ਪੰਜਾਬ 'ਚ ਸਿਆਸੀ ਖਲਾਅ ਬਰਕਰਾਰ, ਤੀਜੇ ਮੋਰਚੇ ਲਈ ਕੋਸ਼ਿਸ਼ਾਂ ਜਾਰੀ : ਛੋਟੇਪੁਰ 
Published : Mar 23, 2018, 11:58 pm IST
Updated : Jun 25, 2018, 12:23 pm IST
SHARE ARTICLE
Sucha Singh Chhotepur
Sucha Singh Chhotepur

ਆਪ ਪ੍ਰਤੀ ਲੋਕਾਂ 'ਚ ਵਿਸ਼ਵਾਸ ਟੁੱਟਣ ਤੋਂ ਬਾਅਦ ਹਾਲੇ ਵੀ ਪੰਜਾਬ 'ਚ ਸਿਆਸੀ ਖਲਾਅ ਬਰਕਰਾਰ ਹੈ

ਅਪਨਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਦਾਅਵਾ ਕੀਤਾ ਹੈ ਕਿ ਆਪ ਪ੍ਰਤੀ ਲੋਕਾਂ 'ਚ ਵਿਸ਼ਵਾਸ ਟੁੱਟਣ ਤੋਂ ਬਾਅਦ ਹਾਲੇ ਵੀ ਪੰਜਾਬ 'ਚ ਸਿਆਸੀ ਖਲਾਅ ਬਰਕਰਾਰ ਹੈ ਤੇ ਇਸ ਲਈ ਤੀਜੇ ਮੋਰਚੇ ਦੇ ਗਠਨ ਵਾਸਤੇ ਸੁਹਿਰਦ ਕੋਸ਼ਿਸ਼ਾਂ ਜਾਰੀ ਹਨ। ਸਥਾਨਕ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸਾਬਕਾ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਕੋਲੋਂ ਨਸ਼ਿਆਂ ਦੇ ਮਾਮਲੇ 'ਚ ਮਾਫ਼ੀ ਮੰਗਣ ਨੂੰ ਅਤਿ ਸ਼ਰਮਨਾਕ ਘਟਨਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਸ ਪਿਛੇ ਕੋਈ ਵੱਡਾ ਸਮਝੌਤਾ ਹੋਇਆ ਹੈ। ਜਾਂ ਫਿਰ ਕੇਜਰੀਵਾਲ ਕੇਸ ਦੇ ਭਵਿੱਖ ਤੋਂ ਬੁਰੀ ਤਰ੍ਹਾਂ ਡਰ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਖ਼ੁਦ ਤਾਂ ਮਾਫ਼ੀ ਮੰਗ ਲਈ ਪ੍ਰੰਤੂ ਪੰਜਾਬ ਦੇ ਉਨ੍ਹਾਂ ਹਜ਼ਾਰਾਂ-ਲੱਖਾਂ ਵਰਕਰਾਂ ਬਾਰੇ ਕੁੱਝ ਨਹੀਂ ਸੋਚਿਆ, ਜਿਨ੍ਹਾਂ ਉਨ੍ਹਾਂ ਦੇ ਕਹਿਣ 'ਤੇ ਮਜੀਠਿਆ ਨੂੰ ਨਸ਼ਾ ਤਸਕਰ ਕਰਾਰ ਦਿੰਦਿਆਂ ਬੋਰਡ ਲਗਾਏ ਸਨ। ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਕਦੇ ਵੀ ਪੰਜਾਬ ਪ੍ਰਤੀ ਸੁਰਿਹਦ ਨਹੀਂ ਰਹੇ ਤੇ ਰਾਜਭਾਗ ਲੈਣ ਵਾਸਤੇ ਹੀ ਝੂਠੇ ਦਾਅਵੇ ਕਰਦੇ ਰਹੇ। 

Sucha Singh ChhotepurSucha Singh Chhotepur

ਪੰਜਾਬ ਦੇ ਸੀਨੀਅਰ ਆਗੂ ਛੋਟੇਪੁਰ ਨੇ ਕਿਹਾ ਕਿ ਬੇਸ਼ੱਕ ਆਪ ਪ੍ਰਤੀ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਹੈ ਪ੍ਰੰਤੂ ਲੋਕ ਕਾਂਗਰਸ ਦੀ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਅਕਾਲੀਆਂ ਦੀਆਂ ਵਧੀਕੀਆਂ ਹਾਲੇ ਵੀ ਯਾਦ ਰੱਖੇ ਹੋਏ ਹਨ। ਜਿਸ ਦੇ ਚਲਦੇ ਸੂਬੇ 'ਚ ਬੁਰੀ ਤਰ੍ਹਾਂ ਸਿਆਸੀ ਖਲਾਅ ਬਣਿਆ ਹੋਇਆ ਹੈ, ਜਿਸਨੂੰ ਭਰਨ ਲਈ ਉਹ ਕਾਂਗਰਸ ਤੇ ਅਕਾਲੀ-ਭਾਜਪਾ ਨੂੰ ਛੱਡ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਵਿਚ ਹਨ। ਛੋਟੇਪੁਰ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਆਪ ਦੇ ਕੁੱਝ ਆਗੂ ਵੀ ਕੇਜਰੀਵਾਲ ਦੇ ਮਾਫ਼ੀਨਾਮੇ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਖੱਬੀਆਂ ਧਿਰਾਂ ਅਤੇ ਬਸਪਾ ਸਹਿਤ ਹਰ ਅਜਿਹੀ ਸਿਆਸੀ ਜਮਾਤ ਨਾਲ ਤਾਲਮੇਲ ਕੀਤਾ ਜਾ ਰਿਹਾ, ਜਿਹੜਾ ਪੰਜਾਬ ਦੇ ਭਲੇ ਲਈ ਸੁਹਿਰਦ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਐਡਵੋਕੇਟ ਜਤਿੰਦਰ ਰਾਏ ਖੱਟੜ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਮੌਜੂਦ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement