ਹਾਈ ਕੋਰਟ ਵਲੋਂ ਤੇਜ਼ਾਬ ਹਮਲੇ ਦੇ ਪੀੜਤ ਦੀ ਸ਼ਿਕਾਇਤ 'ਤੇ ਐਫ਼ਆਈਆਰ ਨਾ ਦਰਜ ਕਰਨ ਦਾ ਸਖ਼ਤ ਨੋਟਿਸ
Published : Aug 18, 2017, 5:29 pm IST
Updated : Jun 25, 2018, 12:06 pm IST
SHARE ARTICLE
high court
high court

ਹਾਈ ਕੋਰਟ ਵਲੋਂ ਕੁਲਵੰਤ ਸਿੰਘ ਨਾਮੀ ਇਕ ਤੇਜ਼ਾਬ ਹਮਲੇ ਦੇ ਪੀੜਤ ਦੀ ਸ਼ਿਕਾਇਤ ਉਤੇ ਐਫ਼ਆਈਆਰ ਨਾ ਦਰਜ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ।

ਚੰਡੀਗੜ੍ਹ, 18 ਅਗੱਸਤ (ਨੀਲ ਭਲਿੰਦਰ ਸਿੰਘ): ਹਾਈ ਕੋਰਟ ਵਲੋਂ ਕੁਲਵੰਤ ਸਿੰਘ ਨਾਮੀ ਇਕ ਤੇਜ਼ਾਬ ਹਮਲੇ ਦੇ ਪੀੜਤ ਦੀ ਸ਼ਿਕਾਇਤ ਉਤੇ ਐਫ਼ਆਈਆਰ ਨਾ ਦਰਜ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ।
ਜਸਟਿਸ ਰਾਜਨ ਗੁਪਤਾ ਵਾਲੇ ਬੈਂਚ ਨੇ ਇਸ ਬਾਬਤ ਐਸਐਸਪੀ ਸੰਗਰੂਰ ਤੋਂ ਜਵਾਬ ਤਲਬ ਕੀਤਾ ਹੈ ਅਤੇ ਨਾਲ ਹੀ ਇਸ ਮਾਮਲੇ ਵਿਚ ਮੁਆਵਜ਼ੇ ਦੇ ਪਹਿਲਾਂ ਜਾਰੀ ਕੀਤੇ ਅਪਣੇ ਅੰਤਰਮ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਪ੍ਰਿੰਸੀਪਲ ਸਕੱਤਰ ਨਿਆਂ ਮਾਮਲੇ ਵਿਭਾਗ ਪੰਜਾਬ ਨੂੰ ਵੀ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੈ। ਧੂਰੀ ਨੇੜਲੇ ਪਿੰਡ ਕਾਤਰੋਂ ਨਿਵਾਸੀ ਕੁਲਵੰਤ ਸਿੰਘ ਨਾਮੀ ਇਸ ਟਰੱਕ ਡਰਾਈਵਰ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਆਖਿਆ ਹੈ ਕਿ 22 ਜੁਲਾਈ 2011 ਨੂੰ ਜਦੋਂ ਉਹ ਮਾਲਕ ਬਲਦੇਵ ਸਿੰਘ ਕੋਲ ਅਪਣੀ ਤਨਖ਼ਾਹ ਮੰਗਣ ਲਈ ਗਿਆ ਤਾਂ ਬਲਦੇਵ ਸਿੰਘ ਨੇ ਅਪਣੇ ਘਰ ਦੇ ਕੋਠੇ 'ਤੇ ਚੜ੍ਹ ਉਸ 'ਤੇ ਤੇਜ਼ਾਬ ਦੀ ਭਰੀ ਬਾਲਟੀ ਸੁੱਟ ਦਿਤੀ। ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਜਿਥੇ ਬਲਦੇਵ ਸਿੰਘ ਕੋਲੋਂ ਉਸ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦਿਵਾਈ ਗਈ ਜਿਸ ਦੇ ਇਵਜ਼ ਵਿਚ ਉਸ ਕੋਲੋਂ ਇਕ ਸਮਝੌਤੇ 'ਤੇ ਇਹ ਲਿਖਵਾ ਲਿਆ ਗਿਆ ਕਿ ਉਸ ਨੇ ਗ਼ਲਤੀ ਨਾਲ ਅਪਣੀ ਸ਼ਿਕਾਇਤ ਵਿਚ ਬਲਦੇਵ ਸਿੰਘ ਦਾ ਨਾਮ ਲਿਖਵਾ ਦਿਤਾ ਹੈ ਤੇ ਉਹ ਬਲਦੇਵ ਸਿੰਘ ਵਿਰੁਧ ਕੋਈ ਐਫ਼ਆਈਆਰ ਦਰਜ ਨਹੀਂ ਕਰਵਾਉਣਾ ਚਾਹੁੰਦਾ ਹੈ, ਦੇ ਸਿੱਟੇ ਸਬੰਧਤ ਐਸਐਚਓ ਨੇ ਬਲਦੇਵ ਸਿੰਘ 'ਤੇ ਤੇਜ਼ਾਬ ਹਮਲਾ ਐਫ਼ਆਈਆਰ ਦਰਜ ਨਹੀਂ ਕੀਤੀ ਪਰ ਇਸ ਹਮਲੇ ਕਾਰਨ ਕੁਲਵੰਤ ਸਿੰਘ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਜਿਸ ਮਗਰੋਂ ਕੁਲਵੰਤ ਸਿੰਘ ਨੇ   ਜ਼ਿਲ੍ਹਾ ਕਨੂਨੀ ਸੇਵਾਵਾਂ ਅਥਾਰਟੀ ਸੰਗਰੂਰ ਕੋਲ ਪੀੜਤ  ਸਕੀਮ ਅਧੀਨ ਤਿੰਨ ਲੱਖ ਰੁਪਏ ਮੁਆਵਜ਼ੇ ਦੀ ਮੰਗ ਹਿਤ ਅਰਜ਼ੀ ਦਾਇਰ ਕੀਤੀ ਜੋ ਇਹ ਕਹਿੰਦੇ ਹੋਏ ਖ਼ਾਰਜ਼ ਕਰ  ਦਿਤੀ ਗਈ ਕਿ ਉਸ ਨੇ ਪਹਿਲਾਂ ਹੀ ਹਮਲਾਵਰ ਨਾਲ ਸਮਝੌਤਾ ਕਰ ਉਸ ਕੋਲੋਂ ਮੁਆਵਜ਼ਾ ਲੈ ਲਿਆ ਹੈ ਜਿਸ ਵਿਰੁਧ ਉਹ ਹਾਈਕੋਰਟ ਆਇਆ ਤਾਂ ਹਾਈ ਕੋਰਟ ਨੇ ਲੰਘੀ 24 ਮਾਰਚ ਨੂੰ ਉਸ ਨੂੰ 2 ਲੱਖ ਰੁਪਏ ਅੰਤਰਮ ਮੁਆਵਜ਼ਾ ਅਦਾ ਕਰਨ ਦੇ ਨਿਰਦੇਸ਼ ਜਾਰੀ ਕਰ ਦਿਤੇ ਜੋ ਅੱਜ ਤਕ ਵੀ ਅਦਾ ਨਹੀਂ ਕੀਤਾ ਗਿਆ।
ਜਸਟਿਸ ਗੁਪਤਾ ਨੇ ਅੱਜ ਜਿਥੇ ਨਿਆਂ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੋਲੋਂ ਜਵਾਬ ਮੰਗਿਆ ਹੈ ਉਥੇ ਹੀ ਪੁਲਿਸ ਵਲੋਂ ਐਫ਼ਆਈਆਰ ਤਕ ਨਾ ਦਰਜ ਕੀਤੀ ਗਈ ਹੋਣ ਦਾ ਸਖ਼ਤ ਨੋਟਿਸ ਲਿਆ ਹੈ। ਬੈਂਚ ਨੇ ਸਰਕਾਰੀ ਵਕੀਲ ਨੂੰ ਮੁਖਾਤਬ ਹੁੰਦੇ ਹੋਏ ਪੁਛਿਆ ਹੈ ਕਿ ਜੇਕਰ ਕਿਸੇ ਮ੍ਰਿਤਕ ਦੇ ਆਸ਼ਰਿਤ ਹਮਲਾਵਰ ਨਾਲ ਸਮਝੌਤੇ ਉਤੇ ਦਸਤਖ਼ਤ ਕਰ ਲੈਣ ਤਾਂ ਕੀ ਤੁਸੀਂ ਹਤਿਆ ਦਾ ਕੇਸ ਦਰਜ ਕਰਨ ਤੋਂ ਇਨਕਾਰੀ ਹੋਵੋਗੇ? ਬੈਂਚ ਨੇ ਇਸ ਬਾਰੇ ਐਸਐਸਪੀ ਸੰਗਰੂਰ ਨੂੰ ਜਵਾਬ ਦੇਣ ਲਈ ਕਿਹਾ ਹੈ। ਹੁਣ ਇਹ ਕੇਸ 15 ਸਤੰਬਰ ਨੂੰ ਸੁਣਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement