ਆਪ ਨੇ ਨੌਜਵਾਨ ਵਿਧਾਇਕ ਮੀਤ ਹੇਅਰ ਨੂੰ ਸੌਂਪੀ ਯੂਥ ਵਿੰਗ ਪੰਜਾਬ ਦੀ ਕਮਾਨ
Published : Oct 25, 2020, 5:41 pm IST
Updated : Oct 25, 2020, 5:41 pm IST
SHARE ARTICLE
file photo
file photo

ਸ਼ੈਰੀ ਕਲਸੀ, ਹਰਮਿੰਦਰ ਸਿੰਘ ਸੰਧੂ ਅਤੇ ਜਗਦੀਪ ਸਿੰਘ ਸੰਧੂ ਸੂਬਾ ਵਾਇਸ ਪ੍ਰਧਾਨ ਨਿਯੁਕਤ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਅਤੇ ਸੁਚਾਰੂ ਬਣਾਉਂਦਿਆਂ ਬਰਨਾਲਾ ਤੋਂ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਮੀਤ ਹੇਅਰ ਨਾਲ ਤਿੰਨ ਸੂਬਾ (ਉਪ) ਵਾਇਸ ਪ੍ਰਧਾਨ ਵੀ ਲਗਾਏ ਗਏ ਹਨ। 

photophoto

ਪਾਰਟੀ ਹੈਡਕੁਆਰਟਰ ਤੋਂ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮ.ਐਲ.ਏ) ਨੇ ਐਤਵਾਰ ਨੂੰ ਇਨਾਂ ਨਵੀਆਂ ਨਿਯੁਕਤੀਆਂ ਦਾ ਰਸਮੀ ਐਲਾਨ ਕੀਤਾ ਹੈ।

photophoto

ਜਿਸ ਮੁਤਾਬਿਕ ਮੀਤ ਹੇਅਰ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ, ਸ਼ੈਰੀ ਕਲਸੀ, ਜਗਦੀਪ ਸਿੰਘ ਸੰਧੂ ਅਤੇ ਹਰਮੰਦਰ ਸਿੰਘ ਸੰਧੂ ਨੂੰ ਸੂਬਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨੌਜਵਾਨ ਆਗੂ ਸ਼ੈਰੀ ਕਲਸੀ ਬਟਾਲਾ ਨਾਲ ਸਬੰਧਿਤ ਪਾਰਟੀ ਲਈ ਗੁਰਦਾਸਪੁਰ ਦੇ ਜ਼ਿਲਾ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

photophoto

ਦੁਆਬੇ ਦੀ ਸਰਜਮੀ ਨਾਲ ਸਬੰਧਿਤ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦੇ ਨੌਜਵਾਨ ਸਰਪੰਚ ਅਤੇ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਹਨ ਹਰਮਿੰਦਰ ਸਿੰਘ ਦੇ ਪਿਤਾ ਵੀ ਚੱਬੇਵਾਲ ਦੇ ਸਰਪੰਚ ਰਹਿ ਚੁੱਕੇ ਹਨ। ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਜਗਦੀਪ ਸਿੰਘ ਸੰਧੂ ਦੇ ਨਾਮਵਾਰ ਨੌਜਵਾਨ ਆਗੂ ਹਨ। ਜਗਦੀਪ ਸਿੰਘ ਸੰਧੂ ਨੇ 2017 ਪਾਰਟੀ ਵੱਲੋਂ ਗਿੱਦੜਬਾਹਾ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 25300 ਵੋਟਾਂ ਹਾਸਲ ਕੀਤੀਆਂ ਸਨ। 

photophoto

ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਮੀਤ ਹੇਅਰ ਅਤੇ ਤਿੰਨੋ ਵਾਇਸ ਪ੍ਰਧਾਨਾਂ ਦੀ ਅਗਵਾਈ ਹੇਠ ਪਾਰਟੀ ਦਾ ਨੌਜਵਾਨ ਵਿੰਗ ਨੌਜਵਾਨਾਂ, ਕਿਸਾਨਾਂ ਸਮੇਤ ਸਾਰੇ ਵਰਗਾਂ ਲਈ ਹਰ ਮੁਹਾਜ਼ ਤੇ ਡਟ ਕੇ ਲੜਾਈ ਲੜੇਗਾ ਅਤੇ ਪਾਰਟੀ ਦੀ ਰੀੜ ਦੀ ਹੱਡੀ ਵਜੋਂ ਪਾਰਟੀ ਨੂੰ ਨਵੀਆਂ ਬੁਲੰਦੀਆਂ ‘ਤੇ ਪੁੰਹਚਾਵੇਗਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement