ਕਿਹਾ : ਕੀ ਜੈਸ਼ੰਕਰ ਜੀ ਚੀਨ ਦੇ ਮਾਮਲੇ ਵਿੱਚ 'ਸਟਾਕਹੋਮ ਸਿੰਡਰੋਮ' ਦੇ ਸ਼ਿਕਾਰ ਹਨ?
ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ‘ਚੀਨ ਬਾਰੇ ਟਿੱਪਣੀ’ ਦਾ ਹਵਾਲਾ ਦੇ ਕੇ ਦੇਸ਼ ਦੀ ਫੌਜ ਦਾ ਮਨੋਬਲ ਡੇਗ ਦਿੱਤਾ ਹੈ। ਪਾਰਟੀ ਦੀ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਜੈਸ਼ੰਕਰ ਆਜ਼ਾਦ ਭਾਰਤ ਦੇ ਸਭ ਤੋਂ ਅਸਫਲ ਵਿਦੇਸ਼ ਮੰਤਰੀ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਇੰਟਰਵਿਊ 'ਚ ਚੀਨ ਬਾਰੇ ਜੋ ਕਿਹਾ ਹੈ, ਉਹ ਚਿੰਤਾਜਨਕ ਹੈ। ਜੈਸ਼ੰਕਰ ਨੇ ਭਾਵੇਂ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪਰ ਅਸਲ ਵਿੱਚ ਉਨ੍ਹਾਂ ਨੇ ਭਾਰਤੀ ਫੌਜ ਅਤੇ ਭਾਰਤ ਦੀ ਖੇਤਰੀ ਅਖੰਡਤਾ ਦਾ ਅਪਮਾਨ ਕੀਤਾ ਹੈ। ਸੁਪ੍ਰੀਆ ਸ਼੍ਰੀਨੇਤ ਨੇ ਦਾਅਵਾ ਕੀਤਾ, "ਗਲਵਾਨ ਵਿੱਚ ਸਾਡੇ 20 ਜਵਾਨ ਸ਼ਹੀਦ ਹੋ ਗਏ ਹਨ, ਪਰ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਅਸੀਂ ਇੱਕ ਛੋਟੀ ਅਰਥਵਿਵਸਥਾ ਹਾਂ, ਇਸ ਲਈ ਅਸੀਂ ਚੀਨ ਵਰਗੀ ਵੱਡੀ ਅਰਥਵਿਵਸਥਾ 'ਤੇ ਹਮਲਾ ਨਹੀਂ ਕਰ ਸਕਦੇ।"
ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ
ਉਨ੍ਹਾਂ ਦੋਸ਼ ਲਗਾਇਆ, "ਵਿਦੇਸ਼ ਮੰਤਰੀ ਨੇ ਹਰ ਮੌਸਮ ਅਤੇ ਸਥਿਤੀ ਵਿੱਚ ਖੜ੍ਹ ਕੇ ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਨ ਵਾਲੇ ਦੇਸ਼ ਦੇ ਸੈਨਿਕਾਂ ਦੇ ਹੌਸਲੇ ਨੂੰ ਤੋੜਨ ਦਾ ਕੰਮ ਕੀਤਾ ਹੈ।" ਚੀਨ 'ਤੇ ਕਿਸੇ ਵੀ ਮੰਤਰੀ ਦਾ ਇਹ ਸਭ ਤੋਂ ਵਿਵਾਦਤ ਬਿਆਨ ਹੈ।
ਸੁਪ੍ਰੀਆ ਨੇ ਕਿਹਾ, “ਵਿਦੇਸ਼ ਮੰਤਰੀ ਸ਼ੇਖੀ ਮਾਰ ਰਹੇ ਹਨ ਕਿ ਉਹ ਚੀਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਭਾਰਤੀ ਰਾਜਦੂਤ ਰਹੇ ਹਨ। ਪਰ ਉਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦਾ ਨਾਂ ਨਹੀਂ ਲੈਂਦੇ।
ਉਨ੍ਹਾਂ ਸਵਾਲ ਕੀਤਾ ਕਿ ਚੀਨੀ ਕਬਜ਼ੇ 'ਤੇ ਵਿਦੇਸ਼ ਮੰਤਰੀ ਕੀ ਕਹਿਣਗੇ? ਅਪ੍ਰੈਲ 2020 ਦੀ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕਰਨ ਬਾਰੇ ਕੀ? ਉਹ ਥਾਵਾਂ ਬਫਰ ਜ਼ੋਨ ਕਿਉਂ ਬਣ ਗਈਆਂ ਜਿੱਥੇ ਪਹਿਲਾਂ ਭਾਰਤੀ ਜਵਾਨ ਗਸ਼ਤ ਕਰਦੇ ਸਨ? ਕੀ ਤੁਸੀਂ ਪ੍ਰਧਾਨ ਮੰਤਰੀ ਨੂੰ ਇਹ ਕਹਿਣ ਦੀ ਸਲਾਹ ਦਿੱਤੀ ਸੀ ਕਿ ਕੋਈ ਦਾਖਲ ਨਹੀਂ ਹੋਇਆ? ਚੀਨ ਸਰਹੱਦ 'ਤੇ ਪੁਲਾਂ ਅਤੇ ਰੇਲਵੇ ਦਾ ਜਾਲ ਵਿਛਾ ਰਿਹਾ ਹੈ, ਇਸ ਕਾਰਨ ਪੈਦਾ ਹੋਏ ਖਤਰੇ 'ਤੇ ਤੁਸੀਂ ਚੁੱਪ ਕਿਉਂ ਹੋ?
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੁੱਧ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ: ਬੀਪੀਈਓ ਯਸ਼ਪਾਲ, ਰਵਿੰਦਰਜੀਤ ਕੌਰ ਅਤੇ ਦਲਜੀਤ ਸਿੰਘ ਮੁਅੱਤਲ
ਕਾਂਗਰਸ ਦੇ ਬੁਲਾਰੇ ਨੇ ਵਿਅੰਗਮਈ ਲਹਿਜੇ ਵਿੱਚ ਇਹ ਵੀ ਪੁੱਛਿਆ, "ਕੀ ਜੈਸ਼ੰਕਰ ਜੀ ਚੀਨ ਦੇ ਮਾਮਲੇ ਵਿੱਚ 'ਸਟਾਕਹੋਮ ਸਿੰਡਰੋਮ' (ਬੁਰਾ ਕਹਿਣ ਵਾਲਿਆਂ ਨਾਲ ਹੀ ਲਗਾਵ ਹੋਣ ਦੀ ਮਨੋਦਸ਼ਾ) ਦੇ ਸ਼ਿਕਾਰ ਹਨ?" ਉਨ੍ਹਾਂ ਦੋਸ਼ ਲਗਾਇਆ ਕਿ ਉਹ ਇਸ ਦੇਸ਼ ਦੇ ਸਭ ਤੋਂ ਫੇਲ੍ਹ ਵਿਦੇਸ਼ ਮੰਤਰੀ ਹਨ। ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, ''ਭਾਰਤ 'ਚ ਢਾਈ ਸਾਲਾਂ ਤੋਂ ਕੋਈ ਅਮਰੀਕੀ ਰਾਜਦੂਤ ਨਹੀਂ ਹੈ। ਪਿਛਲੇ ਸਾਲ 2.25 ਲੱਖ ਭਾਰਤੀ ਨਾਗਰਿਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਸੀ। ਸਾਡੇ ਪਾਸਪੋਰਟਾਂ ਦੀ ਰੈਕਿੰਗ ਡਿੱਗ ਗਈ। ਇਹ ਸਭ ਕਿਸ ਦੀ ਅਸਫਲਤਾ ਹੈ?
ਉਨ੍ਹਾਂ ਦਾਅਵਾ ਕੀਤਾ, “ਸਰਕਾਰ ਹਰ ਗੱਲ ਵਿੱਚ ਵਿਦੇਸ਼ੀ ਸਾਜ਼ਿਸ਼ ਦੀ ਗੱਲ ਕਰਨ ਲੱਗਦੀ ਹੈ। ਜੇਕਰ ਕੋਈ ਸਾਜ਼ਿਸ਼ ਹੋ ਰਹੀ ਹੈ ਤਾਂ ਇਸ ਨੂੰ ਨਾ ਰੋਕਣ ਲਈ ਕੌਣ ਜ਼ਿੰਮੇਵਾਰ ਹੈ? ਇਸ ਲਈ ਵਿਦੇਸ਼ ਮੰਤਰੀ ਜ਼ਿੰਮੇਵਾਰ ਹੈ।