Lok Sabha Elections 2024: ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ
Published : Apr 24, 2024, 6:29 pm IST
Updated : Apr 24, 2024, 6:29 pm IST
SHARE ARTICLE
Raja Warring started election campaign of Amarjit Kaur Sahoke from Giddarbaha
Raja Warring started election campaign of Amarjit Kaur Sahoke from Giddarbaha

ਕਿਹਾ, ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਹਾਰੇਗੀ; ਸਾਰੀਆਂ ਸੀਟਾਂ 'ਤੇ ਸਭ ਤੋਂ ਮਜ਼ਬੂਤ ਪਾਰਟੀ ਹੈ ਕਾਂਗਰਸ

Lok Sabha Elections 2024: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖੇ ਪਾਰਟੀ ਦੇ ਕੇਡਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। 

ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਗਿੱਦੜਬਾਹਾ ਦੇ ਲੋਕਾਂ ਦੇ ਦ੍ਰਿੜ ਸਮਰਥਨ ਨੇ ਮੇਰੇ ਸਿਆਸੀ ਸਫ਼ਰ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤਕ ਪਹੁੰਚਾਇਆ ਹੈ। ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਛੋਟੀ ਉਮਰ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਰੱਕੀ ਕੀਤੀ। ਇਲਾਕੇ ਵਿਚ ਮੇਰੀਆਂ ਸਰਗਰਮੀਆਂ ਜਿਵੇਂ ਕਿ ਪੋਸਟਰ ਮੁਹਿੰਮ ਅਤੇ ਸਾਥੀ ਨੇਤਾਵਾਂ ਲਈ ਰੈਲੀਆਂ ਵਿਚ ਮੇਰੀ ਹਾਜ਼ਰੀ ਦੇ ਲੋਕ ਖੁਦ ਗਵਾਹ ਹਨ। ਕਾਂਗਰਸ ਪਾਰਟੀ ਸਾਰਿਆਂ ਨੂੰ ਮੌਕਾ ਦਿੰਦੀ ਹੈ, ਖਾਸ ਤੌਰ 'ਤੇ ਉਨ੍ਹਾਂ ਨੂੰ ਜੋ ਮਿਹਨਤ ਕਰਦੇ ਹਨ। ਮਿਹਨਤ ਅਤੇ ਲਗਨ ਨਾਲ ਕੋਈ ਵੀ ਇਨਸਾਨ ਪਾਰਟੀ ਦੇ ਅੰਦਰ ਤਰੱਕੀ ਕਰ ਸਕਦਾ ਹੈ”।

ਇਸ ਤੋਂ ਇਲਾਵਾ, ਉਹਨਾਂ ਕਿਹਾ ਕਿ, "ਨਿੱਜੀ ਇੱਛਾਵਾਂ ਕਈ ਵਾਰ ਅਧੂਰੀਆਂ ਰਹਿ ਸਕਦੀਆਂ ਹਨ, ਪਰ ਹਰੇਕ ਨੇਤਾ ਲਈ ਇਹ ਜ਼ਰੂਰੀ ਹੈ ਕਿ ਉਹ ਪਾਰਟੀ ਦੇ ਸਮੂਹਿਕ ਉਦੇਸ਼ਾਂ ਨਾਲ ਇਕਸਾਰ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਆਪਣੀ ਜਿੱਤ ਲਈ ਯਤਨ ਕਰਨ।"

ਫ਼ਰੀਦਕੋਟ ਤੋਂ ਕਾਂਗਰਸ ਦੀ ਸੰਸਦ ਮੈਂਬਰ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੇਰੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਮੈਂ ਕੇਂਦਰੀ ਲੀਡਰਸ਼ਿਪ ਦੀ ਧੰਨਵਾਦੀ ਹਾਂ ਅਤੇ ਇਹ ਸੇਵਾ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦੀ ਹਾਂ। ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਨਾਲ ਸਾਡੇ ਸਾਂਝੇ ਯਤਨ ਕਾਂਗਰਸ ਦੀ ਜਿੱਤ ਵਿਚ ਸਿੱਧ ਹੋਣਗੇ, ਜੋ ਕਿ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ।

ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤ ਮੌਜੂਦਗੀ 'ਤੇ ਜ਼ੋਰ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, "ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤੀ ਸਾਡੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਮਰਪਣ ਦਾ ਪ੍ਰਮਾਣ ਹੈ। ਇਹ ਸਾਰੇ ਦਿੱਗਜ਼ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਅਤੇ ਚੋਣਾਂ ਦੀ ਇਸ ਪ੍ਰੀਕਿਰਿਆ ਵਿਚ ਚੰਗੀ ਰੂਪ ਰੇਖਾ ਤਿਆਰ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।"

ਨਰਿੰਦਰ ਮੋਦੀ ਦੇ ਸ਼ਾਸਨ ਨੂੰ ਚੁਣੌਤੀ ਦੇਣ ਦੀ ਜ਼ਰੂਰਤ 'ਤੇ ਗੱਲਬਾਤ ਕਰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, "ਇਹ ਨਰਿੰਦਰ ਮੋਦੀ ਦੇ ਖਿਲਾਫ਼ ਲੜਾਈ ਹੈ। ਆਉਣ ਵਾਲੇ 5 ਸਾਲਾਂ ਵਿਚ ਭਾਜਪਾ ਸਰਕਾਰ ਦਾ ਅੰਤ ਹੋਵੇਗਾ। ਇਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰੇ। ਸਾਡੇ ਰਾਜ ਦਾ ਤਾਣਾ-ਬਾਣਾ, ਜੋ ਕਿ ਖੇਤੀਬਾੜੀ 'ਤੇ ਟਿੱਕਿਆ ਹੋਇਆ ਹੈ, ਭਾਜਪਾ ਦੀ ਫੁੱਟਪਾਊ ਰਾਜਨੀਤੀ ਦੁਆਰਾ ਪ੍ਰਭਾਵਿਤ ਹੈ। ਪੰਜਾਬ ਤਾਨਾਸ਼ਾਹੀ ਦੇ ਖਿਲਾਫ ਇਕ ਮੋਰਚੇ ਵਜੋਂ ਖੜ੍ਹਾ ਹੈ, ਅਤੇ ਸਾਨੂੰ ਮੋਦੀ ਦੀ ਸਰਕਾਰ ਦੇ ਪੁਨਰ-ਉਭਾਰ ਵਿਰੁੱਧ ਲੜਨਾ ਚਾਹੀਦਾ ਹੈ। ”

ਫ਼ਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੀ ਉਮੀਦਵਾਰੀ ਬਾਰੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, “ਅਮਰਜੀਤ ਕੌਰ ਸਾਹੋਕੇ, ਸਾਬਕਾ ਸਰਕਾਰੀ ਸਿੱਖਿਅਕ ਅਤੇ ਵਚਨਬੱਧ ਸਮਾਜ ਸੇਵੀ, ਸੁਚੱਜੀ ਲੀਡਰਸ਼ਿਪ ਦਾ ਧਾਰਨੀ ਹਨ। ਕਥਿਤ ਤੌਰ 'ਤੇ 'ਆਮ ਆਦਮੀ' ਦਾ ਮੁਕਾਬਲਾ ਕਰਦੇ ਹੋਏ, ਇਕ ਹੋਰ ਪਾਰਟੀ ਮਸ਼ਹੂਰ ਹਸਤੀਆਂ ਨੂੰ ਟਿਕਟਾਂ ਦਿੰਦੀ ਹੈ। ਇਸ ਦੇ ਉਲਟ ਅਮਰਜੀਤ ਕੌਰ ਸਾਹੋਕੇ ਨੇ ਪੰਜਾਬ ਦੀ ਨਬਜ਼ ਨੂੰ ਨੇੜਿਉਂ ਸਮਝਦਿਆਂ ਲੋਕਾਂ ਨਾਲ ਡੂੰਘੀ ਸਾਂਝ ਬਣਾਈ ਹੈ। ਅਸੀਂ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਹਾਲਾਤ ਸਮਝਣ ਵਾਲੇ ਉਮੀਦਵਾਰ ਨੂੰ ਚੋਣ ਅਖਾੜੇ ਵਿਚ ਉਤਾਰਿਆ ਹੈ।"

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, "ਕਾਂਗਰਸ ਪਾਰਟੀ ਦੀ ਔਰਤਾਂ ਦੀ ਨੁਮਾਇੰਦਗੀ ਅਤੇ ਸਸ਼ਕਤੀਕਰਨ ਲਈ ਲੰਬੇ ਸਮੇਂ ਤੋਂ ਵਚਨਬੱਧਤਾ ਹੈ। ਅਲਾਟ ਕੀਤੀਆਂ ਗਈਆਂ ਅੱਠ ਟਿਕਟਾਂ ਵਿਚੋਂ, ਦੋ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਹਨ। ਅਸੀਂ ਸਾਡੇ ਸਮਾਜ ਵਿਚ ਔਰਤਾਂ ਦੀ ਲਾਜ਼ਮੀ ਭੂਮਿਕਾ ਨੂੰ ਪਛਾਣਦੇ ਹਾਂ ਅਤੇ ਉਨ੍ਹਾਂ ਦੇ ਬਰਾਬਰੀ ਨੂੰ ਤਰਜੀਹ ਦਿੰਦੇ ਹਾਂ। ਸਾਰੇ ਖੇਤਰਾਂ ਵਿਚ ਨੁਮਾਇੰਦਗੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿਚ ਆਰਥਿਕ ਤੌਰ 'ਤੇ ਪਛੜੇ ਪਿਛੋਕੜ ਵਾਲੀਆਂ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰਨ ਦੀ ਗਾਰੰਟੀ ਵੀ ਸ਼ਾਮਲ ਹੈ ਕੰਮਕਾਜੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਸਟਲਾਂ ਦੀ ਵਿਵਸਥਾ ਨੂੰ ਦੁੱਗਣਾ ਕਰਨਾ, ਅਤੇ ਸਾਡੇ ਦੇਸ਼ ਭਰ ਵਿਚ ਔਰਤਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਹੋਰ ਉਪਾਅ ਲਾਗੂ ਕਰਨਾ ਵੀ ਕਾਂਗਰਸ ਦਾ ਮੁੱਖ ਉਦੇਸ਼ ਹੈ।"

ਅੰਤ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ, "ਕਾਂਗਰਸ ਭਾਜਪਾ ਦੇ ਖਿਲਾਫ਼ ਇਕੱਲਿਆਂ ਹੀ ਡਟੀ ਹੋਈ ਹੈ, ਇਸ ਲਈ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਿਲ ਕਰਨਾ ਬੇਹੱਦ ਜਰੂਰੀ ਹੈ। 2-3 ਸੰਸਦ ਮੈਂਬਰਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਨਾਂ ਚੋਣਾਂ ਵਿਚ ਇਕ ਹਨੇਰੀ ਦਾ ਸਾਹਮਣਾ ਕਰਨਾ ਪਵੇਗਾ। ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਨੂੰ ਇਹਨਾਂ ਚੋਣਾਂ ਵਿਚ ਬਠਿੰਡੇ ਤੋਂ ਹਾਰ ਮਿਲੇਗੀ। ਸਿਰਫ਼ ਕਾਂਗਰਸ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਪੰਜਾਬ ਦੀ ਅਵਾਜ਼ ਸੰਸਦ ਵਿਚ ਪਹੁੰਚਾਉਣ ਲਈ ਕਾਂਗਰਸ ਦੀ ਜਿੱਤ ਹੋਣੀ ਲਾਜ਼ਮੀ ਹੈ।"

(For more Punjabi news apart from Raja Warring started election campaign of Amarjit Kaur Sahoke from Giddarbaha, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement