ਪੰਜਾਬ ਪੁਲਿਸ ਦੇ ਨੋਟਿਸ ਮਗਰੋਂ ਅਲਕਾ ਲਾਂਬਾ ਦਾ ਬਿਆਨ, ‘26 ਅਪ੍ਰੈਲ ਨੂੰ ਪੇਸ਼ੀ ਲਈ ਰੂਪਨਗਰ ਜਾਵਾਂਗੀ’
Published : Apr 21, 2022, 11:46 am IST
Updated : Apr 21, 2022, 11:46 am IST
SHARE ARTICLE
Alka Lamba
Alka Lamba

ਕਿਹਾ- ਮੈਂ ਜੋ ਕਿਹਾ, ਉਸ 'ਤੇ ਹਮੇਸ਼ਾ ਕਾਇਮ ਰਹਾਂਗੀ। ਮੈਂ ਡਰਨ ਵਾਲੀ ਨਹੀਂ ਹਾਂ

 

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨ ਦੇਣ ਦੇ ਮਾਮਲੇ ਵਿਚ ਕਾਂਗਰਸ ਆਗੂ ਅਲਕਾ ਲਾਂਬਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ 26 ਅਪ੍ਰੈਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਸ ਦੌਰਾਨ ਅਲਕਾ ਲਾਂਬਾ ਨੇ ਟਵੀਟ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਦਿੱਤੇ ਕਾਨੂੰਨੀ ਨੋਟਿਸ ਅਨੁਸਾਰ ਮੈਂ 26 ਅਪ੍ਰੈਲ ਨੂੰ ਸਵੇਰੇ 9 ਵਜੇ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਰੂਪਨਗਰ ਜਾਵਾਂਗੀ।

TweetTweet

ਉਹਨਾਂ ਕਿਹਾ ਕਿ ਮੈਂ ਜੋ ਕਿਹਾ, ਉਸ 'ਤੇ ਹਮੇਸ਼ਾ ਕਾਇਮ ਰਹਾਂਗੀ। ਮੈਂ ਡਰਨ ਵਾਲੀ ਨਹੀਂ ਹਾਂ। ਨਾ ਹੀ ਮੈਂ ਆਮ ਆਦਮੀ ਪਾਰਟੀ ਵਾਂਗ ਡਰੱਗ ਮਾਫੀਆ ਤੋਂ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਡਰ ਕੇ ਘਰ ਬੈਠਣ ਵਾਲਿਆਂ ਵਿਚੋਂ ਹਾਂ। ਦਰਅਸਲ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਖਿਲਾਫ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸ਼ਤ ਤੇਜ਼ ਹੋ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਨੂੰ ਅਰਵਿੰਦ ਕੇਜਰੀਵਾਲ ਦਾ ‘ਸਿਆਸੀ ਅਤਿਵਾਦ’ ਕਰਾਰ ਦਿੱਤਾ ਹੈ।

TweetTweet

ਸੁਖਪਾਲ ਖਹਿਰਾ ਦਾ ਅਰਵਿੰਦ ਕੇਜਰੀਵਾਲ ਤੇ ਵਾਰ

ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਵਿਰੋਧੀਆਂ ਖਿਲਾਫ ਪੁਲਿਸ ਦੀ ਦੁਰਵਰਤੋਂ ਕਰਨ ਵਿਚ ਸਿਰਫ ਇਕ ਮਹੀਨਾ ਲੱਗਿਆ ਹੈ। ਜ਼ਰਾ ਸੋਚੋ ਕਿ ਜੇਕਰ ਸੀਬੀਆਈ, ਈਡੀ, ਇਨਕਮ ਟੈਕਸ, ਡੀਆਰਆਈ ਅਤੇ ਹੋਰ ਏਜੰਸੀਆਂ ਉਹਨਾਂ ਦੇ ਕੋਲ ਆ ਜਾਣ ਤਾਂ ਵਿਰੋਧੀਆਂ ਦਾ ਕੀ ਹਾਲ ਹੋ ਸਕਦਾ ਹੈ। ਕੇਜਰੀਵਾਲ ਭਾਜਪਾ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਇਹ ਬਦਲਾਅ ਜ਼ਰੂਰ ਦੇਖਿਆ ਜਾ ਸਕਦਾ ਹੈ।

Navjot SidhuNavjot Sidhu

ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਨਾਲ ਥਾਣੇ ਜਾਵਾਂਗੇ: ਨਵਜੋਤ ਸਿੱਧੂ

ਨਵਜੋਤ ਸਿੱਧੂ ਨੇ ਕਿਹਾ, “ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਵਿਰੁੱਧ ਪੁਲਿਸ ਕਾਰਵਾਈ ਤੋਂ ਪਤਾ ਚੱਲਦਾ ਹੈ ਕਿ ਇਸ ਦੀ ਵਰਤੋਂ ਉਹਨਾਂ ਦੇ  ਆਲੋਚਕਾਂ ਨੂੰ ਚੁੱਪ ਕਰਵਾਉਣ ਲਈ ਕੀਤੀ ਜਾ ਰਹੀ ਹੈ। ਕਾਂਗਰਸ ਅਲਕਾ ਜੀ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ”। ਕੁਮਾਰ ਅਤੇ ਅਲਕਾ ਨੂੰ ਸਬੂਤਾਂ ਸਮੇਤ 26 ਅਪ੍ਰੈਲ ਨੂੰ ਰੋਪੜ ਥਾਣੇ ਤਲਬ ਕੀਤਾ ਗਿਆ ਹੈ। ਪੁਲੀਸ ਅਨੁਸਾਰ ਇਹਨਾਂ ਦੋਵਾਂ ਦੇ ਬਿਆਨਾਂ ਕਾਰਨ ਕੁਝ ਨਕਾਬਪੋਸ਼ਾਂ ਵਲੋਂ ‘ਆਪ’ ਸਮਰਥਕਾਂ ਨੂੰ ਖਾਲਿਸਤਾਨ ਸਮਰਥਕ ਕਿਹਾ ਗਿਆ ਸੀ। ਪੁਲਿਸ ਨੇ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement