Punjab News: ਨਵਜੋਤ ਸਿੱਧੂ ਦੀ ਮੋਗਾ ਰੈਲੀ ਤੋਂ ਬਾਅਦ ਕਾਂਗਰਸ ਆਗੂ ਮਹੇਸ਼ ਇੰਦਰ ਸਿੰਘ ਅਤੇ ਧਰਮ ਪਾਲ ਨੂੰ ਕਾਰਨ ਦੱਸੋ ਨੋਟਿਸ
Published : Jan 21, 2024, 8:56 pm IST
Updated : Jan 21, 2024, 8:56 pm IST
SHARE ARTICLE
Show cause notice to Congress leader Mahesh Inder Singh and Dharam Pal
Show cause notice to Congress leader Mahesh Inder Singh and Dharam Pal

ਲਿਖਿਆ, ਹਲਕੇ ਵਿਚ ਪ੍ਰੋਗਰਾਮ ਤੋਂ ਪਹਿਲਾਂ ਨਹੀਂ ਲਈ ਗਈ ਸਥਾਨਕ ਲੀਡਰਸ਼ਿਪ ਦੀ ਸਹਿਮਤੀ

Punjab News: ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਵਲੋਂ ਮੋਗਾ ਵਿਚ ਨਵਜੋਤ ਸਿੱਧੂ ਦੀ ਰੈਲੀ ਕਰਵਾਉਣ ਵਾਲੇ ਆਗੂ ਮਹੇਸ਼ਇੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਕਰਮਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਮਾਲਵਿਕਾ ਸੂਦ ਦੀ ਸ਼ਿਕਾਇਤ ਮਗਰੋਂ ਰੈਲੀ ਦੇ ਆਯੋਜਨ ਸਬੰਧੀ ਉਨ੍ਹਾਂ ਤੋਂ ਦੋ ਦਿਨਾਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ।

ਨੋਟਿਸ ਵਿਚ ਦਸਿਆ ਗਿਆ, “ਤੁਹਾਨੂੰ ਇਸ ਲਈ ਕਾਰਨ ਦੱਸੋ ਨੋਟਿਸ ਦਿਤਾ ਜਾਂਦਾ ਹੈ ਕਿ ਤੁਹਾਡੇ ਵਲੋਂ ਮੋਗਾ ਹਲਕੇ ਵਿਚ ਅੱਜ 21 ਜਨਵਰੀ ਨੂੰ ਇਕ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਦੇ ਸੰਬੰਧ ਵਿਚ ਮਾਲਵਿਕਾ ਸੂਦ ਸੱਚਰ ਜੀ ਵਲੋਂ ਇਕ ਸ਼ਿਕਾਇਤ ਪ੍ਰਾਪਤ ਹੋਈ ਕਿ ਆਪ ਜੀ ਨੇ ਇਸ ਮੀਟਿੰਗ ਬਾਰੇ ਉਨ੍ਹਾਂ ਨਾਲ ਕੋਈ ਵਿਚਾਰ- ਵਟਾਂਦਰਾ ਨਹੀਂ ਕੀਤਾ ਅਤੇ ਨਾ ਹੀ ਇਸ ਮੀਟਿੰਗ ਬਾਰੇ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਜਾਂ ਜ਼ਿਲ੍ਹਾ ਪ੍ਰਧਾਨ ਅਤੇ ਸਥਾਨਕ ਆਗੂਆਂ ਨੂੰ ਸੂਚਿਤ ਕੀਤਾ। ਪਾਰਟੀ ਦਾ ਇਹ ਸਿਧਾਂਤ ਹੈ ਕਿ ਹਲਕੇ ਵਿਚ ਜੇਕਰ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਹ ਸਥਾਨਕ ਸੀਨੀਅਰ ਲੀਡਰਸ਼ਿਪ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ।”

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨੋਟਿਸ ਵਿਚ ਅੱਗੇ ਲਿਖਿਆ, “ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤਕ ਕਈ ਵਾਰ ਆਪ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਤੁਸੀਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸੰਪਰਕ ਵਿਚ ਹੋ ਅਤੇ ਪਾਰਟੀ ਗਤੀਵਿਧੀਆਂ ਵਿਚ ਸਮੂਲੀਅਤ ਕਰਦੇ ਹੋ। ਇਸ ਦੇ ਕਈ ਸਬੂਤ ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵੀ ਪਹੁੰਚੇ ਹਨ। ਤੁਹਾਡੀ ਇਸ ਤਰ੍ਹਾਂ ਦੀ ਕਾਰਵਾਈ ਨਾਲ ਪਾਰਟੀ ਦਾ ਅਕਸ ਖ਼ਰਾਬ ਹੋ ਰਿਹਾ ਹੈ ਅਤੇ ਪਾਰਟੀ ਵਰਕਰਾਂ ਵਿਚ ਇਸ ਦਾ ਮਾੜਾ ਸੰਦੇਸ਼ ਜਾ ਰਿਹਾ ਹੈ”।

ਪਾਰਟੀ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਪੱਖ ਪੇਸ਼ ਕਰਨ ਲਈ 2 ਦਿਨ ਦਾ ਸਮਾਂ ਦਿਤਾ ਹੈ। ਜੇਕਰ ਕੋਈ ਜਵਾਬ ਨਾ ਆਇਆ ਤਾਂ ਪਾਰਟੀ ਉਨ੍ਹਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

 (For more Punjabi news apart from Show cause notice to Congress leader Mahesh Inder Singh and Dharam Pal, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement