
ਕਿਹਾ, ਹਰਿਆਣਾ 'ਚ ਵੀ ਗਠਜੋੜ ਤੋਂ ਕਾਂਗਰਸ ਨੇ ਇਨਕਾਰ ਕੀਤਾ, ਹੁਣ ਦਿੱਲੀ 'ਚ ਨਹੀਂ ਹੋਵੇਗਾ ਗਠਜੋੜ
ਨਵੀਂ ਦਿੱਲੀ : ਆਪ ਨੇ ਪੰਜਾਬ ਤੋਂ ਬਾਅਦ ਹਰਿਆਣਾ ਵਿਚ ਵੀ ਗਠਜੋੜ ਲਈ ਕਾਂਗਰਸ ਦੇ ਇਨਕਾਰ ਕਰਨ ਮਗਰੋਂ ਸਿਰਫ਼ ਦਿੱਲੀ ਵਿਚ ਗਠਜੋੜ ਦੀ ਸੰਭਾਵਨਾ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਚੋਣਾਂ ਮਗਰੋਂ ਭਾਜਪਾ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਇਸ ਲਈ ਕਾਂਗਰਸ ਜ਼ਿੰਮੇਵਾਰ ਹੋਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਪ ਨੇਤਾ ਮਨੀਸ਼ ਸਿਸੋਦੀਆ ਨੇ ਸਨਿਚਰਵਾਰ ਨੂੰ ਕਿਹਾ, ''ਕਾਂਗਰਸ ਨੇ ਕਲ (ਸ਼ੁਕਰਵਾਰ ਦੀ) ਰਾਤ ਹਰਿਆਣੇ ਵਿਚ ਵੀ ਆਪ ਨਾਲ ਗਠਜੋੜ ਤੋਂ ਇਨਕਾਰ ਕਰ ਦਿਤਾ ਹੈ, ਅਜਿਹੇ ਵਿਚ ਸਿਰਫ਼ ਦਿੱਲੀ 'ਚ ਕਾਂਗਰਸ ਨਾਲ ਗਠਜੋੜ ਲਈ ਆਪ ਤਿਆਰ ਨਹੀਂ ਹੈ।''
AAP leader Manish Sisodia
ਸਿਸੋਦੀਆ ਨੇ ਕਿਹਾ, ''ਆਪ ਨੇ ਸਿਰਫ਼ 'ਮੋਦੀ-ਸ਼ਾਹ' ਦੀ ਜੋੜੀ ਨੂੰ ਫਿਰ ਤੋਂ ਸੱਤਾ ਵਿਚ ਆਉਣ ਤੋਂ ਰੋਕਣ ਲਈ ਕਠਜੋੜ ਦੀ ਪਹਿਲ ਕੀਤੀ ਸੀ ਪਰ ਕਾਂਗਰਸ ਸੀਟਾਂ ਦੇ ਗਣਿਤ ਵਿਚ ਲੱਗੀ ਹੈ। ਉਸ ਦਾ ਮਕਸਦ ਮੋਦੀ-ਸ਼ਾਹ ਦੀ ਜੋੜੀ ਦੇ ਖ਼ਤਰੇ ਤੋਂ ਦੇਸ਼ ਨੂੰ ਬਚਾਉਣਾ ਨਹੀਂ ਹੈ। '' ਇਸ ਦੌਰਾਨ ਗਠਜੋੜ ਲਈ ਗੱਲਬਾਤ ਕਰ ਰਹੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਬਾਅਦ ਮੋਦੀ ਸ਼ਾਹ ਦੀ ਜੋੜੀ ਸੱਤਾ ਵਿਚ ਵਾਪਸੀ ਕਰਦੀ ਹੈ ਤਾਂ ਇਸ ਲਈ ਕਾਂਗਰਸ ਜ਼ਿੰਮੇਵਾਰ ਹੋਵੇਗੀ। ਸਿੰਘ ਨੇ ਕਿਹਾ, ''ਦੇਸ਼ ਦੇ ਟੁਕੜੇ-ਟੁਕੜੇ ਕਰਨ ਦੀ ਨੀਅਤ ਰੱਖਣ ਵਾਲੀ, ਸ਼ਹੀਦ ਹੇਮੰਤ ਕਰਕਰੇ ਵਰਗੇ ਯੋਧਿਆਂ ਦੀ ਸ਼ਹਾਦਤ ਦਾ ਅਪਮਾਨ ਕਰਨ ਵਾਲੀ ਪਾਰਟੀ ਫਿਰ ਤੋਂ ਸਰਕਾਰ ਬਣਾਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਕਾਂਗਰਸ ਹੋਵੇਗੀ।''
Congress-AAP
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕਾਂਗਰਸ ਦੀ ਇਕ ਵੀ ਸੀਟ ਨਹੀਂ ਹੈ ਫਿਰ ਵੀ ਤਿੰਨ ਸੀਟਾਂ ਮੰਗ ਰਹੀ ਹੈ ਜਦਕਿ ਪੰਜਾਬ ਵਿਚ ਆਪ ਦੇ ਚਾਰ ਸਾਂਸਦ ਅਤੇ 20 ਵਿਧਾਇਕ ਹਨ, ਫਿਰ ਵੀ ਆਪ ਨੂੰ ਇਕ ਵੀ ਸੀਟ ਨਹੀਂ ਦੇ ਰਹੇ ਹਨ। ਸਿਸੋਦੀਆ ਨੇ ਗਠਜੋੜ ਸਬੰਧੀ ਹੁਣ ਤਕ ਦੀ ਗੱਲਬਾਤ ਦਾ ਬਿਉਰਾ ਦਿੰਦਿਆਂ ਦਸਿਆ ਕਿ ਆਪ ਨੇ ਕਾਂਗਰਸ ਨਾਲ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਗੰਭੀਰ ਸਿਧਾਂਤਕ ਮਨ-ਮੁਟਾਵ ਹੋਣ ਦੇ ਬਾਵਜੂਦ ਭਾਜਪਾ ਦੇ ਫਿਰਕੂ ਏਜੰਡੇ ਨਾਲ ਦੇਸ਼ ਨੂੰ ਟੁੱਟਣ ਦੇ ਖ਼ਤਰੇ ਤੋਂ ਬਚਾਉਣ ਲਈ ਗਠਜੋੜ ਦੀ ਪਹਿਲ ਕੀਤੀ ਸੀ।
AAP leader Manish Sisodia along with MP Sanjay Singh addresses the media at the party office in New Delhi.
ਸਿਸੋਦੀਆ ਨੇ ਕਿਹਾ ਕਿ ਕਾਂਗਰਸ ਤੋਂ ਮਿਲੇ ਸੁਨੇਹੇ ਵਿਚ ਕਿਹਾ ਗਿਅ ਹੈ ਕਿ ਪਾਰਟੀ ਸਿਰਫ਼ ਦਿੱਲੀ ਵਿਚ ਆਪ ਨੂੰ ਚਾਰ ਸੀਟਾਂ ਦੇਣ ਲਈ ਤਿਆਰ ਹੈ। ਇਸ ਤੋਂ ਸਾਫ਼ ਹੈ ਕਿ ਕਾਂਗਰਸ ਗਠਜੋੜ ਲਈ ਤਿਆਰ ਨਹੀਂ ਹੈ। ਸਪੱਸ਼ਟ ਹੈ ਕਿ ਕਾਂਗਰਸ ਨੂੰ ਇਸ ਮੁੱਦੇ ਸਬੰਧੀ ਦੁਬਾਰਾ ਵਿਚਾਰ ਕਰਨ ਲਈ ਸ਼ੁਕਰਵਾਰ ਤਕ ਦਾ ਸਮਾਂ ਬਰਕਰਾਰ ਹੈ। ਸੂਤਰਾਂ ਅਨੁਸਾਰ ਕਾਂਗਰਸ 'ਤੇ ਦਬਾਅਦ ਬਣਾਉਣ ਲਈ ਆਪ ਦਾ ਇਹ ਆਖ਼ਰੀ ਯਤਨ ਹੈ।