ਲਿਵ-ਇਨ ’ਚ ਰਹਿ ਰਹੀ ਕੁੜੀ ਦਾ ਕਤਲ, ਪ੍ਰੇਮੀ ਫ਼ਰਾਰ

By : JUJHAR

Published : Jun 23, 2025, 2:01 pm IST
Updated : Jun 23, 2025, 2:01 pm IST
SHARE ARTICLE
Girl living in live-in apartment murdered, lover absconds
Girl living in live-in apartment murdered, lover absconds

ਬਿਊਟੀ ਨੂੰ ਸੂਰਜ ਪਠਾਨ 4 ਮਹੀਨੇ ਪਹਿਲਾਂ ਭਜਾ ਕੇ ਲੈ ਆਇਆ ਸੀ

ਕਾਫੀ ਸਮੇਂ ਤੋਂ ਆਏ ਦਿਨ ਕਤਲ ਦੇ ਕੇਸ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੀ ਜਾਣਕਾਰੀ ਪੱਛਮੀ ਬੰਗਾਲ ਤੋਂ ਸਾਹਮਣੇ ਆਈ ਹੈ। ਜਿਥੇ ਪੱਛਮੀ ਬੰਗਾਲ ਦੀ ਰਹਿਣ ਵਾਲੀ 24 ਸਾਲਾ ਲੜਕੀ ਜੋ ਕਿ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ, ਜਿਸ ਦਾ ਕਤਲ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਦੋਸ਼ ਉਸ ਦੇ ਲਿਵ-ਇਨ ਪਾਟਨਰ ’ਤੇ ਲਗਾਇਆ ਜਾ ਰਿਹਾ ਹੈ। ਉਹ ਕਬਾੜੀ ਰੋਡ ’ਤੇ ਕੁਲਦੀਪ ਨਗਰ ਵਿਚ ਕਿਰਾਏ ’ਤੇ ਰਹਿੰਦੀ ਸੀ। ਬਿਊਟੀ ਦੀ ਲਾਸ਼ ਵੀਰਵਾਰ ਸਵੇਰੇ ਕਮਰੇ ਵਿਚੋਂ ਮਿਲੀ। ਮਕਾਨ ਮਾਲਕਣ ਨੇ ਇਸ ਬਾਰੇ ਪੁਰਾਣ ਇੰਡਸਟਰੀਅਲ ਏਰੀਆ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਅਤੇ ਐਫ਼ਐਸਐਲ ਟੀਮ ਨੇ ਕਮਰੇ ਵਿਚੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਉਸ ਦੇ ਆਧਾਰ ਕਾਰਡ ਤੋਂ ਲੜਕੀ ਦੀ ਪਛਾਣ ਕੀਤੀ ਅਤੇ ਪੱਛਮੀ ਬੰਗਾਲ ਪੁਲਿਸ ਦੀ ਮਦਦ ਨਾਲ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਪੁਲਿਸ ਨੇ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਇਆ ਤੇ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿਤੀ। ਪੁਲਿਸ ਨੇ ਦੋਸ਼ੀ ਪ੍ਰੇਮੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਰਾਮ ਭਦਰਪੁਰ ਪਿੰਡ ਦੀ ਰਹਿਣ ਵਾਲੀ ਨੇਹਾ ਨੇ ਦਸਿਆ ਕਿ ਉਸ ਦੀ ਭੈਣ ਬਿਊਟੀ ਖਾਤੂਨ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਦੱਸੇ ਬਿਨਾਂ ਘਰੋਂ ਚਲੀ ਗਈ ਸੀ।

ਇਕ ਹਫ਼ਤੇ ਬਾਅਦ, ਉਸ ਨੇ ਫ਼ੋਨ ਕਰ ਕੇ ਦਸਿਆ ਕਿ ਉਹ ਪਾਣੀਪਤ ਵਿਚ ਹੈ ਅਤੇ ਠੀਕ ਹੈ। ਬਿਊਟੀ ਨੇ ਕਬਾੜੀ ਰੋਡ ’ਤੇ ਸਥਿਤ ਇਕ ਫ਼ੈਕਟਰੀ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਉਹ ਕੁਲਦੀਪ ਨਗਰ ਵਿਚ ਕਿਰਾਏ ’ਤੇ ਰਹਿੰਦੀ ਸੀ। ਬਿਊਟੀ ਉਨ੍ਹਾਂ ਨਾਲ ਅਕਸਰ ਗੱਲ ਕਰਦੀ ਸੀ। ਹੁਣ ਦੋ ਮਹੀਨੇ ਪਹਿਲਾਂ ਬਿਊਟੀ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਦਸਿਆ ਕਿ ਉਸ ਨੇ ਸੂਰਜ ਪਠਾਨ ਨਾਮ ਦੇ ਇਕ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਇਕੋ ਫ਼ੈਕਟਰੀ ਵਿਚ ਕੰਮ ਕਰਦੇ ਹਨ। ਸੂਰਜ ਮੂਲ ਰੂਪ ਵਿਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਹੁਣ ਦੋਵੇਂ ਕੁਲਦੀਪ ਨਗਰ ਵਿਚ ਇਕੋ ਕਮਰੇ ਵਿਚ ਰਹਿਣ ਲੱਗ ਪਏ।

ਉਨ੍ਹਾਂ ਨੂੰ ਵੀਰਵਾਰ ਰਾਤ ਨੂੰ ਸੂਚਿਤ ਕੀਤਾ ਗਿਆ ਕਿ ਬਿਊਟੀ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ’ਤੇ ਪਿਤਾ ਪਾਣੀਪਤ ਪਹੁੰਚੇ। ਇੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਸੂਰਜ ਫ਼ਰਾਰ ਹੈ। ਉਸ ਦਾ ਮੋਬਾਈਲ ਵੀ ਬੰਦ ਹੈ। ਉਸ ਨੇ ਬਿਊਟੀ ਦਾ ਕਤਲ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement