Debate on Budget : ਭਾਜਪਾ ਨੇ ਕਿਹਾ ਬਜਟ ’ਚ ‘ਮੋਦੀ ਦੀ ਗਾਰੰਟੀ’ ਕਾਇਮ, ਵਿਰੋਧੀ ਧਿਰ ਨੇ ਕਿਹਾ ‘ਜੁਮਲਾ ਬਜਟ’
Published : Jul 24, 2024, 9:32 pm IST
Updated : Jul 24, 2024, 9:32 pm IST
SHARE ARTICLE
Kumari Shailja ans Shashi Tharoor
Kumari Shailja ans Shashi Tharoor

ਸਰਕਾਰ ਅਰਥਵਿਵਸਥਾ ਨੂੰ ਠੀਕ ਤਾਂ ਨਹੀਂ ਕਰ ਸਕੀ ਪਰ ਇਸ ਨੇ ਸਿਰਫ ‘ਹਾਰਨ ਦੀ ਆਵਾਜ਼ ਵਧਾ ਦਿਤੀ’ : ਸ਼ਸ਼ੀ ਥਰੂਰ

  • ਮੋਦੀ ਨੇ ਨਾ ਸਿਰਫ ਆਰਥਕ ਸੁਧਾਰ ਕੀਤੇ ਬਲਕਿ ਰਾਜਾ ਰਾਮ ਮੋਹਨ ਰਾਏ ਵਰਗੇ ਸਮਾਜਕ ਸੁਧਾਰ ਵੀ ਕੀਤੇ: ਬਿਪਲਬ ਦੇਬ
  • ਜੇਕਰ ਬਿਹਾਰ ਨੂੰ ਮਦਦ ਮਿਲੀ ਹੈ ਤਾਂ ਉਸ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ : ਜੇ.ਡੀ. (ਯੂ.)

Debate on Budget : ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੱਤਾਧਾਰੀ ਕੌਮੀ  ਜਮਹੂਰੀ ਗਠਜੋੜ (ਐਨ.ਡੀ.ਏ.) ’ਚ ਉਸ ਦੇ ਸਹਿਯੋਗੀਆਂ ਨੇ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਇਕ ਦ੍ਰਿਸ਼ਟੀਕੋਣ ਅਤੇ ਵਿਕਸਤ ਭਾਰਤ ਦਸਿਆ  ਅਤੇ ਦਾਅਵਾ ਕੀਤਾ ਕਿ ਇਸ ’ਚ ਮੋਦੀ ਦੀ ਗਰੰਟੀ ਹੈ ਜਦਕਿ ਕਾਂਗਰਸ ਸਮੇਤ ਸਮੁੱਚੇ ਵਿਰੋਧੀ ਧਿਰ ਨੇ ਇਸ ਨੂੰ ‘ਕੁਰਸੀ ਬਚਾਓ’ ਅਤੇ ‘ਜੁਮਲਾ ਬਜਟ’ ਕਰਾਰ ਦਿਤਾ ਹੈ।

ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਬਜਟ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਐਨ.ਡੀ.ਏ. ਦੇ ਸਹਿਯੋਗੀ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਅਤੇ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਨੂੰ ਖੁਸ਼ ਕਰਨ ਲਈ ਕਾਫ਼ੀ ਪੈਸਾ ਦਿਤਾ ਹੈ। ਲੋਕ ਸਭਾ ’ਚ 2024-25 ਦੇ ਕੇਂਦਰੀ ਬਜਟ ’ਤੇ ਆਮ ਚਰਚਾ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਇਹ ਵੀ ਦਾਅਵਾ ਕੀਤਾ ਕਿ ‘ਕੁਰਸੀ ਬਚਾਓ ਅਤੇ ਮਿੱਤਰਾਂ ’ਤੇ ਲੁਟਾਓ’ ਇਸ ਸਰਕਾਰ ਦਾ ਆਖਰੀ ਨਾਅਰਾ ਹੈ। 

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਭਾਵੇਂ ਖੁਸ਼ ਹੋ ਸਕਦੇ ਹਨ, ਪਰ ਅਜਿਹੀ ਖ਼ੁਸ਼ੀ ਬਦਲਣ ’ਚ ਜ਼ਿਆਦਾ ਸਮਾਂ ਨਹੀਂ ਲਗਦਾ।

ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਨੂੰ ‘ਅਗਨੀਪਥ’ ਯੋਜਨਾ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਬੇਰੁਜ਼ਗਾਰੀ ਨਜ਼ਰ ਨਹੀਂ ਆਉਂਦੀ ਤਾਂ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਨੂੰ ਵੇਖੇਗੀ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਸ਼ਾਇਦ ਜੰਮੂ-ਕਸ਼ਮੀਰ ’ਚ ਚੋਣਾਂ ਹੋਣੀਆਂ ਹਨ। ਅਜਿਹਾ ਲਗਦਾ ਹੈ ਕਿ ਸਰਕਾਰ ਪਹਿਲਾਂ ਹੀ ਹਾਰ ਮੰਨ ਚੁਕੀ ਹੈ। ਬਜਟ ’ਚ ਇਨ੍ਹਾਂ ਸੂਬਿਆਂ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਸੀ।’’

ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕੇਂਦਰੀ ਬਜਟ ਦੀ ਤਿੱਖੀ ਆਲੋਚਨਾ ਕੀਤੀ ਅਤੇ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਠੀਕ ਤਾਂ ਨਹੀਂ ਕਰ ਸਕੀ ਪਰ ਇਸ ਨੇ ਸਿਰਫ ‘ਹਾਰਨ ਦੀ ਆਵਾਜ਼ ਵਧਾ ਦਿਤੀ’। ਲੋਕ ਸਭਾ ’ਚ ਕੇਂਦਰੀ ਬਜਟ ’ਤੇ ਆਮ ਚਰਚਾ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਖੇਤਰ ਅਤੇ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ ਹੈ। 

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁਧਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਤਲਾਕ ਦੀ ਪ੍ਰਥਾ ਵਿਰੁਧ ਕਾਨੂੰਨ ਲਿਆ ਕੇ ਨਾ ਸਿਰਫ ਆਰਥਕ ਸੁਧਾਰ ਲਿਆਂਦੇ ਹਨ, ਸਗੋਂ ਸਮਾਜਕ ਸੁਧਾਰ ਵੀ ਲਿਆਂਦੇ ਹਨ। 

ਸਾਲ 2024-25 ਦੇ ਬਜਟ ’ਤੇ ਲੋਕ ਸਭਾ ’ਚ ਆਮ ਚਰਚਾ ’ਚ ਹਿੱਸਾ ਲੈਂਦੇ ਹੋਏ ਭਾਜਪਾ ਸੰਸਦ ਮੈਂਬਰ ਵਿਪਲਵ ਕੁਮਾਰ ਦੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਵੱਛਤਾ ਮੁਹਿੰਮ ਸਿਰਫ ਸੜਕਾਂ ਦੀ ਸਫਾਈ ਦੀ ਮੁਹਿੰਮ ਨਹੀਂ ਹੈ, ਬਲਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿਤਾ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਕੇਂਦਰੀ ਬਜਟ ’ਚ ਕਈ ਸੂਬਿਆਂ ਨਾਲ ਵਿਤਕਰਾ ਕਰਨ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ’ਚ ਸਾਰੇ ਸੂਬਿਆਂ ਅਤੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ‘ਮੋਦੀ ਗਰੰਟੀ’ ਅਜੇ ਵੀ ਬਰਕਰਾਰ ਹੈ। 

ਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਨੇ ਨਾ ਸਿਰਫ ਪਾਰਦਰਸ਼ੀ ਆਰਥਕ ਪ੍ਰਣਾਲੀ ਲਾਗੂ ਕੀਤੀ ਹੈ, ਸਗੋਂ ਸਮਾਜ ਸੁਧਾਰਕ ਦੀ ਭੂਮਿਕਾ ਵੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਤਿੰਨ ਤਲਾਕ ਦੀ ਪ੍ਰਥਾ ਵਿਰੁਧ ਕਾਨੂੰਨ ਰਾਹੀਂ ਮੋਦੀ ਨੇ ਵੱਡੀ ਸਮਾਜਕ ਤਬਦੀਲੀ ਲਿਆਂਦੀ ਹੈ ਅਤੇ ਸਮਾਜ ਸੁਧਾਰਕ ਦੀ ਭੂਮਿਕਾ ਨਿਭਾਈ ਹੈ। 

ਉਨ੍ਹਾਂ ਕਿਹਾ, ‘‘ਸਵਾਮੀ ਦਯਾਨੰਦ ਸਰਸਵਤੀ ਬੁਰਾਈਆਂ ਵਿਰੁਧ ਸੁਧਾਰ ਲਈ ਸਮਾਜ ਸੁਧਾਰਕ ਵਜੋਂ ਜਾਣੇ ਜਾਂਦੇ ਸਨ। ਈਸ਼ਵਰ ਚੰਦਰ ਵਿਦਿਆਸਾਗਰ ਨੂੰ ਵਿਧਵਾ ਵਿਆਹ ਲਈ ਸਮਾਜ ਸੁਧਾਰਕ ਵਜੋਂ ਜਾਣਿਆ ਜਾਂਦਾ ਹੈ। ਰਾਜਾ ਰਾਮ ਮੋਹਨ ਰਾਏ ਨੂੰ ਸਤੀ ਪ੍ਰਥਾ ਨੂੰ ਖਤਮ ਕਰਨ ਲਈ ਇਕ ਸਮਾਜ ਸੁਧਾਰਕ ਵਜੋਂ ਜਾਣਿਆ ਜਾਂਦਾ ਹੈ। (ਇਸੇ ਤਰ੍ਹਾਂ) ਪ੍ਰਧਾਨ ਮੰਤਰੀ ਨੇ ਆਰਥਕ ਸੁਧਾਰਾਂ ਦੇ ਨਾਲ-ਨਾਲ ਸਮਾਜ ਸੁਧਾਰਕ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੇ ਤਿੰਨ ਤਲਾਕ ਨੂੰ ਖਤਮ ਕਰ ਕੇ ਸਮਾਜ ਨੂੰ ਸੁਧਾਰਿਆ।’’

ਦੇਵ ਮੁਤਾਬਕ 2013-14 ’ਚ ਬਜਟ ਦਾ ਆਕਾਰ 16 ਲੱਖ ਕਰੋੜ ਰੁਪਏ ਸੀ ਅਤੇ ਅੱਜ ਇਹ 48 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਬਜਟ ਹੈ ਜੋ ਨੌਜੁਆਨਾਂ ਨੂੰ ਰੁਜ਼ਗਾਰ ਦੇਵੇਗਾ ਅਤੇ ਇਸ ਵਿਚ ਮੋਦੀ ਗਾਰੰਟੀ ਹੈ। ਵਿਰੋਧੀ ਧਿਰ ਦੇ ਮੈਂਬਰਾਂ ਦੀਆਂ ਰੁਕਾਵਟਾਂ ਦਰਮਿਆਨ ਦੇਵ ਨੇ ਕਿਹਾ ਕਿ ਇਹ ਗਰੰਟੀ ਅਜੇ ਵੀ ਹੈ। 

ਜਨਤਾ ਦਲ (ਯੂ) ਦੇ ਸੰਸਦ ਮੈਂਬਰ ਦਿਨੇਸ਼ ਚੰਦਰ ਯਾਦਵ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬਜਟ ’ਚ ਜੇਕਰ ਬਿਹਾਰ ਨੂੰ ਮਦਦ ਮਿਲੀ ਹੈ ਤਾਂ ਉਸ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤੋਂ ਜੋ ਮਿਲਿਆ ਉਹ ਕਾਫ਼ੀ ਨਹੀਂ ਪਰ ਇਸ ਲਈ ਪ੍ਰਧਾਨ ਮੰਤਰੀ ਮੋਦੀ ਦਾ ਧਨਵਾਦ ਹੈ। ਮਧੇਪੁਰਾ ਤੋਂ ਸੰਸਦ ਮੈਂਬਰ ਯਾਦਵ ਨੇ ਕਿਹਾ, ‘‘ਕੁਝ ਤਕਨੀਕੀ ਕਾਰਨਾਂ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਨਹੀਂ ਮਿਲ ਰਿਹਾ ਹੈ। ਜੇਕਰ ਬਿਹਾਰ ਨੂੰ ਕੁਝ ਮਿਲ ਗਿਆ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੋ ਪਛੜਿਆ ਹੈ ਉਸ ਦੀ ਮਦਦ ਤਾਂ ਹੋਣੀ ਚਾਹੀਦੀ ਹੈ।’’

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement