RKS Bhadauria Joins BJP: ਸਾਬਕਾ ਹਵਾਈ ਸੈਨਾ ਮੁਖੀ RKS ਭਦੌਰੀਆ ਭਾਜਪਾ 'ਚ ਸ਼ਾਮਲ 
Published : Mar 24, 2024, 2:12 pm IST
Updated : Mar 24, 2024, 2:12 pm IST
SHARE ARTICLE
RKS Bhadauria Joins BJP
RKS Bhadauria Joins BJP

ਆਪਣੇ ਫ਼ੈਸਲੇ ਲਈ ਸੇਵਾਮੁਕਤ ਏਅਰ ਚੀਫ ਮਾਰਸ਼ਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਨੇਤਾਵਾਂ ਦਾ ਧੰਨਵਾਦ ਕੀਤਾ

RKS Bhadauria Joins BJP: ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ (ਸੇਵਾਮੁਕਤ) ਆਰਕੇਐਸ ਭਦੌਰੀਆ ਐਤਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਹ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਏ। 

ਆਪਣੇ ਫ਼ੈਸਲੇ ਲਈ ਸੇਵਾਮੁਕਤ ਏਅਰ ਚੀਫ ਮਾਰਸ਼ਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਨੇਤਾਵਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, “ਮੈਂ ਬਹੁਤ ਖੁਸ਼ਕਿਸਮਤ ਰਿਹਾ ਹਾਂ ਕਿ ਮੈਂ ਆਪਣੇ ਜੀਵਨ ਦੇ 40 ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤੀ ਹਵਾਈ ਸੈਨਾ ਲਈ ਕੰਮ ਕੀਤਾ, ਇਹ ਬਹੁਤ ਮਾਣ ਵਾਲੀ ਗੱਲ ਹੈ। 

ਇਸ ਸਮੇਂ ਦੌਰਾਨ ਸਭ ਤੋਂ ਸੁਨਹਿਰੀ ਮੌਕਾ ਇਸ ਪਾਰਟੀ ਦੀ ਸਰਕਾਰ ਵੱਲੋਂ ਮੇਰੀ ਸੇਵਾ ਦੇ ਪਿਛਲੇ 8 ਤੋਂ 10 ਸਾਲਾਂ ਵਿਚ ਭਾਰਤੀ ਫ਼ੌਜਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਚੁੱਕੇ ਗਏ ਸਖ਼ਤ ਕਦਮਾਂ ਦਾ ਹੈ। ਆਧੁਨਿਕੀਕਰਨ ਲਈ ਚੁੱਕੇ ਗਏ ਕਦਮਾਂ ਨੇ ਸਾਡੀਆਂ ਫ਼ੌਜਾਂ ਦੀ ਸਮਰੱਥਾ ਵਿੱਚ ਸੁਧਾਰ ਕੀਤਾ ਹੈ। 

ਉਨ੍ਹਾਂ ਅੱਗੇ ਕਿਹਾ ਕਿ "ਇਸ ਨਾਲ ਬਲਾਂ ਵਿਚ ਇੱਕ ਨਵਾਂ ਵਿਸ਼ਵਾਸ ਅਤੇ ਆਤਮ ਨਿਰਭਰ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਇਸ ਦੇ ਪ੍ਰਭਾਵ ਜ਼ਮੀਨੀ ਪੱਧਰ 'ਤੇ ਵੀ ਦਿਖਾਈ ਦੇ ਰਹੇ ਹਨ। ਇਸ ਨਾਲ ਸਾਨੂੰ ਸਵਦੇਸ਼ੀ ਸਮਰੱਥਾ ਵੀ ਮਿਲੇਗੀ।"  

ਕੌਣ ਨੇ ਆਰਕੇਐੱਸ ਭਦੌਰੀਆ
ACM ਰਾਕੇਸ਼ ਕੁਮਾਰ ਸਿੰਘ ਭਦੌਰੀਆ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਭਾਰਤ ਨੂੰ ਮਜ਼ਬੂਤ ਕਰਨ ਲਈ 36 ਰਾਫੇਲ ਜਹਾਜ਼ਾਂ ਦੀ ਖਰੀਦ ਲਈ ਬਣਾਈ ਗਈ ਟੀਮ ਦਾ ਅਹਿਮ ਹਿੱਸਾ ਸਨ। ਰਾਕੇਸ਼ ਕੁਮਾਰ ਸਿੰਘ ਭਦੌਰੀਆ ਭਾਰਤੀ ਹਵਾਈ ਸੈਨਾ ਦੇ ਸਰਵੋਤਮ ਪਾਇਲਟਾਂ ਵਿਚੋਂ ਇੱਕ ਹਨ। ਹੁਣ ਤੱਕ ਉਹ ਰਾਫੇਲ ਸਮੇਤ 28 ਤੋਂ ਵੱਧ ਕਿਸਮ ਦੇ ਲੜਾਕੂ ਅਤੇ ਟਰਾਂਸਪੋਰਟ ਜਹਾਜ਼ ਉਡਾ ਚੁੱਕੇ ਹਨ।  

ਪ੍ਰਯੋਗਾਤਮਕ ਟੈਸਟ ਪਾਇਲਟ ਹੋਣ ਤੋਂ ਇਲਾਵਾ, ਏਅਰ ਮਾਰਸ਼ਲ ਭਦੌਰੀਆ ਕੈਟ 'ਏ' ਸ਼੍ਰੇਣੀ ਦੇ ਯੋਗ ਫਲਾਇੰਗ ਇੰਸਟ੍ਰਕਟਰ ਅਤੇ ਪਾਇਲਟ ਅਟੈਕ ਇੰਸਟ੍ਰਕਟਰ ਵੀ ਹਨ। ਉਸ ਦੀ ਕੁਸ਼ਲ ਸੰਚਾਲਨ ਸਮਰੱਥਾ ਦੇ ਕਾਰਨ, ਉਸ ਨੂੰ ਸਾਲ 2002 ਵਿਚ ਵਾਯੂ ਸੈਨਾ ਮੈਡਲ, ਸਾਲ 2013 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਸਾਲ 2018 ਵਿਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 

ਆਰਕੇਐਸ ਭਦੌਰੀਆ ਭਾਰਤੀ ਹਵਾਈ ਸੈਨਾ ਦੇ ਜੈਗੁਆਰ ਸਕੁਐਡਰਨ ਅਤੇ ਦੱਖਣ ਪੱਛਮੀ ਸਰਹੱਦ 'ਤੇ ਸਥਿਤ ਇੱਕ ਪ੍ਰਮੁੱਖ ਏਅਰ ਫੋਰਸ ਸਟੇਸ਼ਨ ਦੇ ਮੁਖੀ ਵੀ ਰਹਿ ਚੁੱਕੇ ਹਨ। ਏਅਰ ਮਾਰਸ਼ਲ ਭਦੌਰੀਆ ਏਅਰਕ੍ਰਾਫਟ ਅਤੇ ਸਿਸਟਮ ਟੈਸਟਿੰਗ ਸਥਾਪਨਾ ਵਿਚ ਫਲਾਈਟ ਟੈਸਟ ਸਕੁਐਡਰਨ ਦੇ ਕਮਾਂਡਿੰਗ ਅਫਸਰ ਵੀ ਰਹਿ ਚੁੱਕੇ ਹਨ। ਇਸੇ ਸੰਸਥਾ ਨੇ ਭਾਰਤ ਦੇ ਪਹਿਲੇ ਸਵਦੇਸ਼ੀ ਲੜਾਕੂ ਜਹਾਜ਼ ਐਲਸੀਏ ਤੇਜਸ ਦੀਆਂ ਮੁੱਢਲੀਆਂ ਉਡਾਣਾਂ ਦਾ ਸੰਚਾਲਨ ਕੀਤਾ ਸੀ।

(For more news apart from RKS Bhadauria Joins BJP Before Lok Sabha Elections 2024 News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement