
5 ਦਿਨ ਪਹਿਲਾਂ ਹੀ ਦੁਲਹਨ ਦੇ ਪਿਤਾ ਦੀ ਸੜਕ ਹਾਦਸੇ 'ਚ ਹੋਈ ਸੀ ਮੌਤ
Madhya Pradesh : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਤੋਂ ਇੱਕ ਅਜ਼ੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਸਮਾਗਮ 'ਚ ਬਿਨਾਂ ਪਿਓ ਦੇ ਬੇਟੀ ਨੂੰ ਅਸ਼ੀਰਵਾਦ ਦੇਣ ਲਈ ਇੱਕ ਬਾਜ਼ ਪੰਛੀ ਪਹੁੰਚਿਆ। ਵਿਆਹ ਦੀਆਂ ਰਸਮਾਂ ਦੌਰਾਨ ਵੀ ਬਾਜ਼ ਪਿਤਾ ਵਾਂਗ ਮੌਜੂਦ ਰਿਹਾ।
ਵਰਮਾਲਾ ਦੇ ਸਮੇਂ ਇਹ ਬਾਜ਼ ਕਰੀਬ ਇੱਕ ਘੰਟਾ ਕੁਰਸੀ 'ਤੇ ਸ਼ਾਂਤੀ ਨਾਲ ਬੈਠਾ ਰਿਹਾ। ਜਦੋਂ ਬੇਟੀ ਦੀ ਵਰਮਾਲਾ ਹੋਈ ਤਾਂ ਇਹ ਪੰਛੀ ਉੱਡ ਕੇ ਉਸ ਦੇ ਸਿਰ 'ਤੇ ਬੈਠ ਗਿਆ। ਇਉਂ ਲੱਗਦਾ ਸੀ ਜਿਵੇਂ ਉਹ ਆਪਣੀ ਬੇਟੀ ਨੂੰਅਸ਼ੀਰਵਾਦ ਦੇ ਰਿਹਾ ਹੋਵੇ!
ਦੱਸ ਦੇਈਏ ਕਿ 5 ਦਿਨ ਪਹਿਲਾਂ ਹੀ ਦੁਲਹਨ ਦੇ ਪਿਤਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਧਰ ਪੰਛੀ ਦੀ ਘਟਨਾ ਨੂੰ ਦੇਖ ਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਪਿਤਾ ਹੀ ਪੰਛੀ ਦੇ ਰੂਪ 'ਚ ਧੀ ਨੂੰ ਅਸ਼ੀਰਵਾਦ ਦੇਣ ਆਇਆ ਸੀ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਅਜਿਹੀਆਂ ਚੀਜ਼ਾਂ ਦੇ ਪੱਖ ਵਿੱਚ ਨਹੀਂ ਹੈ।
ਦਰਅਸਲ, ਦਮੋਹ ਜ਼ਿਲ੍ਹੇ ਦੇ ਪਿੰਡ ਰਾਂਜਰਾ ਦੇ ਰਹਿਣ ਵਾਲੇ ਜਾਲਮ ਸਿੰਘ ਦੀ 18 ਅਪ੍ਰੈਲ 2024 ਨੂੰ ਅਭਾਣਾ ਦੇ ਤਲਾਈਆ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਆਪਣੀ ਬੇਟੀ ਇਮਰਤੀ ਦਾ ਵਿਆਹ ਪਹਿਲਾਂ ਇਹੀ 21 ਅਪ੍ਰੈਲ ਨੂੰ ਤੈਅ ਕਰਕੇ ਗਏ ਸੀ।
ਇਸ ਲਈ ਦੋਵਾਂ ਧਿਰਾਂ ਨੇ ਮਿਲ ਕੇ ਮੰਦਰ 'ਚ ਸਾਦੇ ਢੰਗ ਨਾਲ ਵਿਆਹ ਦੀਆਂ ਰਸਮਾਂ ਨਿਭਾਉਣ ਦਾ ਫੈਸਲਾ ਕੀਤਾ। ਕੱਲ੍ਹ ਪਿੰਡ ਰਾਂਝਰਾ ਦੇ ਚੰਡੀ ਮਾਤਾ ਮੰਦਰ ਕੰਪਲੈਕਸ ਵਿੱਚ ਵਿਆਹ ਦੀ ਰਸਮ ਅਦਾ ਕੀਤੀ ਗਈ।