵਿਚ ਉਨ੍ਹਾਂ ਨੂੰ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣਾ ਪਿਆ।

Captain Amarinder Singh Captain Amarinder Singh

ਭਾਵੇਂ ਫ਼ੌਜ ਹੋਵੇ ਜਾਂ ਸਿਆਸੀ ਸਫ਼ਰ, ਦੋਵੇਂ ਹੀ ਕੈਪਟਨ ਅਮਰਿੰਦਰ ਨੂੰ ਰਾਸ ਨਹੀਂ ਆਏ ਅਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਸੀ। 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਸਾਂਸਦ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅਗਸਤ 1985 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

ਇੰਨਾ ਹੀ ਨਹੀਂ 1992 ਵਿੱਚ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਖ ਹੋ ਗਏ ਅਤੇ ਆਪਣੀ ਇੱਕ ਅਲੱਗ ਪਾਰਟੀ ਬਣਾਈ ਜਿਸ ਦਾ ਨਾਮ ਅਕਾਲੀ ਦਲ (ਪੰਥਕ) ਰੱਖਿਆ ਪਰ ਉਸ ਵਿਚ ਵੀ ਸਫਲਤਾ ਹਾਸਲ ਨਾ ਹੋਈ ਅਤੇ ਆਖ਼ਰ 1998 ਵਿੱਚ ਮੁੜ ਪਾਰਟੀ ਕਾਂਗਰਸ ਦਾ ਹਿੱਸਾ ਬਣੇ ਸਨ।

ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀਆਂ 
-2017 ਚੋਣਾਂ 'ਚ ਘਰ-ਘਰ ਨੌਕਰੀ, ਕਰਜ਼ਾ ਮੁਆਫ਼, ਨਸ਼ਿਆਂ ਵਿਰੁੱਧ ਕਾਰਵਾਈ ਅਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦਵਾਉਣ ਦੇ ਵਾਅਦੇ ਕੀਤੇ ਸਨ ਪਰ ਪੂਰੇ ਨਾ ਹੋ ਸਕੇ  
-2021 ਤੱਕ ਇਨ੍ਹਾਂ ਮੁੱਦਿਆਂ 'ਤੇ ਹੀ ਬਹੁਤੀ ਸਖ਼ਤ ਕਾਰਵਾਈ ਨਾ ਹੋਣ 'ਤੇ ਵਿਰੋਧੀ ਧਿਰਾਂ ਅਤੇ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ
-ਸੂਬੇ ਦੀ ਸਥਿਤੀ ਨੂੰ ਕਾਬੂ ਹੁੰਦਾ ਨਾ ਦੇਖ ਦੇਣਾ ਪਿਆ ਅਸਤੀਫ਼ਾ 
-ਕਿਰਸਾਨੀ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨਾਲ ਗਠਜੋੜ 
-ਕੈਪਟਨ ਦੇ ਕਾਰਜਕਾਲ ਦੌਰਾਨ ਕੋਰੋਨਾ ਮਹਾਮਾਰੀ ਨੇ ਸੂਬੇ ਦੀ ਆਰਥਿਕ ਹਾਲਤ ਵਿਗਾੜੀ 

ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਾਪਤੀਆਂ 
-ਦੋ ਵਾਰ ਬਤੌਰ ਮੁੱਖ ਮੰਤਰੀ ਸੂਬੇ ਦੀ ਨੁਮਾਇੰਦਗੀ ਕਰ ਚੁੱਕੇ ਹਨ 
-ਕੈਪਟਨ ਅਮਰਿੰਦਰ ਸਿੰਘ ਨੇ ਜੂਨ 1963 ਤੋਂ ਦਸੰਬਰ 1966 ਤੱਕ ਫ਼ੌਜ ਵਿਚ ਸੇਵਾਵਾਂ ਨਿਭਾਈਆਂ 
-ਕੈਪਟਨ ਅਮਰਿੰਦਰ ਸਿੰਘ ਜੂਨ1963 ਵਿੱਚ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਕਮਿਸ਼ਨ ਹੋਏ ਅਤੇ 1965 ਦੀ ਸ਼ੁਰੁਆਤ ਵਿੱਚ ਅਸਤੀਫ਼ਾ ਦੇ ਦਿੱਤਾ 
-1965 ਦੀ ਜੰਗ ਦੇ ਦੌਰਾਨ ਪੱਛਮੀ ਕਮਾਨ ਦੇ ਕਮਾਂਡਰ ਮਰਹੂਮ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੇ ADC ਦੇ ਰੂਪ ਵਿਚ ਕਾਰਜ ਸੰਭਾਲਿਆ 
-ਫ਼ੌਜ ਦੇ ਇਤਿਹਾਸ ਵਿਚ ਖਾਸ ਰੁਚੀ ਅਤੇ ਇਸੇ ਵਿਸ਼ੇ 'ਤੇ ਲਿੱਖ ਚੁੱਕੇ ਹਨ ਅੱਧਾ ਦਰਜਨ ਤੋਂ ਵੱਧ ਕਿਤਾਬਾਂ 
-ਮਰਹੂਮ ਖੁਸ਼ਵੰਤ ਸਿੰਘ ਵਲੋਂ 'ਕੈਪਟਨ ਅਮਰਿੰਦਰ ਸਿੰਘ: ਦਿ ਪੀਪਲਜ਼ ਮਹਾਰਾਜਾ' ਸਿਰਲੇਖ ਹੇਠ ਲਿਖੀ ਜੀਵਨੀ 

captain amarinder singh captain amarinder singh

ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਦਾ ਵੇਰਵਾ 
ਹਲਕਾ : ਪਟਿਆਲਾ ਸ਼ਹਿਰੀ      
ਅਪਰਾਧਿਕ ਮਾਮਲੇ : ਇੱਕ 
ਉਮਰ : 79 ਸਾਲ
ਕੁੱਲ ਜਾਇਦਾਦ : 48.3 ਕਰੋੜ               68.72  ਕਰੋੜ 
                     (ਸਾਲ 2017)             (ਸਾਲ 2022)

ਚੱਲ :  6.25 ਕਰੋੜ  
ਅਚੱਲ : 56.05 ਕਰੋੜ
ਨਕਦੀ : 55 ਹਜ਼ਾਰ 
ਗਹਿਣੇ : 51.68 ਲੱਖ     
ਵਾਹਨ : ਕੋਈ ਨਹੀਂ  
ਦੇਣਦਾਰੀਆਂ : 9.26 ਕਰੋੜ   
ਬੈਂਕ ਰਾਸ਼ੀ : 55.22 ਲੱਖ 
ਸਿੱਖਿਆ : 12ਵੀਂ ਪਾਸ
ਪਤਨੀ ਦੀ ਜਾਇਦਾਦ : 6.42 ਕਰੋੜ 
ਪਤਨੀ ਕੋਲ ਵਾਹਨ : 26 ਲੱਖ (Innova and Innova Crysta)

ਬਲਬੀਰ ਸਿੰਘ ਰਾਜੇਵਾਲ 
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਪਹਿਲੀ ਵਾਰ ਪੰਜਾਬ ਦੀ ਸਿਆਸਤ ਵਿਚ ਸੰਯੁਕਤ ਸਮਾਜ ਮੋਰਚਾ ਦੇ ਨਾਂ ਹੇਠ ਆਪਣੀ ਪਾਰਟੀ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਹੁਣ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਨਾਲ ਗਠਜੋੜ ਕਰ ਲਿਆ ਹੈ ਅਤੇ ਉਹ 117 ਸੀਟਾਂ 'ਤੇ ਚੋਣ ਲੜਨਗੇ।

ਬਲਬੀਰ ਰਾਜੇਵਾਲ ਨੇ ਕਿਰਸਾਨੀ ਅੰਦੋਲਨ ਦੌਰਾਨ ਮੋਰਚੇ ਦੀ ਅਗਵਾਈ ਕੀਤੀ। 78 ਸਾਲ ਦੇ ਕਿਸਾਨ ਆਗੂ ਬਲਬੀਰ ਰਾਜੇਵਾਲ ਵਲੋਂ ਅੰਦੋਲਨ ਵਿਚ ਨਿਭਾਈ ਮੋਹਰੀ ਭੂਮਿਕਾ ਕਾਰਨ ਉਹ ਚਰਚਿਤ ਚਿਹਰੇ ਬਣ ਗਏ। ਰਾਜੇਵਾਲ, ਇੱਕ ਉੱਘੇ ਬੁਲਾਰੇ ਅਤੇ ਸੂਝਵਾਨ ਆਗੂ ਹਨ ਜੋ 1970 ਦੇ ਦਹਾਕੇ ਤੋਂ ਕਿਸਾਨ ਰਾਜਨੀਤੀ ਵਿੱਚ ਸਰਗਰਮ ਹਨ। ਕਰੀਬ 60 ਏਕੜ ਖੇਤ ਅਤੇ ਦੋ ਰਾਈਸ ਮਿੱਲਾਂ ਦੇ ਮਾਲਕ ਬਲਬੀਰ ਸਿੰਘ ਰਾਜੇਵਾਲ ਲੁਧਿਆਣਾ ਦੇ ਪਿੰਡ ਰਾਜੇਵਾਲ ਦੇ ਵਸਨੀਕ ਹਨ।

Balbir Singh RajewalBalbir Singh Rajewal

ਬਲਬੀਰ ਰਾਜੇਵਾਲ 1970 ਦੇ ਸ਼ੁਰੂ ਵਿੱਚ ਪੰਜਾਬ ਐਗਰੀਕਲਚਰਲ ਯੂਨੀਅਨ ਵਿੱਚ ਸ਼ਾਮਲ ਹੋਏ ਸਨ। ਉਹ 1974 ਤੋਂ 1988 ਤੱਕ ਭਾਰਤੀ ਕਿਸਾਨ ਯੂਨੀਅਨ ਦੇ ਲੱਖੋਵਾਲ ਧੜੇ ਨਾਲ ਰਹੇ। ਬਾਅਦ ਵਿੱਚ ਮਾਨ ਗਰੁੱਪ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ 2001 ਵਿੱਚ ਬੀਕੇਯੂ (ਰਾਜੇਵਾਲ) ਦੀ ਸਥਾਪਨਾ ਕੀਤੀ। ਰਾਜੇਵਾਲ ਆਪਣੇ ਪਿੰਡ ਵਿੱਚ ਇੱਕ ਸਕੂਲ ਅਤੇ ਇੱਕ ਕਾਲਜ ਚਲਾਉਂਦੇ ਹਨ।

ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਲਈ ‘ਸੱਚ ਕੀ ਦੁਕਾਨ’ ਨਾਂਅ ਦੀ ਦੁਕਾਨ ਵੀ ਖੋਲ੍ਹੀ ਹੋਈ ਹੈ। ਇਹ ਇੱਕ ਅਜਿਹੀ ਦੁਕਾਨ ਹੈ ਜਿੱਥੇ ਕੋਈ ਦੁਕਾਨਦਾਰ ਨਹੀਂ ਹੈ। ਬੱਚੇ ਦੁਕਾਨ ਤੋਂ ਲੋੜੀਂਦਾ ਸਮਾਨ ਲੈ ਕੇ ਜਾਂਦੇ ਹਨ ਅਤੇ ਜਿੰਨਾ ਸਮਝਦੇ ਹਨ, ਪੈਸੇ ਉੱਥੇ ਰੱਖੇ ਬਕਸੇ ਵਿੱਚ ਪਾ ਦਿੰਦੇ ਹਨ। ਇਸ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਪੰਜਾਬ ਟੈਲੀਫੋਨ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ। ਉਹ ਲੁਧਿਆਣਾ ਦੀ ਖੰਨਾ ਮੰਡੀ ਵਿੱਚ ਆੜ੍ਹਤੀ ਵੀ ਸੀ ਪਰ ਕਈ ਸਾਲ ਪਹਿਲਾਂ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ ਸੀ। 

ਬਲਬੀਰ ਰਾਜੇਵਾਲ ਦੀਆਂ ਪ੍ਰਾਪਤੀਆਂ 
-ਕਿਰਸਾਨੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ 
-1970 ਦੇ ਦਹਾਕੇ ਤੋਂ ਕਿਸਾਨ ਰਾਜਨੀਤੀ ਵਿਚ ਸਰਗਰਮ ਹਨ
-ਸਕੂਲੀ ਵਿਦਿਆਰਥੀਆਂ ਲਈ ਚਲਾ ਰਹੇ ਹਨ ‘ਸੱਚ ਕੀ ਦੁਕਾਨ’
-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੀ ਕਿਰਸਾਨੀ ਅੰਦੋਲਨ ਦੀ ਅਗਵਾਈ 

ਬਲਬੀਰ ਸਿੰਘ ਰਾਜੇਵਾਲ ਸਾਹਮਣੇ ਚੁਣੌਤੀਆਂ 
- ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਆਏ ਹਨ 
- ਪਹਿਲਾਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਦੇ ਰਹੇ ਅਤੇ ਹੁਣ ਖ਼ੁਦ ਦੀ ਪਾਰਟੀ ਬਣਾਈ 
- ਕਈ ਕਿਸਾਨ ਜਥੇਬੰਦੀਆਂ ਵਲੋਂ ਵੀ ਕੀਤਾ ਜਾ ਰਿਹਾ ਵਿਰੋਧ 
-ਕਿਸਾਨਾਂ ਦੇ ਲਟਕ ਰਹੇ ਮੁੱਦਿਆਂ ਨੂੰ ਪੂਰਾ ਕਰਵਾਉਣ ਦੀ ਮੰਗ 

balbir singh rajewal balbir singh rajewal

SSM ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਦੀ ਜਾਇਦਾਦ ਦਾ ਵੇਰਵਾ 
ਹਲਕਾ : ਸਮਰਾਲਾ      
ਅਪਰਾਧਿਕ ਮਾਮਲੇ : ਕੋਈ ਨਹੀਂ  
ਉਮਰ : 78 ਸਾਲ
ਕੁੱਲ ਜਾਇਦਾਦ : . ਮੌਜੂਦ ਨਹੀਂ         4.38  ਕਰੋੜ 
                       (ਪਹਿਲਾਂ)             (ਸਾਲ 2022)

ਚੱਲ :  2.49 ਕਰੋੜ  
ਅਚੱਲ : 1.89 ਕਰੋੜ
ਨਕਦੀ : 1 ਲੱਖ 
ਵਾਹਨ : ਇੰਨੋਵਾ ਕਾਰ   
ਸਿੱਖਿਆ : 12ਵੀਂ ਪਾਸ

ਸੁਖਬੀਰ ਸਿੰਘ ਬਾਦਲ 

ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ ਦਾ ਜਲਾਲਾਬਾਦ ਇਲਾਕਾ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦਾ ਵਿਧਾਨ ਸਭਾ ਹਲਕਾ ਹੈ। ਬਾਦਲ ਇਸ ਸੀਟ ਤੋਂ ਆਪਣੀਆਂ ਤਿੰਨੋਂ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਜਲਾਲਾਬਾਦ ਸੀਟ ਦੇ ਕੁੱਲ 2 ਲੱਖ 14 ਹਜ਼ਾਰ 31 ਵੋਟਰਾਂ ਵਿੱਚੋਂ ਅੱਧੇ ਤੋਂ ਵੱਧ ਰਾਏ ਸਿੱਖ ਭਾਈਚਾਰੇ ਦੇ ਹਨ।

ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਤੋਂ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਕਰਨ ਮਗਰੋਂ  ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਜਿਸ ਤੋਂ ਬਾਅਦ ਆਪਣੇ ਪਿਤਾ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮ 'ਤੇ ਰਾਜਨੀਤੀ ਵਿਚ ਆਏ।

Sukhbir BadalSukhbir Badal

ਸੁਖਬੀਰ ਸਿੰਘ ਬਾਦਲ ਫਰੀਦਕੋਟ ਦੀ ਨੁਮਾਇੰਦਗੀ ਕਰਦੇ ਹੋਏ 11ਵੀਂ ਅਤੇ 12ਵੀਂ ਲੋਕ ਸਭਾ ਦੇ ਮੈਂਬਰ ਰਹੇ ਫਿਰ 1998 ਤੋਂ 1999 ਦੌਰਾਨ ਵਾਜਪਾਈ ਮੰਤਰਾਲੇ ਵਿੱਚ ਕੇਂਦਰੀ ਉਦਯੋਗ ਰਾਜ ਮੰਤਰੀ ਰਹੇ। ਇਸ ਤੋਂ ਇਲਾਵਾ ਬਾਦਲ 2001 ਤੋਂ 2004 ਦੌਰਾਨ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 2004 ਵਿੱਚ ਉਹ 14ਵੀਂ ਲੋਕ ਸਭਾ ਲਈ ਫ਼ਰੀਦਕੋਟ ਤੋਂ ਮੁੜ ਚੁਣੇ ਗਏ।

ਸੁਖਬੀਰ ਬਾਦਲ ਨੇ ਜਨਵਰੀ 2008 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਇੱਕ ਸਾਲ ਬਾਅਦ ਜਨਵਰੀ 2009 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਜੁਲਾਈ 2009 ਵਿੱਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇਕਿਸੇ ਵੀ ਚੋਣ ਵਿਚ ਹਿੱਸਿਆਂ ਨਹੀਂ ਲਿਆ। ਛੇ ਮਹੀਨੇ ਦੀ ਮਿਆਦ ਪੂਰੀ ਹੋਣ ਮਗਰੋਂ ਸੁਖਬੀਰ ਬਾਦਲ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਪ ਚੋਣਾਂ ਜਿੱਤਣ ਤੋਂ ਬਾਅਦ ਅਗਸਤ 2009 ਵਿੱਚ ਦੁਬਾਰਾ ਉਪ ਮੁੱਖ ਮੰਤਰੀ ਬਣੇ। 

ਸੁਖਬੀਰ ਸਿੰਘ ਬਾਦਲ ਦੀਆਂ ਪ੍ਰਾਪਤੀਆਂ 
-11ਵੀਂ, 12ਵੀਂ ਅਤੇ 14ਵੀਂ ਲੋਕ ਸਭਾ ਲਈ ਫ਼ਰੀਦਕੋਟ ਦੀ ਨੁਮਾਇੰਦਗੀ ਕੀਤੀ 
-1998 ਤੋਂ 1999 ਦੌਰਾਨ ਕੇਂਦਰੀ ਉਦਯੋਗ ਰਾਜ ਮੰਤਰੀ ਰਹੇ
- 2001 ਤੋਂ 2004 ਦੌਰਾਨ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ 
-2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ 
-ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ 
-ਆਪਣੀ ਪਾਰਟੀ ਦੇ ਉਮੀਦਵਾਰ ਹੀ ਨਹੀਂ CM ਚਿਹਰਾ ਵੀ ਹਨ 
-ਬਤੌਰ ਉਪ ਮੁੱਖ ਮੰਤਰੀ ਸਰਹੱਦੀ ਇਲਾਕੇ ਦਾ ਵਿਕਾਸ ਕਰਵਾਇਆ 
-ਜਲਾਲਾਬਾਦ 'ਚ ਸਿਵਿਲ ਹਸਪਤਾਲ ਅਤੇ ਮੁਕਤਸਰ ਰੋਡ 'ਤੇ ਫਲਾਈਓਵਰ ਬਣਵਾਇਆ 

Sukhbir BadalSukhbir Badal

ਸੁਖਬੀਰ ਬਾਦਲ ਦੀਆਂ ਚੁਣੌਤੀਆਂ 
-ਅਕਾਲੀ ਸਰਕਾਰ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ
-ਸੌਦਾ ਸਾਧ ਵਲੋਂ ਰਚੇ ਸਵਾਂਗ ਦੇ ਮਾਮਲੇ ਵਿਚ ਦਰਜ ਕੇਸ ਨੂੰ ਪਿਛਲੀਆਂ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਰੱਦ ਕਰਨਾ 
-ਸੁਖਬੀਰ ਬਾਦਲ ਦੇ ਸਾਂਸਦ ਬਣਨ ਮਗਰੋਂ 2019 'ਚ 16,633 ਵੋਟਾਂ 'ਤੇ ਹਾਰੀ ਪਾਰਟੀ 
-ਭਾਵੇਂ ਕੀ ਸੜਕਾਂ ਆਦਿ ਬਣੀਆਂ ਹਨ ਪਰ ਲੋਕ ਕਹਿ ਰਹੀ ਹਨ ਕੀ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਯਤਨ ਨਹੀਂ ਹੋਇਆ 
-ਆਪਣੇ ਕਾਰਕਾਲ ਦੌਰਾਨ ਕੀਤਾ ਸਾਰੇ ਵਾਅਦੇ ਪੂਰੇ ਨਾ ਕਰ ਕੇ ਲੋਕਾਂ ਦਾ ਵਿਸ਼ਵਾਸ ਗਵਾਇਆ 
-ਮੋਗਾ ਵਿਖੇ ਆਰਬਿਟ ਬੱਸ ਵਿਚ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਨਾਲ ਹੋਈ ਬਦਸਲੂਕੀ ਦਾ ਮਾਮਲਾ 

sukhbir badalsukhbir badal

SAD ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਦਾ ਵੇਰਵਾ 
ਹਲਕਾ : ਜਲਾਲਾਬਾਦ       
ਅਪਰਾਧਿਕ ਮਾਮਲੇ : 7
ਉਮਰ : 59 ਸਾਲ
ਕੁੱਲ ਜਾਇਦਾਦ : 217 ਕਰੋੜ               202.64  ਕਰੋੜ 
                     (ਸਾਲ 2019)             (ਸਾਲ 2022)

ਚੱਲ :  54.73 ਕਰੋੜ  
ਅਚੱਲ : 103.27 ਕਰੋੜ
ਨਕਦੀ : 2.65 ਲੱਖ 
ਗਹਿਣੇ : 9 ਲੱਖ     
ਵਾਹਨ : 2.38 ਲੱਖ (Tractor Tafe and Tractor Holland) 
ਦੇਣਦਾਰੀਆਂ : 64.82 ਕਰੋੜ   
ਬੈਂਕ ਰਾਸ਼ੀ : 12.98 ਲੱਖ 
ਨਿਵੇਸ਼ : 37.37 ਕਰੋੜ 
ਸਿੱਖਿਆ : MBA
ਪਤਨੀ ਦੀ ਜਾਇਦਾਦ : 44.63 ਕਰੋੜ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement