Mamata Banerjee News: ਮਮਤਾ ਬੈਨਰਜੀ ਨੇ ‘ਸਰਬ ਧਰਮ ਰੈਲੀ’ ਦੌਰਾਨ ਵੱਖ-ਵੱਖ ਧਰਮਾਂ ਦੇ ਪੂਜਾ ਸਥਾਨਾਂ ’ਤੇ ਕੀਤੀ ਪ੍ਰਾਰਥਨਾ
Published : Jan 22, 2024, 7:12 pm IST
Updated : Jan 22, 2024, 7:12 pm IST
SHARE ARTICLE
Mamata Banerjee offered prayers at places of worship of different religions news in punjabi
Mamata Banerjee offered prayers at places of worship of different religions news in punjabi

Mamata Banerjee News: 'ਭਾਜਪਾ ਭਗਵਾਨ ਰਾਮ ਦੀ ਗੱਲ ਕਰਦੀ ਹੈ ਪਰ ਦੇਵੀ ਸੀਤਾ ਦੀ ਨਹੀਂ ਕਿਉਂਕਿ ਉਨ੍ਹਾਂ ਦੀ ਪਾਰਟੀ ਮਹਿਲਾ ਵਿਰੋਧੀ ਹੈ'

Mamata Banerjee offered prayers at places of worship of different religions news in punjabi : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਇੱਥੇ ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਗੁਰਦੁਆਰਿਆਂ ਵਰਗੇ ਵੱਖ-ਵੱਖ ਧਰਮਾਂ ਦੇ ਪੂਜਾ ਸਥਾਨਾਂ ਦਾ ਦੌਰਾ ਕੀਤਾ ਅਤੇ ਸਰਬ ਧਰਮ ਰੈਲੀ ਦੀ ਅਗਵਾਈ ਕਰ ਕੇ ਧਾਰਮਕ ਸਦਭਾਵਨਾ ਲਈ ਸੰਕੇਤਕ ਯਾਤਰਾ ਕੀਤੀ। ਵੱਖ-ਵੱਖ ਧਰਮਾਂ ਦੇ ਧਾਰਮਕ ਨੇਤਾਵਾਂ ਅਤੇ ਸੂਬੇ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਪ੍ਰਮੁੱਖ ਮੈਂਬਰਾਂ ਦੇ ਨਾਲ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਇੱਥੇ ਹਾਜਰਾ ਮੋੜ ਤੋਂ ‘ਸੰਗਤੀ ਮਾਰਚ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਭਤੀਜਾ ਅਤੇ ਪਾਰਟੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਸਨ। 

ਇਹ ਵੀ ਪੜ੍ਹੋ: Chandiharh News: ਵਧਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਹੁਣ 26 ਜਨਵਰੀ ਤੋਂ ਬਾਅਦ ਖੁੱਲ੍ਹਣਗੇ ਸਕੂਲ 

ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਜ) ’ਤੇ ਨਿਸ਼ਾਨਾ ਲਾਉਂਦਿਾਂ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਧਰਮ ਦਾ ਸਿਆਸੀਕਰਨ ਕਰਨ ’ਚ ਵਿਸ਼ਵਾਸ ਨਹੀਂ ਰਖਦੀ। ਉਨ੍ਹਾਂ ਕਿਹਾ, ‘‘ਭਾਜਪਾ ਭਗਵਾਨ ਰਾਮ ਦੀ ਗੱਲ ਕਰਦੀ ਹੈ ਪਰ ਦੇਵੀ ਸੀਤਾ ਦੀ ਨਹੀਂ ਕਿਉਂਕਿ ਉਨ੍ਹਾਂ ਦੀ ਪਾਰਟੀ ਮਹਿਲਾ ਵਿਰੋਧੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਭਗਵਾਨ ਰਾਮ ਦੀ ਪੂਜਾ ਕਰਨ ਵਾਲਿਆਂ ਦੇ ਵਿਰੁਧ  ਨਹੀਂ ਹਾਂ ਪਰ ਮੈਂ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ’ਚ ਦਖਲ ਅੰਦਾਜ਼ੀ ’ਤੇ  ਇਤਰਾਜ਼ ਕਰਦੀ ਹਾਂ।’’

ਇਹ ਵੀ ਪੜ੍ਹੋ: Moga News : ਦੋਸਤ ਦੇ ਵਿਆਹ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਬੈਨਰਜੀ ਨੇ ਅਪਣੇ ਦਿਨ ਦੀ ਸ਼ੁਰੂਆਤ ਦਖਣੀ ਕੋਲਕਾਤਾ ਦੇ ਇਤਿਹਾਸਕ ਕਾਲੀਘਾਟ ਮੰਦਰ ’ਚ ਪੂਜਾ ਕਰ ਕੇ ਕੀਤੀ। ਇਸ ਤੋਂ ਬਾਅਦ ਸਰਬ ਧਰਮ ਸਦਭਾਵਨਾ ਰੈਲੀ ਹਾਜਰਾ ਮੋੜ ਤੋਂ ਸ਼ੁਰੂ ਹੋ ਕੇ ਪਾਰਕ ਸਰਕਸ ਗਰਾਊਂਡ ਵਲ ਗਈ।  ਰੈਲੀ ’ਚ ਮਮਤਾ ਨੇ ਨੀਲੇ ਬਾਰਡਰ ਵਾਲੀ ਚਿੱਟੀ ਸੂਤੀ ਸਾੜੀ ਪਹਿਨੀ ਹੋਈ ਸੀ। ਉਸ ਨੇ ਭੀੜ ਦਾ ਸਵਾਗਤ ਕੀਤਾ ਅਤੇ ਰਸਤੇ ’ਚ ਇਕੱਠੇ ਹੋਏ ਲੋਕਾਂ ਨੇ ਹੱਥ ਜੋੜ ਕੇ ਸਵਾਗਤ ਕੀਤਾ। ਰੈਲੀ ਪਾਰਕ ਸਰਕਸ ਗਰਾਊਂਡ ਵਿਖੇ ਸਮਾਪਤ ਹੋਈ ਜਿੱਥੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। 

ਇਹ ਵੀ ਪੜ੍ਹੋ: Mandi Bus Accident: ਮੰਡੀ 'ਚ ਪਲਟੀ ਬੱਸ, 25 ਯਾਤਰੀ ਸਨ ਸਵਾਰ

ਮਾਰਚ ਦੌਰਾਨ ਬੈਨਰਜੀ ਨੇ ਪਾਰਕ ਸਰਕਸ ਮੈਦਾਨ ਨੇੜੇ ਇਕ ਗੁਰਦੁਆਰੇ, ਚਰਚ ਅਤੇ ਇਕ ਮਸਜਿਦ ਵਿਚ ਸਿਰ ਝੁਕਾ ਕੇ ਅਪਣੀ ਸਮਾਵੇਸ਼ੀ ਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ। ਮਾਰਚ ਦਾ ਉਦੇਸ਼ ਸ਼ਹਿਰ ’ਚ ਫਿਰਕੂ ਸਦਭਾਵਨਾ ਨੂੰ ਉਤਸ਼ਾਹਤ ਕਰਨਾ ਹੈ।  ਮੁੱਖ ਮੰਤਰੀ ਦੀ ਪਹਿਲ ਕਦਮੀ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਤ੍ਰਿਣਮੂਲ ਕਾਂਗਰਸ ਨੇ ਕਿਹਾ, ‘‘ਮਮਤਾ ਨੇ ਹਜ਼ਾਰਾ ਪਾਰਕ ਤੋਂ ਅਪਣੀ ਰੈਲੀ ਦੀ ਸ਼ੁਰੂਆਤ ਕੀਤੀ। ਹਜ਼ਾਰਾਂ ਲੋਕਾਂ ਨੇ ਸਾਰੇ ਭਾਈਚਾਰਿਆਂ ਨੂੰ ਇਕਜੁੱਟ ਕਰਦੇ ਹੋਏ ਰੈਲੀ ਵਿਚ ਹਿੱਸਾ ਲਿਆ ਅਤੇ ਇਸ ਦਾ ‘ਸਰਵ ਧਰਮ ਸੰਭਾਵ‘ ਦਾ ਸੰਦੇਸ਼ ਸ਼ਹਿਰ ਵਿਚ ਗੂੰਜਿਆ। ਸਾਡੇ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਜੋ ਸਾਨੂੰ ਸਾਰਿਆਂ ਨੂੰ ਜੋੜਦਾ ਹੈ, ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ।’’ ਰੈਲੀ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਪਾਰਟੀ ਦੇ ਝੰਡੇ ਅਤੇ ਕੌਮੀ ਝੰਡੇ ਲੈ ਕੇ ਬੈਨਰਜੀ ਅਤੇ ਰੈਲੀ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Mamata Banerjee offered prayers at places of worship of different religions news in punjabi  , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement