
ਪਰਿਵਾਰ ਦੀਆਂ ਮੁੱਢਲੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ
ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰਾਂ 'ਤੇ ਗ਼ਰੀਬਾਂ ਦੀ ਜੇਬ 'ਤੇ ਡਾਕਾ ਅਤੇ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਖੋਹਣ ਦਾ ਦੋਸ਼ ਲਾਇਆ।
Akhilesh Yadav
ਇਹ ਵੀ ਪੜ੍ਹੋ : ਘੱਟ ਹੋ ਸਕਦੀਆਂ ਹਨ ਪਟਰੌਲ-ਡੀਜ਼ਲ ਦੀਆਂ ਕੀਮਤਾਂ..!
ਅਖਿਲੇਸ਼ ਨੇ ਟਵੀਟ 'ਚ ਕਿਹਾ, ''ਪਹਿਲੀ ਸਰਕਾਰ 'ਚ ਗ਼ਰੀਬਾਂ ਦੇ ਖਾਤਿਆਂ 'ਚ ਹਜ਼ਾਰਾਂ ਕਰੋੜ ਰੁਪਏ ਦਿਤੇ ਗਏ ਸਨ। ਅੱਜ 'ਝੂਠ ਦਾ ਫ਼ੁੱਲ' 'ਲੁੱਟ ਦਾ ਫ਼ੁੱਲ' ਬਣ ਕੇ ਲੋਕਾਂ ਨਾਲ ਦਿਨ-ਰਾਤ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ।ਪਰਿਵਾਰ ਦੀਆਂ ਮੁੱਢਲੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ''।
Akhilesh Yadav
ਇਹ ਵੀ ਪੜ੍ਹੋ : ਪੰਜਾਬ ਦੇ ਸਿਆਸਤਦਾਨਾਂ ਤੋਂ ਨਰਾਜ਼ ਹੋਈ ਅਰੂਸਾ ਆਲਮ ਨੇ ਲਿਆ ਵੱਡਾ ਫੈਸਲਾ
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਦੌਰਾਨ, ਸਪਾ ਪ੍ਰਧਾਨ ਇਨ੍ਹੀਂ ਦਿਨੀਂ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਹੋਰ ਕਈ ਮੁੱਦਿਆਂ 'ਤੇ ਸੂਬੇ ਦੀ ਭਾਜਪਾ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ।