'ਕਾਂਗਰਸ ਤੇ CM ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗ਼ਰੀਬਾਂ ਤੇ SC ਭਾਈਚਾਰੇ ਦਾ ਨਾਂਅ ਨਾ ਵਰਤਣ'
Published : Jan 21, 2022, 5:33 pm IST
Updated : Jan 21, 2022, 5:33 pm IST
SHARE ARTICLE
Harpal Singh Cheema
Harpal Singh Cheema

-ਚੰਨੀ ਆਪਣੇ ਪਾਪਾਂ ਦੀ ਕਮਾਈ ਛੁਪਾਉਣ ਲਈ ਜਿਸ ਗ਼ਰੀਬ ਵਰਗ ਦਾ ਵਾਸਤਾ ਦੇ ਰਹੇ ਹਨ, ਉਸ ਨੇ ਤਾਂ ਕਦੇ ਐਨੀਆਂ ਠੀਕਰੀਆਂ ਵੀ ਨਹੀਂ ਦੇਖੀਆਂ 

-ਕਿਹਾ, ਕਾਂਗਰਸ ਪਾਰਟੀ ਨੇ ਕਦੇ ਵੀ ਐਸ.ਸੀ. ਵਰਗ ਨੂੰ ਸੰਵਿਧਾਨਕ ਅਤੇ ਮਾਨਵੀਂ ਹੱਕ ਨਹੀਂ ਦਿੱਤੇ

-ਕਾਂਗਰਸ ਸਰਕਾਰ ਨੇ ਵਜ਼ੀਫ਼ਾ ਘੋਟਾਲਾ ਕੀਤਾ, ਸਾਇਕਲ ਵੰਡ ਸਕੀਮ ਬੰਦ ਕੀਤੀ, ਪਖਾਨੇ ਤੇ ਮਕਾਨ ਬਣਾਉਣ ਦੀਆਂ ਸਕੀਮਾਂ ਰੋਕੀਆਂ, ਆਟਾ-ਦਾਲ ਸਕੀਮ ਤਹਿਤ ਮਿਲਦੀ ਦਾਲ ਬੰਦ ਕੀਤੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਬਰਾਮਦ ਕਰਨ ਦੇ ਮਾਮਲੇ ’ਚ ਕਾਂਗਰਸ ਪਾਰਟੀ ਵੱਲੋਂ ਐਸ.ਸੀ. ਵਰਗ ਦਾ ਨਾਂਅ ਵਰਤਣ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਚੰਨੀ ਨੇ ਐਸ.ਸੀ. ਵਰਗ ਦੀਆਂ ਵੋਟਾਂ ਲੈ ਕੇ ਇਸ ਵਰਗ ਸਮੇਤ ਸੂਬੇ ਦੇ ਸਾਧਨਾਂ ਤੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਤੇ ਕੁੱਟਿਆ ਹੈ।

CM CHANNICM CHANNI

ਹੁਣ ਜਦੋਂ ਪਾਪ ਦੀ ਕਮਾਈ ਨਾਲ ਜੋੜੇ ਕਰੋੜਾਂ- ਅਰਬਾਂ ਦਾ ਪਰਦਾਫ਼ਾਸ਼ ਹੋ ਗਿਆ ਤਾਂ ਚੰਨੀ ਖੁੱਦ ਨੂੰ ਗ਼ਰੀਬ ਅਤੇ ਦਲਿਤ ਵਜੋਂ ਪੇਸ਼ ਕਰਕੇ ਤਰਸ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸੂਬੇ ਦੇ ਗ਼ਰੀਬਾਂ ਅਤੇ ਦਲਿਤਾਂ ਨੇ ਤਾਂ ਐਨੀਆਂ ਇੱਕਠੀਆਂ ਠੀਕਰੀਆਂ ਵੀ ਨਹੀਂ ਦੇਖੀਆਂ, ਜਿੰਨੀਆਂ ਨੋਟਾਂ ਦੀਆਂ ਢੇਰੀਆਂ ਚੰਨੀ ਦੇ ਖਾਨਦਾਨ ਕੋਲੋਂ ਬਰਾਮਦ ਹੋ ਰਹੀਆਂ ਹਨ। ਇਸ ਲਈ ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਨੂੰ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਕੇ ਗ਼ਰੀਬਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਗੋਂ ਆਪਣੇ ਕਾਲੇ ਕਾਰਨਾਮਿਆਂ  ਦਾ ਪੰਜਾਬ ਦੇ ਲੋਕਾਂ ਅੱਗੇ ਹਿਸਾਬ ਦੇਣਾ ਚਾਹੀਦਾ ਹੈ।

Harpal CheemaHarpal Cheema

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਕਾਂਗਰਸ ਪਾਰਟੀ ਦੇ ਆਗੂਆਂ ਨੇ ਗਰੀਬਾਂ ਅਤੇ  ਐਸ.ਸੀ. ਵਰਗ ਨੂੰ ਹਮੇਸ਼ਾਂ ਆਪਣੇ ਵੋਟ ਬੈਂਕ ਲਈ ਵਰਤਿਆ ਹੈ, ਪਰ ਕਦੇ ਵੀ ਇਨਾਂ ਨੂੰ ਸੰਵਿਧਾਨਕ ਅਤੇ ਮਾਨਵੀਂ ਹੱਕ ਨਹੀਂ ਦਿੱਤੇ। ਕਾਂਗਰਸੀ ਆਗੂਆਂ ਨੇ ਬਾਬਾ ਸਾਹਿਬ ਡਾ. ਭੀਮ ਅੰਬੇਡਕਰ ਅਤੇ ਹੋਰ ਰਹਿਬਰਾਂ ਦਾ ਅਪਮਾਨ ਕੀਤਾ ਹੈ ਅਤੇ ਇਨ੍ਹਾਂ ਰਹਿਬਰਾਂ ਨੂੰ ਰਾਜਨੀਤਿਕ ਤੌਰ ’ਤੇ ਬਰਬਾਦ ਕੀਤਾ ਹੈ। ਪਰ ਜਦੋਂ ਵੀ ਕਾਂਗਰਸ ਅਤੇ ਕਾਂਗਰਸੀ ਆਗੂ ਆਪਣੇ ਕਾਲੇ ਕਾਰਨਾਮਿਆਂ ਕਾਰਨ ਦੋਸ਼ਾਂ ਵਿੱਚ ਘਿਰਦੇ ਹਨ ਤਾਂ ਇਨ੍ਹਾਂ ਨੂੰ ਐਸ.ਸੀ. ਵਰਗ ਦੀ ਯਾਦ ਆ ਜਾਂਦੀ ਹੈ ਅਤੇ ਆਪਣੇ ਆਗੂਆਂ ’ਤੇ ਐਸ.ਸੀ. ਵਰਗ ਦੇ ਨਾਂਅ ਦੀ ਮਲੱਮ ਲਾਉਣ ਲੱਗ ਜਾਂਦੇ ਹਨ।’’

ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਐਸ.ਸੀ ਵਰਗ ਦੀਆਂ ਵੋਟਾਂ ਲੈਣ ਲਈ ਇਸ ਵਰਗ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾਇਆ ਹੈ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਵੀ ਐਸ.ਸੀ. ਵਰਗ ਦੀ ਭਲਾਈ ਲਈ ਕੋਈ ਮਾਰਕਾ ਨਹੀਂ ਮਾਰ ਸਕੇ। ਸਗੋਂ ਕਾਂਗਰਸ ਸਰਕਾਰ ਨੇ ਐਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ’ਚ ਕਰੋੜਾਂ ਦਾ ਘੁਟਾਲਾ ਕੀਤਾ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਕੱਢ ਦਿੱਤਾ ਗਿਆ।

AAPAAP

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਪੰਜ ਸਾਲਾਂ ’ਚ ਕੋਈ ਸਾਇਕਲ ਨਹੀਂ ਦਿੱਤਾ, ਵਿਦਿਆਰਥੀਆਂ ਨੂੰ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਨਹੀਂ ਦਿੱਤੀਆਂ, ਪਖਾਨੇ ਅਤੇ ਮਕਾਨ ਬਣਾਉਣ ਦੀਆਂ ਸਕੀਮਾਂ ਰੋਕੀਆਂ ਅਤੇ ਆਟਾ-ਦਾਲ ਸਕੀਮ ਤਹਿਤ ਮਿਲਦੀ ਦਾਲ ਦੇਣੀ ਬੰਦ ਕਰ ਦਿੱਤੀ। ਕਾਂਗਰਸ ਸਰਕਾਰ ਵੱਲੋਂ ਆਮ ਵਸਤਾਂ ਅਤੇ ਪੈਟਰੋਲ-ਡੀਜ਼ਲ ’ਤੇ ਲਾਏ ਟੈਕਸਾਂ ਦੀ ਸਭ ਤੋਂ ਜ਼ਿਆਦਾ ਐਸ.ਸੀ. ਵਰਗ ਅਤੇ ਗਰੀਬਾਂ ’ਤੇ ਪਈ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ। 

‘ਆਪ’ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਪੰਜਾਬ ਦੇ ਸਾਧਨਾਂ ਰੇਤ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਆਦਿ ਨੂੰ ਮਾਫੀਆ ਰਾਜ ਦੇ ਰਾਹੀਂ ਲੁੱਟਿਆ ਹੈ, ਡਰੱਗ ਮਾਫੀਆ ਰਾਹੀਂ ਨੌਜਵਾਨਾਂ ਨੂੰ ਮੌਤ ਦੇ ਰਾਹ ਧੱਕਿਆ ਹੈ। ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਐਸ.ਸੀ. ਵਰਗ ਸਮੇਤ ਗਰੀਬ ਲੋਕਾਂ ਨੂੰ ਜ਼ੁਲਮ ਸਹਿਣੇ ਪਏ। ਚੀਮਾ ਨੇ ਕਿਹਾ ਕਿ ਜੇ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਹੁੰਦੀ ਤਾਂ ਹਰ ਵਰਗ ਨੂੰ ਸਹੂਲਤਾਂ ਮਿਲਣੀਆਂ ਸਨ, ਜਿਸ ਦਾ ਲਾਭ ਐਸ.ਸੀ. ਵਰਗ ਦੇ ਲੋਕਾਂ ਨੂੰ ਵੀ ਹੋਣਾ ਸੀ। ਗਰੀਬ ਪਰਿਵਾਰਾਂ ਨੂੰ ਗਰੀਬੀ ਤੋਂ ਛੁਟਕਾਰਾਂ ਮਿਲਦਾ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ।

Harpal CheemaHarpal Cheema

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਵਿੱਚ ਭਾਈ- ਭਤੀਜਾਵਾਦ ਨੂੰ ਹੀ ਪ੍ਰਫੁੱਲਤ ਕੀਤਾ ਹੈ, ਜਿਸ ਦਾ ਸਬੂਤ ਹੈ ਅੱਜ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਈ.ਡੀ. ਵੱਲੋਂ ਫੜ੍ਹੇ ਗਏ ਹਨ। ਲੱਖਾਂ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਤੇ ਰਿਸਤੇਦਾਰ ਅਤੇ ਐਸ.ਸੀ. ਵਰਗ ਦੇ ਕਾਂਗਰਸੀ ਆਗੂ ਐਸ.ਸੀ ਵਰਗ ਦੇ ਨਾਂਅ ’ਤੇ ਵੱਡਾ ਧੱਬਾ ਹਨ, ਜਿਹੜੇ ਮਾਫੀਆ ਰਾਜ ਰਾਹੀਂ ਲੋਕਾਂ ਦੇ ਪੈਸੇ ਨੂੰ ਲੁੱਟ ਰਹੇ ਹਨ।

ਇਸ ਲਈ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਆਪਣੇ ਕਾਲ਼ੇ ਧਨ ਨੂੰ ਛੁਪਾਉਣ ਲਈ ਐਸ.ਸੀ. ਵਰਗ ਦੇ ਨਾਂਅ ਦੀ ਵਰਤੋਂ ਕਰਨੀ ਬੰਦ ਕਰਨ, ਕਿਉਂਕਿ ਹੁਣ ਐਸੀ.ਸੀ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਹੈ ਅਤੇ ਇਹ ਵਰਗ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਫ਼ੈਸਲਾ ਕਰ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement