Bihar Political Crisis: ਨਿਤੀਸ਼ ਕੁਮਾਰ ’ਤੇ ਮਲਿਕਾਰਜੁਨ ਖੜਗੇ ਦਾ ਤੰਜ਼, ‘ਦੇਸ਼ ਵਿਚ ਆਇਆ ਰਾਮ-ਗਿਆ ਰਾਮ ਵਰਗੇ ਕਈ ਲੋਕ ਹਨ’
Published : Jan 28, 2024, 1:57 pm IST
Updated : Jan 28, 2024, 1:57 pm IST
SHARE ARTICLE
"Like Aaya Ram-Gaya Ram ": Mallikarjun Kharge On Nitish Kumar's Exit

ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ: ਕਾਂਗਰਸ

Bihar Political Crisis: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਇਹ ਉਨ੍ਹਾਂ ਦਾ ਦੂਜਾ ਅਸਤੀਫਾ ਹੈ। ਹੁਣ ਉਹ ਇਸ ਵਿਧਾਨ ਸਭਾ ਕਾਰਜਕਾਲ ਦੌਰਾਨ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਿਤੀਸ਼ ਦੇ ਅਸਤੀਫੇ 'ਤੇ ਹਮਲਾ ਕਰਦਿਆਂ ਕਿਹਾ ਹੈ ਕਿ ਦੇਸ਼ 'ਚ ਕਈ ਆਇਆ ਰਾਮ, ਗਿਆ ਰਾਮ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਨਿਤੀਸ਼ ਕੁਮਾਰ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਲਾਲੂ ਯਾਦਵ ਅਤੇ ਤੇਜਸਵੀ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਹੱਥੋਂ ਨਿਕਲ ਜਾਣਗੇ। ਉਨ੍ਹਾਂ ਕਿਹਾ ਸੀ ਕਿ ਜੇਕਰ ਨਿਤੀਸ਼ ਕੁਮਾਰ ਵੱਖ ਵੀ ਹੋ ਜਾਂਦੇ ਹਨ ਤਾਂ ਅਸੀਂ ਮਿਲ ਕੇ ਲੜਾਂਗੇ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਗਠਜੋੜ ਲਈ ਚੁੱਪ ਸੀ। ਅਸੀਂ ਚਾਹੁੰਦੇ ਸੀ ਕਿ ਸਾਡੀ ਤਰਫੋਂ ਕੁੱਝ ਨਾ ਕਿਹਾ ਜਾਵੇ ਤਾਂ ਜੋ ਕੋਈ ਗਲਤ ਸੰਦੇਸ਼ ਨਾ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖੜਗੇ ਦੇ ਦੋਸ਼ਾਂ 'ਤੇ ਜੇਡੀਯੂ ਨੇਤਾ ਕੇਸੀ ਤਿਆਗੀ ਨੇ ਜਵਾਬ ਦਿਤਾ ਹੈ ਅਤੇ ਦੋਸ਼ ਲਾਇਆ ਹੈ ਕਿ ਕਾਂਗਰਸ ਇੰਡੀਆ ਗਠਜੋੜ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ।  ਇਸ ਦੌਰਾਨ ਕਾਂਗਰਸ ਨੇ ਨਿਤੀਸ਼ ਕੁਮਾਰ ਦੀ ਤੁਲਨਾ ਗਿਰਗਿਟ ਨਾਲ ਕੀਤੀ ਅਤੇ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਨੂੰ ਧੋਖੇ ਲਈ ਕਦੇ ਮੁਆਫ ਨਹੀਂ ਕਰਨਗੇ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਨਿਤੀਸ਼ ਕੁਮਾਰ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਭਾਰਤ ਜੋੜੋ ਨਿਆਂ ਯਾਤਰਾ ਤੋਂ ਧਿਆਨ ਹਟਾਉਣ ਲਈ ਖੇਡਿਆ ਜਾ ਰਿਹਾ ਸਿਆਸੀ ਡਰਾਮਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਹੁਲ ਗਾਂਧੀ ਦੇ ਬਿਹਾਰ ਦੌਰੇ ਨੂੰ ਲੈ ਕੇ ਘਬਰਾ ਗਏ ਹਨ।

ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, 'ਅਕਸਰ ਸਿਆਸੀ ਭਾਈਵਾਲ ਬਦਲਣ ਵਾਲੇ ਨਿਤੀਸ਼ ਕੁਮਾਰ ਰੰਗ ਬਦਲਣ 'ਚ ਗਿਰਗਿਟ ਨੂੰ ਸਖਤ ਮੁਕਾਬਲਾ ਦੇ ਰਹੇ ਹਨ। ਰਮੇਸ਼ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਭਾਰਤ ਜੋੜੋ ਨਿਆਂ ਯਾਤਰਾ ਨੂੰ ਲੈ ਕੇ ਘਬਰਾ ਗਏ ਹਨ ਅਤੇ ਇਹ ਸਿਆਸੀ ਡਰਾਮਾ ਇਸ ਤੋਂ ਧਿਆਨ ਭਟਕਾਉਣ ਲਈ ਰਚਿਆ ਗਿਆ ਹੈ।

ਦੂਜੇ ਪਾਸੇ ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਇੰਡੀਆ ਗਠਜੋੜ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਥੇ ਕੁੱਝ ਨਹੀਂ ਹੋ ਰਿਹਾ ਸੀ। ਉਹ ਇਸ ਤੋਂ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਦੀ ਪਹਿਲ 'ਤੇ ਇੰਡੀਆ ਗਠਜੋੜ ਬਣਿਆ ਸੀ। ਨਿਤੀਸ਼ ਨੇ ਇੰਡੀਆ ਗਠਜੋੜ 'ਤੇ ਕਿਹਾ ਕਿ ਲੋਕਾਂ 'ਚ ਬਹੁਤ ਉਦਾਸੀ ਅਤੇ ਡਰ ਹੈ, ਉਥੇ ਕੁੱਝ ਨਹੀਂ ਕੀਤਾ ਜਾ ਰਿਹਾ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇ ਦਿਤਾ।

(For more Punjabi news apart from "Like Aaya Ram-Gaya Ram ": Mallikarjun Kharge On Nitish Kumar's Exit, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement