Rahul Gandhi News : ਮੋਦੀ ਵਲੋਂ ‘ਮੂਰਖਾਂ ਦਾ ਸਰਦਾਰ’ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਕਿਹਾ ‘ਪੀ.ਐਮ. ਦਾ ਮਤਲਬ ਪਨੌਤੀ ਮੋਦੀ’
Published : Nov 21, 2023, 10:05 pm IST
Updated : Nov 21, 2023, 10:05 pm IST
SHARE ARTICLE
Rahul Gandhi
Rahul Gandhi

ਕਿਹਾ, ਜਾਤ ਅਧਾਰਤ ਮਰਦਮਸ਼ੁਮਾਰੀ ਦੇਸ਼ ਦਾ ਐਕਸ-ਰੇ ਹੈ, ਰਾਜਸਥਾਨ ’ਚ ਸੱਤਾ ’ਚ ਆਉਣ ਮਗਰੋਂ ਕਾਂਗਰਸ ਕਰਾਏਗੀ

Rahul Gandhi News : ਦੇਸ਼ ਦੇ ਪੰਜ ਸੂਬਿਆਂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ’ਚ ਸਿਆਸੀ ਟਿੱਚਰਬਾਜ਼ੀ ਸਿਖਰਾਂ ’ਤੇ ਪਹੁੰਚ ਗਈ ਹੈ। ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਆਗੂ ਨੇ ਇਕ-ਦੂਜੇ ਵਿਰੁਧ ਰੱਜ ਕੇ ਇਲਜ਼ਾਮਕਸ਼ੀ ਕਰ ਰਹੇ ਹਨ। ਇਸੇ ਸਿਲਸਿਲੇ ’ਚ ਅੱਜ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਹਿ ਦਿਤਾ ‘ਪੀ.ਐਮ. ਦਾ ਮਤਲਬ ਪਨੌਤੀ ਮੋਦੀ’ ਹੈ।

ਰਾਹੁਲ ਗਾਂਧੀ ਨੇ ਕ੍ਰਿਕਟ ਵਿਸ਼ਵ ਕੱਪ ਫਾਈਨਲ ’ਚ ਆਸਟ੍ਰੇਲੀਆ ਵਿਰੁਧ ਭਾਰਤ ਦੀ ਹਾਰ ਦਾ ਜ਼ਿਕਰ ਕਰਦੇ ਹੋਏ ਬਦਕਿਸਮਤੀ ਨਾਲ ਜੁੜੇ ਇਸ ਸ਼ਬਦ ਦੀ ਵਰਤੋਂ ਕੀਤੀ। ਮੈਚ ’ਚ ਹਾਰ ਤੋਂ ਬਾਅਦ ‘ਪਨੌਤੀ’ ਸ਼ਬਦ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਿਹਾ ਹੈ। ਮੈਚ ਦੌਰਾਨ ਅਹਿਮਦਾਬਾਦ ਦੇ ਸਟੇਡੀਅਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ। ਇਸ ਸਟੇਡੀਅਮ ਦਾ ਨਾਂ ਪ੍ਰਧਾਨ ਮੰਤਰੀ ਮੋਦੀ ਦੇ ਨਾਂ ’ਤੇ ਰੱਖਿਆ ਗਿਆ ਹੈ।

ਰਾਹੁਲ ਨੇ ਅਪਣੇ ਸੰਬੋਧਨ ਦੌਰਾਨ ਦੋਸ਼ ਲਾਇਆ ਕਿ ਮੋਦੀ ਲੋਕਾਂ ਦਾ ਧਿਆਨ ਭਟਕਾਉਂਦੇ ਹਨ ਜਦਕਿ ਉਦਯੋਗਪਤੀ ਅਡਾਨੀ ਅਪਣੀਆਂ ਜੇਬਾਂ ਭਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ‘ਟੀ.ਵੀ. ’ਤੇ ਆ ਕੇ ਹਿੰਦੂ-ਮੁਸਲਿਮ ਕਹਿੰਦੇ ਹਨ ਅਤੇ ਕਦੇ ਕ੍ਰਿਕਟ ਮੈਚਾਂ ’ਚ ਜਾਂਦੇ ਹਨ। ਇਹ ਵਖਰੀ ਗੱਲ ਹੈ, ਹਰਾ ਦਿਤਾ... ਪਨੌਤੀ।’’ ਕਾਂਗਰਸ ਆਗੂ ਨੇ ਅੱਗੇ ਕਿਹਾ, ‘‘ਪੀ.ਐਮ. ਦਾ ਮਤਲਬ ਪਨੌਤੀ ਮੋਦੀ ਹੈ।’’

ਰਾਹੁਲ ਦੀ ਇਹ ਟਿਪਣੀ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਅਸਿੱਧੇ ਤੌਰ ’ਤੇ ਉਨ੍ਹਾਂ (ਰਾਹੁਲ) ਨੂੰ ‘ਮੂਰਖਾਂ ਦਾ ਸਰਦਾਰ’ ਕਹਿ ਕੇ ਸੰਬੋਧਤ ਕਰਨ ਤੋਂ ਬਾਅਦ ਆਈ ਹੈ। ‘ਮੇਡ ਇਨ ਚਾਈਨਾ ਫੋਨ’ ਬਾਰੇ ਦਿਤੇ ਬਿਆਨ ਬਾਰੇ ਮੋਦੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਸੀ, ‘‘ਅਰੇ ਮੂਰਖਾਂ ਦੇ ਸਰਦਾਰ, ਤੁਸੀਂ ਕਿਸ ਦੁਨੀਆ ’ਚ ਰਹਿੰਦੇ ਹੋ?’’ਬਲੋਤਰਾ ਦੇ ਬੇਟੂ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਨੇ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਕੇ ਉਨ੍ਹਾਂ ਨੂੰ ਸਾਰੇ ਲਾਭ ਦਿਤੇ ਹਨ।

ਇਸ ਤੋਂ ਪਹਿਲਾਂ ਵੱਲਭਨਗਰ ’ਚ ਕਾਂਗਰਸ ਨੇਤਾ ਨੇ ਦੇਸ਼ ਭਰ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਮੰਗ ਸਮੇਤ ਕਈ ਮੁੱਦੇ ਵੀ ਚੁੱਕੇ ਸਨ। ਜਾਤ ਅਧਾਰਤ ਮਰਦਮਸ਼ੁਮਾਰੀ ਨੂੰ ਦੇਸ਼ ਦਾ ‘ਐਕਸ-ਰੇ’ ਦਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਰਾਜਸਥਾਨ ’ਚ ਸੱਤਾ ’ਚ ਆਉਂਦੀ ਹੈ ਤਾਂ ਸੂਬੇ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਏਗੀ ਅਤੇ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਇਹ ਮਰਦਮਸ਼ੁਮਾਰੀ ਦੇਸ਼ ਪੱਧਰ ’ਤੇ ਵੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ, ‘‘ਅਸੀਂ ਭਾਗੀਦਾਰੀ ਬਾਰੇ ਕਿਵੇਂ ਗੱਲ ਕਰ ਸਕਦੇ ਹਾਂ ਜੇਕਰ ਸਾਨੂੰ ਇਹ ਨਹੀਂ ਪਤਾ ਕਿ ਕਿਸ ਦੀ ਆਬਾਦੀ ਕਿੰਨੀ ਹੈ?’’ ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅਧਿਕਾਰਾਂ ਅਤੇ ਭਾਗੀਦਾਰੀ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਕਿੰਨੇ ਲੋਕ ਕਿਸ ਜਾਤ ਅਤੇ ਸਮਾਜ ਦੇ ਹਨ। ਇਸ ਨੂੰ ਅਸੀਂ ਜਾਤ ਅਧਾਰਤ ਮਰਦਮਸ਼ੁਮਾਰੀ ਕਹਿੰਦੇ ਹਾਂ। ਜਾਤ ਅਧਾਰਤ ਮਰਦਮਸ਼ੁਮਾਰੀ ਦੇਸ਼ ਦਾ ਐਕਸ-ਰੇ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਉੱਤਰਾਖੰਡ ’ਚ ਮਜ਼ਦੂਰ ਫਸੇ ਹੋਏ ਹਨ, ਮੀਡੀਆ 24 ਘੰਟੇ ਕ੍ਰਿਕਟ ਦੀ ਗੱਲ ਕਰ ਰਿਹਾ ਹੈ। ਕੀ ਇਹ ਚੰਗੀ ਗੱਲ ਹੈ? ਸਾਡੇ ਮਜ਼ਦੂਰਾਂ ਨੂੰ ਵੀ ਦੋ ਮਿੰਟ ਦਿਉ।’’

ਪ੍ਰਧਾਨ ਮੰਤਰੀ ਵਿਰੁਧ ਰਾਹੁਲ ਗਾਂਧੀ ਦੀ ਟਿਪਣੀ ਸ਼ਰਮਨਾਕ, ਮਾਫੀ ਮੰਗਣ: ਭਾਜਪਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪਨੌਤੀ ਮੋਦੀ’ ਕਹਿਣ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਟਿਪਣੀ ਨੂੰ ‘ਸ਼ਰਮਨਾਕ ਅਤੇ ਅਪਮਾਨਜਨਕ’ ਕਰਾਰ ਦਿਤਾ ਅਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।
ਰਾਹੁਲ ਗਾਂਧੀ ਦੀ ਟਿਪਣੀ ’ਤੇ ਪਲਟਵਾਰ ਕਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਗਾਂਧੀ ਦੀ ਟਿਪਣੀ ‘ਸ਼ਰਮਨਾਕ, ਨਿੰਦਣਯੋਗ ਅਤੇ ਅਪਮਾਨਜਨਕ’ ਹੈ। ਪ੍ਰਸਾਦ ਨੇ ਕਿਹਾ, ‘‘ਉਨ੍ਹਾਂ ਨੇ ਅਪਣਾ ਅਸਲੀ ਰੰਗ ਵਿਖਾਇਆ ਹੈ, ਪਰ ਉਨ੍ਹਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵਲੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਮੋਦੀ ਨੂੰ ‘ਮੌਤ ਦਾ ਵਪਾਰੀ’ ਕਹਿਣ ਤੋਂ ਬਾਅਦ ਗੁਜਰਾਤ ’ਚ ਕਾਂਗਰਸ ਕਿਵੇਂ ਡੁੱਬ ਗਈ ਸੀ।’’

(For more news apart from Rahul Gandhi News, stay tuned to Rozana Spokesman)

SHARE ARTICLE

ਏਜੰਸੀ

Advertisement

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM

Shambhu Border ਖੋਲ੍ਹਣ ਨੂੰ ਲੈ ਕੇ ਫੇਰ Supreme Court ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ, ਖੁੱਲ੍ਹੇਗਾ ਰਸਤਾ?

12 Sep 2024 5:22 PM

SHO ਨੇ ਮੰਗੇ 50 ਲੱਖ, ਕਹਿੰਦੀ 'ਉੱਪਰ ਤੱਕ ਚੜ੍ਹਦਾ ਹੈ ਚੜ੍ਹਾਵਾ,' 100 ਕਰੋੜ ਦੇ ਕਥਿਤ ਘਪਲੇ 'ਚ ਮੰਤਰੀ ਤੇ ਵੱਡੇ

12 Sep 2024 2:10 PM
Advertisement