
Ludhiana News: ਟਿਕਟ ਨਾ ਮਿਲਣ 'ਤੇ ਸਨ ਨਾਰਾਜ਼
Senior AAP leader Jassi Khangura has resigned Ludhiana News: ਲੁਧਿਆਣਾ ਵਿੱਚ ਇੱਕ ਹੋਟਲ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
ਜੱਸੀ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ।ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੂ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ।
ਇਹ ਵੀ ਪੜ੍ਹੋ; Sultanpur Lodhi News: ਪਹਿਲੇ ਦਿਨ ਕਾਲਜ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਹੋਈ ਮੌਤ
ਖੰਗੂੜਾ 2007 ਤੋਂ 2012 ਤੱਕ ਵਿਧਾਇਕ ਰਹੇ।
ਜਸਵੀਰ ਸਿੰਘ ਜੱਸੀ ਖੰਗੂੜਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਜਸਬੀਰ ਸਿੰਘ ਜੱਸੀ ਖੰਗੂੜਾ ਨੇ ਕਿਲਾ ਰਾਏਪੁਰ ਤੋਂ 2007 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜਿੱਤੀਆਂ। ਇਸ ਤੋਂ ਬਾਅਦ ਉਹ ਮੁੱਲਾਂਪੁਰ ਦਾਖਾ ਤੋਂ 2012 ਦੀ ਚੋਣ ਹਾਰ ਗਏ। ਉਹ ਇਸ ਵਾਰ ਵੀ ਇੱਥੋਂ ਚੋਣ ਲੜਨਾ ਚਾਹੁੰਦੇ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜੱਸੀ ਖੰਗੂੜਾ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ
ਜੱਸੀ ਖੰਗੂੜਾ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇਕ ਜਾਣਿਆ ਜਾਂਦਾ ਹੈ, ਉਹ ਲੁਧਿਆਣਾ ਸ਼ਹਿਰ ਵਿੱਚ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਦਾ ਵੀ ਮਾਲਕ ਹੈ। ਇਸ ਦੇ ਨਾਲ ਉਹ ਹੋਰ ਵੀ ਕਈ ਕਾਰੋਬਾਰ ਕਰਦੇ ਹਨ। ਜੱਸੀ ਖੰਗੂੜਾ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ।
(For more Punjabi news apart from Senior AAP leader Jassi Khangura has resigned Ludhiana News, in punjabi, stay tuned to Rozana Spokesman)