Lok Sabha Elections: ਇਕੱਲਿਆਂ ਚੋਣ ਲੜਨ ਦੇ ਫ਼ੈਸਲੇ ਬਾਅਦ ਪੰਜਾਬ ਵਿਚ ਕਾਂਗਰਸ ਤੇ ‘ਆਪ’ ਵਲੋਂ ਮਜ਼ਬੂਤ ਉਮੀਦਵਾਰਾਂ ਦੀ ਭਾਲ ਲਈ ਮੰਥਨ ਜਾਰੀ
Published : Feb 28, 2024, 7:47 am IST
Updated : Feb 28, 2024, 7:55 am IST
SHARE ARTICLE
Congress and AAP are continuing to search for strong candidates in Punjab
Congress and AAP are continuing to search for strong candidates in Punjab

ਕਾਂਗਰਸ ਵਲੋਂ ਬਾਜਵਾ, ਚੰਨੀ, ਭੱਠਲ ਤੇ ਸਿੱਧੂ ਵਰਗੇ ਵੱਡੇ ਚੇਹਰਿਆਂ ਨੂੰ ਚੋਣ ਲੜਾਉਣ ਤੇ ਵਿਚਾਰਾਂ, ‘ਆਪ’ ਵੀ ਕਈ ਵਿਧਾਇਕਾਂ ਨੂੰ ਉਮੀਦਵਾਰ ਬਣਾਉਣ ਦਾ ਕਰ ਰਹੀ ਹੈ ਵਿਚਾਰ

Lok Sabha Elections: ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਨੇ ਇਕੱਲੇ ਇਕੱਲੇ ਲੜਨ ਦੇ ਫ਼ੈਸਲੇ ਦੇ ਅਧਿਕਾਰਤ ਐਲਾਨ ਬਾਅਦ ਹੁਣ ਜਿੱਤ ਲਈ ਮਜ਼ਬੂਤ ਉਮੀਦਵਾਰਾਂ ਦੀ ਭਾਲ ਤੇਜ਼ ਕਰ ਦਿਤੀ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਦੋਵੇਂ ਪਾਰਟੀਆਂ ਕਿਸ਼ਤਾਂ ਵਿਚ ਉਮੀਦਵਾਰਾਂ ਦਾ ਐਲਾੈਨ ਸ਼ੁਰੂ ਕਰ ਦੇਣਗੀਆਂ ਪਰ ਦੂਜੇ ਪਾਸੇ ਕਿਸਾਨੀ ਅੰਦੋਲਨ ਦੇ ਚਲਦੇ ਅਕਾਲੀ ਭਾਜਪਾ ਗਠਜੋੜ ਦਾ ਮਾਮਲਾ ਵਿਚਾਲੇ ਲਟਕ ਚੁੱਕਾ ਹੈ। ਇਸ ਸਥਿਤੀ ਵਿਚ ਬਾਦਲ ਦਲ ਕਸੂਤੀ ਸਥਿਤੀ ਵਿਚ ਫਸ ਚੁੱਕਾ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਨ ਵਲੋਂ ‘ਆਪ’ ਨੂੰ ਟੱਕਰ ਦੇਣ ਲਈ ਵੱਡੇ ਚੇਹਰਿਆਂ ਨੂੰ ਮੈਦਾਨ ਵਿਚ ਲਿਆਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਨ ‘ਆਪ’ ਨਾਲ ਸਖ਼ਤ ਮੁਕਾਬਲੇ ਨੂੰ ਦੇਖਦੇ ਹੋਏ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ ਵਰਗੇ ਵੱਡੇ ਚਿਹਰਿਆਂ ਨੂੰ ਉਮੀਦਵਾਰ ਬਣਾਉਣ ਲਈ ਵਿਚਾਰ ਹੋ ਰਿਹਾ ਹੈ। ਭਾਵੇਂ ਬਾਜਵਾ ਅਤੇ ਸਿੱਧੂ ਪੰਜਾਬ ਵਿਚ ਹੀ ਸਿਆਸਤ ਕਰਨਾ ਚਾਹੁੰਦੇ ਹਨ ਪਰ ਹਾਈਕਮਾਨ ਇਨ੍ਹਾਂ ਨੂੰ ਫ਼ਿਲਹਾਲ ਲੋਕ ਸਭਾ ਚੋਣ ਲੜਾਉਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਨਵਜੋਤ ਸਿੱਧੂ ਨੇ ਨਵੀਂ ਦਿੱਲੀ ਵਿਚ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਬਾਜਵਾ ਨੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ ਨਾਲ ਮੀਟਿੰਗ ਕੀਤੀ ਹੈ। ਇਨ੍ਹਾਂ ਮੀਟਿੰਗਾਂ ਵਿਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਚਰਚਾ ਹੋਈ ਹੈ। ਆਮ ਆਦਮੀ ਪਾਰਟੀ ਵੀ ਉਮੀਦਵਾਰਾਂ ਦੇ ਐਲਾਨ ਦੀ ਤਿਆਰੀ ਵਿਚ ਹੈ। ਇਸ ਬਾਰੇ ਮੁੱਖ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਅਤੇ ਪੰਜਾਬ ਦੇ ਹੀਰੋ ਬਣਨ ਦਾ ਦਾਅਵਾ ਕਰਦਿਆਂ 13-1 ’ਤੇ ਆਪ ਦੇ ਹੱਕ ਵਿਚ ਜਿੱਤ ਹੋਣ ਦੇ ਐਲਾਨ ਕਰ ਰਹੇ ਹਨ।

‘ਆਪ’ ਵੀ ਵੱਡੇ ਚੇਹਰਿਆਂ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਵਿਚ ਹੈ। ਇਨ੍ਹਾਂ ਵਿਚ ਅੱਧੀ ਦਰਜਨ ਮੰਤਰੀਆਂ ਦੇ ਨਾਂ ਵੀ ਚਰਚਾ ਹੈ। ਬਠਿੰਡਾ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਸੰਗਰੂਰ ਤੋਂ ਅਮਨ ਅਰੋੜਾ ਜਾਂ ਮੀਤ ਹੇਅਰ ਅਤੇ ਗੁਰਦਾਸਪੁਰ ਤੋਂ ਲਾਲ ਚੰਦ ਕਟਾਰੂਚੱਕ ਦੇ ਨਾਂ ਚਰਚਾ ਵਿਚ ਆ ਰਹੇ ਹਨ। ਕੁੱਝ ਵਿਧਾਇਕ ਵੀ ਮੈਦਾਨ ਵਿਚ ਉਤਾਰੇ ਜਾਣ ਦੀ ਰਣਨੀਤੀ ’ਤੇ ਚਰਚਾ ਕੀਤੀ ਜਾ ਰਹੀ ਹੈ। ਉਧਰ ਕਿਸਾਨੀ ਅੰਦੋਲਨ ਮੁੜ ਜ਼ੋਰ ਫੜਨ ਅਤੇ ਪੰਜਾਬ ਹਰਿਆਣਾ ਬਾਰਡਰ ਉਪਰ ਪੈਦਾ ਸਥਿਤੀਆਂ ਦੇ ਬਾਅਦ ਸੱਭ ਤੋਂ ਕਸੂਤੀ ਹਾਲਤ ਬਾਦਲ ਦਲ ਦੀ ਹੈ।

ਬਾਦਲ ਦਲ ਦੇ ਆਗੂ ਵੀ ਇਨ੍ਹਾਂ ਹਾਲਾਤ ਵਿਚ ਦੋ ਹਿੱਸਿਆਂ ਨੂੰ ਵੰਡੇ ਦਿਖ ਰਹੇ ਹਨ। ਕੁੱਝ ਆਗੂ ਇਸ ਸਮੇਂ ਭਾਜਪਾ ਨਾਲ ਜਾਣ ਦੇ ਹੱਕ ਵਿਚ ਨਹੀਂ ਭਾਵੇਂ ਕਿ ਬਾਦਲ ਪ੍ਰਵਾਰ ਸੱਤਾ ਦੀ ਲਾਲਸਾ ਵਿਚ ਗਠਜੋੜ ਲਈ ਕਾਹਲਾ ਹੈ। ਉਧਰ ਭਾਜਪਾ ਵੀ ਗਠਜੋੜ ਬਾਰੇ ਹਾਲੇ ਕੋਈ ਸਪੱਸ਼ਟ ਫ਼ੈਸਲਾ ਮੌਜੂਦਾ ਸਥਿਤੀ ਵਿਚ ਨਹੀਂ ਲੈ ਸਕੀ। ਕਿਸਾਨ ਅੰਦੋਲਨ ਦਾ ਸੱਭ ਤੋਂ ਜ਼ਿਆਦਾ ਪ੍ਰਭਾਵ ਇਨ੍ਹਾਂ ਦੋਹਾਂ ਪਾਰਟੀਆਂ ਉਪਰ ਹੀ ਪੈਣ ਦੀ ਸੰਭਾਵਨਾ ਹੈ। ਜਿਥੇ ਕਿਸਾਨੀ ਅੰਦੋਲਨ ਅਤੇ ਹਰਿਆਣਾ ਪੁਲਿਸ ਦੇ ਅਤਿਆਚਾਰਾਂ ਕਾਰਨ ਪੰਜਾਬ ਵਿਚ ਭਾਜਪਾ ਅੰਦਰ ਹਿਲਜੁਲ ਹੈ ਅਤੇ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਜਬੂਰੀ ਵਿਚ ਹਰਿਆਣਾ ਵਲੋਂ ਕਿਸਾਨਾਂ ’ਤੇ ਤਸ਼ੱਦਦ ਵਿਰੁਧ ਬਿਆਨ ਦੇਣਾ ਪਿਆ ਹੇ। ਬਾਦਲ ਦਲ ਹੁਣ ਇਹ ਅੰਤਮ ਫ਼ੈਸਲਾ ਹੀ ਨਹੀਂ ਕਰ ਪਾ ਰਿਹਾ ਕਿ ਇਨ੍ਹਾਂ ਸਥਿਤੀਆਂ ਵਿਚ ਭਾਜਪਾ ਨਾਲ ਗਠਜੋੜ ਕਰੀਏ ਜਾਂ ਨਾ। ਅਗਲੇ ਦਿਨਾਂ ਵਿਚ ਪੰਜਾਬ ਵਿਚ ਸਿਆਸੀ ਮੈਦਾਨ ਹੋਰ ਭੱਖੇਗਾ।

(For more Punjabi news apart from lok Sabha elections Congress and AAP are continuing to search for strong candidates in Punjab, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement