
‘ਦੇਸ਼ ਨੂੰ ਇੱਕ ਵਾਰ ਫਿਰ ਵੱਡੇ ਕਿਸਾਨ ਅੰਦੋਲਨ ਦੀ ਲੋੜ ਹੈ’
ਰਾਕੇਸ਼ ਟਿਕੈਤ ਦਾ ਭਾਜਪਾ ’ਤੇ ਤੰਜ਼, ਅਗਨੀਵੀਰ ਸਕੀਮ ਨੂੰ ਲੈ ਕੇ ਵੀ ਕੀਤਾ ਸਵਾਲ
ਨਵੀਂ ਦਿੱਲੀ - ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ। ਕਮਲ ਦਾ ਫੁੱਲ ਤਵੀਤ ਦਾ ਕੰਮ ਕਰਦਾ ਹੈ ਜਿਸਨੂੰ ਪਹਿਨਦੇ ਹੀ ਕੋਈ ਏਜੰਸੀ ਕਾਰਵਾਈ ਨਹੀਂ ਕਰਦੀ। ਰਾਕੇਸ਼ ਟਿਕੈਤ ਸ਼ੁੱਕਰਵਾਰ ਸ਼ਾਮ ਕਿਸਾਨਾਂ ਨੂੰ ਸੰਬੋਧਨ ਕਰਨ ਲਈ ਰੇਵਾੜੀ ਦੇ ਕਸਬਾ ਬਾਵਲ ਪਹੁੰਚੇ ਸਨ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਇੱਕ ਵਾਰ ਫਿਰ ਵੱਡੇ ਕਿਸਾਨ ਅੰਦੋਲਨ ਦੀ ਲੋੜ ਹੈ।
rakesh tikait
ਇਸ ਵਾਰ ਪਿਛਲੇ ਅੰਦੋਲਨ ਨਾਲੋਂ ਵੱਡਾ ਅੰਦੋਲਨ ਖੜ੍ਹਾ ਹੋਵੇਗਾ। ਹੁਣ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਬੋਲਣਾ ਸਿੱਖ ਗਿਆ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ।
ਅਗਨੀਵੀਰ ਦੇਸ਼ ਦਾ ਨੌਜਵਾਨ ਨਹੀਂ ਬਣਨਾ ਚਾਹੁੰਦਾ
ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਅਗਨੀਵੀਰ ਯੋਜਨਾ ਲੈ ਕੇ ਆਈ ਹੈ, ਉਹ ਉਨ੍ਹਾਂ ਨੌਜਵਾਨਾਂ ਲਈ ਧੋਖਾ ਹੈ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਅਤੇ ਸੇਵਾ ਲਈ ਫੌਜ ਵਿਚ ਭਰਤੀ ਹੋਣ ਲਈ ਸਖ਼ਤ ਮਿਹਨਤ ਕੀਤੀ ਹੈ। ਦੇਸ਼ ਦਾ ਨੌਜਵਾਨ ਅਗਨੀਵੀਰ ਨਹੀਂ ਬਣਨਾ ਚਾਹੁੰਦਾ। ਜੇਕਰ ਇਹ ਇੰਨੀ ਚੰਗੀ ਯੋਜਨਾ ਹੈ, ਤਾਂ ਸੰਸਦ ਮੈਂਬਰ ਅਸਤੀਫ਼ਾ ਦੇ ਕੇ ਅਗਨੀਵੀਰ ਕਿਉਂ ਨਹੀਂ ਬਣਦੇ?
agniveer
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਦੇ ਲੋਕ ਭਗਤਾਂ ਵਾਂਗ ਦਿਖਾਈ ਦਿੰਦੇ ਹਨ, ਪਰ ਅਸਲ ਵਿਚ ਉਹ ਬਲੀ ਪ੍ਰਥਾ ਦੇ ਲੋਕ ਹਨ। ਏਜੰਸੀਆਂ ਦੇ ਡਰ ਕਾਰਨ ਵੱਡੇ-ਵੱਡੇ ਆਗੂ ਭਾਜਪਾ ਵਿਚ ਸ਼ਾਮਲ ਹੋ ਜਾਣਗੇ, ਪਰ ਜਿਹੜੇ ਬਚਣਗੇ ਉਹ ਹੀ ਅੰਦੋਲਨ ਚਲਾਉਣਗੇ ਅਤੇ ਫਿਰ ਤਬਦੀਲੀ ਦੀ ਕ੍ਰਾਂਤੀ ਆਵੇਗੀ। ਸ਼ਾਮਲਾਟ ਦੀ ਜ਼ਮੀਨ ਪਿੰਡ ਦੀ ਹੋਣੀ ਚਾਹੀਦੀ ਹੈ, ਜਦਕਿ ਉਸ ਉੱਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ।
PM Modi
ਕਿਸਾਨ ਆਗੂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਹਨ। ਦੇਸ਼ ਦੀ ਵਾਗਡੋਰ ਕੁਝ ਸਰਮਾਏਦਾਰਾਂ ਦੇ ਹੱਥਾਂ ਵਿਚ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਰੀਆਂ ਚੀਜ਼ਾਂ ਦਾ ਨਿੱਜੀਕਰਨ ਕਰ ਦਿੱਤਾ ਗਿਆ ਜੋ ਬਚਿਆ ਹੈ, ਉਹ ਆਉਣ ਵਾਲੇ ਦਿਨਾਂ ਵਿੱਚ ਪ੍ਰਾਈਵੇਟ ਕਰ ਦਿੱਤਾ ਜਾਵੇਗਾ।
Protest
ਇਸੇ ਤਰ੍ਹਾਂ ਕਿਸਾਨਾਂ ਨੂੰ ਨਿੱਜੀਕਰਨ ਵਿਚ ਲਿਆਉਣ ਦੇ ਯਤਨ ਕੀਤੇ ਗਏ ਪਰ ਦੇਸ਼ ਦੇ ਅੰਨਦਾਤਾ ਨੇ ਧੁੱਪ, ਗਰਮੀ, ਠੰਢ ਅਤੇ ਬਰਸਾਤ ਵਿਚ ਬੈਠ ਕੇ ਇਤਿਹਾਸਕ ਅੰਦੋਲਨ ਕੀਤਾ, ਜਿਸ ਕਾਰਨ ਸਰਕਾਰ ਨੂੰ ਝੁਕਣਾ ਪਿਆ ਪਰ ਹੁਣ ਤੱਕ ਕਿਸਾਨਾਂ ਦੀਆਂ ਕਈ ਵੱਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਕਿਸਾਨਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਜਾ ਰਹੀ ਹੈ।