Dalvir Goldy News: ਕਾਂਗਰਸ ਨੂੰ ਛੱਡਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਪਰ ਮੈਂ 2027 'ਚ ਧੂਰੀ ਤੋਂ ਚੋਣ ਜ਼ਰੂਰ ਲੜਾਂਗਾ-ਦਲਵੀਰ ਗੋਲਡੀ
Published : Oct 23, 2024, 1:21 pm IST
Updated : Oct 23, 2024, 4:27 pm IST
SHARE ARTICLE
Dalvir Goldy News in punjabi
Dalvir Goldy News in punjabi

Dalvir Goldy News: 'ਕਾਂਗਰਸ ਨੂੰ ਛੱਡਣ ਦੇ ਫ਼ੈਸਲੇ ਨਾਲ ਮੇਰੇ ਅਕਸ ਨੂੰ ਢਾਅ ਲੱਗੀ ਹੈ'

Dalvir Goldy News in punjabi : ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਵਿਧਾਨ ਸਭਾ ਚੋਣ ਹਲਕਾ ਧੂਰੀ ਤੋਂ ਜ਼ਰੂਰ ਲੜਨਗੇ, ਭਾਵੇਂ ਉਨ੍ਹਾਂ ਦੇ ਮੁਕਾਬਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਹੀ ਕਿਉਂ ਨਾ ਹੋਣ। ਪੰਜ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਦਲਵੀਰ ਸਿੰਘ ਗੋਲਡੀ ਨੇ 'ਆਪ' ’ਚ ਬਣਦਾ ਮਾਣ-ਸਨਮਾਨ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਲਵੀਰ ਗੋਲਡੀ ਨੇ ਕਿਹਾ ਕਿ ਮੈਂ 'ਆਪ' ਪਾਰਟੀ ਤੋਂ ਨਾਰਾਜ਼ ਸੀ ਕਿ ਤੁਸੀਂ ਕਿਵੇਂ ਕਿਸੇ ਬਾਹਰੀ ਉਮੀਦਵਾਰ ਨੂੰ ਬਰਨਾਲਾ ਤੋਂ ਚੋਣ ਲੜਵਾ ਸਕਦੇ ਹੋ। ਜੇ ਉਹ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਰਹਿਣਾ ਸੀ।

ਦਲਵੀਰ ਗੋਲਡੀ ਨੇ ਕਿਹਾ ਕਿ ਕਾਂਗਰਸ ਨੂੰ ਛੱਡਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ, ਇਸ ਫ਼ੈਸਲੇ ਨਾਲ ਮੇਰੇ ਅਕਸ ਨੂੰ ਢਾਅ ਲੱਗੀ ਹੈ। ਸੁਖਪਾਲ ਖਹਿਰਾ ਨੇ ਵੀ ਆਪਣੀ ਗਲਤੀ ਮੰਨੀ ਹੈ ਕਿ ਸੰਗਰੂਰ ਤੋਂ ਉਨ੍ਹਾਂ ਦਾ ਚੋਣ ਲੜਨਾ ਗਲਤ ਸੀ। ਜੇ ਵੱਡੇ ਬੰਦੇ ਗਲਤੀ ਮੰਨ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਗਲਤੀ ਮੰਨ ਸਕਦਾ।

ਜੇ ਉਦੋਂ ਕਾਂਗਰਸੀ ਆਗੂ ਮੇਰੇ ਨਾਲ ਗੱਲ ਕਰ ਲੈਂਦੇ ਤਾਂ ਮੈਂ 'ਆਪ' ਪਾਰਟੀ ਵਿਚ ਜਾਣ ਦਾ ਫ਼ੈਸਲਾ ਨਹੀਂ ਲੈਣਾ ਸੀ ਤੇ ਮੇਰੀ ਨਾਰਾਜ਼ਗੀ ਉਥੇ ਹੀ ਖ਼ਤਮ ਹੋ ਜਾਣੀ ਸੀ। ਮੇਰਾ 'ਆਪ' ਵਿਚ ਜਾਣ ਦਾ ਫ਼ੈਸਲਾ ਗਲਤ ਨਹੀਂ ਸੀ ਪਰ ਲੋਕ ਮੇਰੇ ਤੋਂ ਇਹ ਉਮੀਦ ਨਹੀਂ ਕਰਦੇ ਸਨ। ਮੈਂ ਸਾਰਿਆਂ ਨਾਲ ਸੰਪਰਕ ਵਿਚ ਹਾਂ। ਮੇਰੇ ਕਈ ਦੋਸਤ, ਆਪ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਿਚ ਹਨ। ਕਈ ਰਿਸ਼ਤੇ ਪਾਰਟੀਆਂ ਤੋਂ ਉਪਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ 2027 ਵਿਚ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਜ਼ਰੂਰ ਲੜਾਂਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement