
ਸ਼ਾਇਦ ਤੁਸੀਂ ਸੋਚ ਲਿਆ ਹੈ ਕਿ ਜਦੋਂ ਤਕ ਪੰਜਾਬ ਕਾਂਗਰਸ ਨੂੰ ਬਰਬਾਦ ਨਹੀਂ ਕਰ ਦਿੰਦੇ ਚੈਨ ਨਾਲ ਨਹੀਂ ਬੈਠੋਗੇ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਵਾਰ ਫਿਰ ਟਵਿੱਟਰ ਜੰਗ ਛਿੜ ਗਈ ਹੈ।
ਸਿੱਧੂ ਨੇ ਟਵੀਟ ਕਰ ਕੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਸੀ, ਜਿਸ ਦੇ ਜਵਾਬ 'ਚ ਕੈਪਟਨ ਨੇ ਟਵੀਟ ਕੀਤਾ ਹੈ ਕਿ ''ਬੈਲਟ ਪੇਪਰ 'ਤੇ ਸਿਰਫ਼ ਮੇਰਾ ਨਾਮ ਹੋਣ ਨਾਲ ਹੀ ਜੇਕਰ 856 ਵੋਟਾਂ ਮਿਲ ਸਕਦੀਆਂ ਹਨ ਤਾਂ ਅਸਲ ਵਿਚ ਚੋਣ ਮੈਦਾਨ 'ਚ ਹੋਣ 'ਤੇ ਕਿੰਨੀਆਂ ਵੋਟਾਂ ਮਿਲਦੀਆਂ ਇਹ ਦੱਸਣ ਦੀ ਲੋੜ ਨਹੀਂ। ਸਾਰਾ ਪੰਜਾਬ ਜਾਣਦਾ ਹੈ ਕਿ ਮੈਂ ਕਿਥੋਂ ਅਤੇ ਕਿੰਨੀ ਵਾਰ ਜਿੱਤਿਆਂ ਹਾਂ। ਤੁਸੀਂ ਸਾਰਾ ਦਿਨ ਮੇਰੇ 'ਤੇ ਹਮਲੇ ਕਰਨ ਦੀ ਬਜਾਏ ਆਪਣੇ ਕੰਮ 'ਤੇ ਧਿਆਨ ਕਿਉਂ ਨਹੀਂ ਦਿੰਦੇ? ਸ਼ਾਇਦ ਤੁਸੀਂ ਸੋਚ ਲਿਆ ਹੈ ਕਿ ਜਦੋਂ ਤਕ ਪੰਜਾਬ ਕਾਂਗਰਸ ਨੂੰ ਬਰਬਾਦ ਨਹੀਂ ਕਰ ਦਿੰਦੇ ਚੈਨ ਨਾਲ ਨਹੀਂ ਬੈਠੋਗੇ। ਜੇਕਰ ਅਜਿਹਾ ਹੈ ਤਾਂ ਤੁਸੀਂ ਮੇਰਾ ਰਾਹ ਆਸਾਨ ਕਰ ਰਹੇ ਹੋ।''