Ludhiana West Bypoll Results: ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣ ਦੇ ਨਤੀਜੇ ਅੱਜ
Published : Jun 23, 2025, 6:31 am IST
Updated : Jun 23, 2025, 7:54 am IST
SHARE ARTICLE
Ludhiana West Bypoll Results News in punjabi
Ludhiana West Bypoll Results News in punjabi

Ludhiana West Bypoll Results: ਸੁਰੱਖਿਆ ਪ੍ਰਬੰਧ ਸਖ਼ਤ, ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

Ludhiana West Bypoll Results News in punjabi : ਵਿਧਾਨ ਸਭਾ ਹਲਕਾ ਪਛਮੀ ਦੀ ਉਪ ਚੋਣ ਦੇ ਨਤੀਜੇ ਅੱਜ ਆਉਣਗੇ। ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦਸਿਆ ਕਿ 23 ਜੂਨ ਨੂੰ ਹੋਣ ਵਾਲੀ ਲੁਧਿਆਣਾ ਪਛਮੀ ਉਪ ਚੋਣ ਦੀ ਸੁਚਾਰੂ ਅਤੇ ਸੁਰੱਖਿਅਤ ਵੋਟ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਜੈਨ ਨੇ ਦਸਿਆ ਕਿ ਵੋਟਾਂ ਅਤੇ ਡਾਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਚੋਣ ਨਿਰੀਖਕਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੇ ਮੌਜੂਦਗੀ ਵਿਚ ਹੋਵੇਗੀ। 

 

ਈਵੀਐਮ ਮਸ਼ੀਨਾਂ ਦੀ ਸੁਰੱਖਿਆ ਲਈ ਗਿਣਤੀ ਕੇਂਦਰਾਂ ’ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਸਮੇਤ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਗਏ ਹਨ। ਸੀਸੀਟੀਵੀ ਨਿਗਰਾਨੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ੋਰ ਦੇ ਕੇ ਕਿਹਾ ਕਿ ਗਿਣਤੀ ਕੇਂਦਰਾਂ ਵਿਚ ਦਾਖ਼ਲੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸਿਰਫ਼ ਉਮੀਦਵਾਰ, ਉਨ੍ਹਾਂ ਦੇ ਪ੍ਰਤੀਨਿਧੀਆਂ, ਮੀਡੀਆ ਕਰਮਚਾਰੀਆਂ ਤੇ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰਾਂ ਵਾਲੇ ਅਧਿਕਾਰਤ ਵਿਅਕਤੀਆਂ ਨੂੰ ਹੀ ਇਜਾਜ਼ਤ ਦਿਤੀ ਜਾਵੇਗੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਵੋਟਾਂ ਬਹੁਤ ਘੱਟ ਪਈਆਂ ਅਤੇ ਲੋਕਾਂ ਨੇ ਇਸ ਚੋਣ ਵਿਚ ਜ਼ਿਆਦਾ ਦਿਲਚਸਪੀ ਦਿਖਾਈ ਹੀ ਨਹੀਂ। ਜਿਸ ਪਾਰਟੀ ਦਾ ਉਮੀਦਵਾਰ ਇਹ ਚੋਣ ਜਿੱਤ ਜਾਵੇਗਾ, ਉਹ ਵਿਧਾਨ ਸਭਾ ਪਛਮੀ ਦੇ 50 ਫ਼ੀ ਸਦੀ ਵੋਟਰਾਂ ਦਾ ਹੀ ਫ਼ੈਸਲਾ ਹੋਵੇਗਾ। ਇਹ ਨਤੀਜੇ ਅਗਰ ਆਮ ਆਦਮੀ ਪਾਰਟੀ ਦੇ ਪੱਖ ਵਿਚ ਆਉਂਦੇ ਹਨ ਤਾਂ ਲੁਧਿਆਣਾ, ਪੰਜਾਬ ਅਤੇ ਦੇਸ਼ ਦੀ ਰਾਜਨੀਤੀ ’ਤੇ ਅਸਰ ਪਵੇਗਾ। 

ਲੁਧਿਆਣਾ ਵਿਚ ਹੋ ਰਹੇ ਵਿਕਾਸ ਕੰਮਾਂ ਵਿਚ ਜ਼ਰੂਰ ਅੰਤਰ ਆ ਜਾਵੇਗਾ। ਸ਼ਾਇਦ ਰਫ਼ਤਾਰ ਤੇਜ਼ ਹੋ ਜਾਵੇਗੀ ਕਿਉਂਕਿ ਡੇਢ ਸਾਲ ਹੀ ਇਸ ਸਰਕਾਰ ਦਾ ਬਾਕੀ ਹੈ। ਪੰਜਾਬ ਦੀ ਕੈਬਨਿਟ ਵਿਚ ਵੱਡਾ ਫੇਰ ਬਦਲ ਹੋ ਜਾਵੇਗਾ। ਪੰਜਾਬ ਦੀ ਰਾਜਨੀਤੀ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੰਜੀਵ ਅਰੋੜਾ ਰਾਜ ਸਭਾ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਵਿਰੋਧੀ ਨੇਤਾਵਾਂ ਦੇ ਕਹਿਣ ਮੁਤਾਬਕ ਪੰਜਾਬ ਵਿਧਾਨ ਸਭਾ ਵਲੋਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਦੀ ਤਿਆਰੀ ਹੋ ਜਾਵੇਗੀ। 
ਜੇ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਜਿੱਤ ਜਾਂਦੇ ਹਨ ਤਾਂ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਾਂਗਰਸ ’ਚ ਜਾਨ ਆ ਜਾਵੇਗੀ ਅਤੇ ਪੰਜਾਬ ਕਾਂਗਰਸ ਵਿਚ ਵੀ ਵੱਡਾ ਫੇਰਬਦਲ ਹੋ ਜਾਵੇਗਾ। 

ਬੀਜੇਪੀ ਦੇ ਜੀਵਨ ਗੁਪਤਾ ਜੇਕਰ ਇਹ ਸੀਟ ਕੱਢ ਲੈਂਦੇ ਹਨ ਤਾਂ ਭਾਰਤੀ ਜਨਤਾ ਪਾਰਟੀ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਖਿੱਚ ਦੇਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵੀ ਅਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ । ਅਗਰ ਅਕਾਲੀ ਦਲ ਅਪਣੀ ਸਥਿਤੀ ਵਿਚ ਸੁਧਾਰ ਕਰ ਲੈਂਦਾ ਹੈ ਤਾਂ ਲੀਡਰਸ਼ਿਪ ਨੂੰ ਇਹ ਮਹਿਸੂਸ ਜ਼ਰੂਰ ਹੋ ਜਾਵੇਗਾ ਕਿ ਲੋਕਾਂ ਦਾ ਝੁਕਾਅ ਖੇਤਰੀ ਪਾਰਟੀ ਵਲ ਵੱਧ ਰਿਹਾ ਹੈ। ਇਹ ਚੋਣ ਰਾਜਨੀਤਕ ਪਾਰਟੀਆਂ ਵਾਸਤੇ 2027 ਲਈ ਸੈਮੀ ਫ਼ਾਈਨਲ ਮੰਨੀ ਜਾ ਰਹੀ ਹੈ। ਚੋਣ ਪ੍ਰਚਾਰ ਸਮੇਂ ਮੁਕਾਬਲਾ ਚਾਰਾਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਿਚ ਚੱਲਿਆ ਅਤੇ ਹਰ ਪਾਰਟੀ ਦੇ ਨੇਤਾਵਾਂ ਨੇ ਇਹ ਚੋਣ ਜਿੱਤਣ ਵਿਚ ਅਪਣਾ ਪੂਰਾ ਜ਼ੋਰ ਲਗਾ ਦਿਤਾ। ਅੱਜ ਸਵੇਰ ਦੇ 11 ਵਜੇ ਤਕ ਸਥਿਤੀ ਕਾਫ਼ੀ ਹੱਦ ਤਕ ਸਾਫ਼ ਹੋ ਜਾਵੇਗੀ।


ਲੁਧਿਆਣਾ ਤੋਂ ਪਰਮਜੀਤ ਸਿੰਘ ਮਠਾੜੂ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement