Himachal Political Crisis: ਹਿਮਾਚਲ 'ਚ ਸਰਕਾਰ ਨੂੰ ਅਸਥਿਰ ਨਹੀਂ ਹੋਣ ਦੇਵਾਂਗੇ, ਸਖ਼ਤ ਫੈਸਲਿਆਂ ਤੋਂ ਪਿੱਛੇ ਨਹੀਂ ਹੱਟਾਂਗੇ: ਕਾਂਗਰਸ
Published : Feb 28, 2024, 2:19 pm IST
Updated : Feb 28, 2024, 2:20 pm IST
SHARE ARTICLE
We are ready to take tough decisions regarding Himachal Pradesh, says Jairam Ramesh amid Himachal Political Crisis
We are ready to take tough decisions regarding Himachal Pradesh, says Jairam Ramesh amid Himachal Political Crisis

ਉਨ੍ਹਾਂ ਕਿਹਾ, "ਅਸੀਂ ਸਰਕਾਰ ਨੂੰ ਅਸਥਿਰ ਨਹੀਂ ਹੋਣ ਦੇਵਾਂਗੇ... ਜੇਕਰ ਲੋੜ ਪਈ ਤਾਂ ਸਖ਼ਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਾਂਗੇ।"

Himachal Political Crisis: ਹਿਮਾਚਲ ਪ੍ਰਦੇਸ਼ ਵਿਚ ਸਿਆਸੀ ਘਟਨਾਕ੍ਰਮ ਦੇ ਸਬੰਧ ਵਿਚ ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਪਾਰਟੀ ਸਰਵਉੱਚ ਹੈ ਅਤੇ ਉਹ ਫਤਵਾ ਬਰਕਰਾਰ ਰੱਖਣ ਲਈ ਸਖ਼ਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗੀ। ਹਿਮਾਚਲ ਪ੍ਰਦੇਸ਼ 'ਚ ਰਾਜ ਸਭਾ ਸੀਟ 'ਤੇ ਭਾਜਪਾ ਦੇ ਜਿੱਤਣ ਤੋਂ ਬਾਅਦ ਕਾਂਗਰਸ ਦੇ ਛੇ ਵਿਧਾਇਕਾਂ ਦੇ ਵੋਟਿੰਗ 'ਚ 'ਕਰਾਸ ਵੋਟ' ਹੋਣ ਤੋਂ ਬਾਅਦ ਸੂਬੇ 'ਚ ਸਿਆਸੀ ਸੰਕਟ ਪੈਦਾ ਹੋ ਗਿਆ ਹੈ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਬਜ਼ਰਵਰਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਧਾਇਕਾਂ ਨਾਲ ਗੱਲ ਕਰਨ ਅਤੇ ਜਲਦੀ ਰੀਪੋਰਟ ਸੌਂਪਣ ਲਈ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਅਬਜ਼ਰਵਰਾਂ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

ਰਮੇਸ਼ ਮੁਤਾਬਕ, ''ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਬਜ਼ਰਵਰ ਵਜੋਂ ਸ਼ਿਮਲਾ ਵਿਚ ਮੌਜੂਦ ਹਨ। ਕਾਂਗਰਸ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਾਜੀਵ ਸ਼ੁਕਲਾ ਵੀ ਹਿਮਾਚਲ ਪ੍ਰਦੇਸ਼ ਵਿਚ ਮੌਜੂਦ ਹਨ”।

ਉਨ੍ਹਾਂ ਕਿਹਾ, "ਅਸੀਂ ਸਰਕਾਰ ਨੂੰ ਅਸਥਿਰ ਨਹੀਂ ਹੋਣ ਦੇਵਾਂਗੇ... ਜੇਕਰ ਲੋੜ ਪਈ ਤਾਂ ਸਖ਼ਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਾਂਗੇ।" ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ, "ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਬਜ਼ਰਵਰਾਂ ਨੂੰ ਸਾਰੇ ਵਿਧਾਇਕਾਂ ਨਾਲ ਗੱਲ ਕਰਨ ਅਤੇ ਜਲਦੀ ਰੀਪੋਰਟ ਸੌਂਪਣ ਲਈ ਕਿਹਾ ਹੈ।" ਉਨ੍ਹਾਂ ਕਿਹਾ, "ਲੋਕਾਂ ਨੇ ਸਾਨੂੰ ਫ਼ਤਵਾ ਦਿਤਾ ਹੈ ਅਤੇ ਇਹ ਫ਼ਤਵਾ ਸਿਰਫ਼ ਲੋਕ ਹੀ ਵਾਪਸ ਲੈ ਸਕਦੇ ਹਨ। ਆਪ੍ਰੇਸ਼ਨ ਲੋਟਸ ਜ਼ਰੀਏ ਫ਼ਤਵਾ ਵਾਪਸ ਨਹੀਂ ਲਿਆ ਜਾ ਸਕਦਾ।"

ਰਮੇਸ਼ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਕਰਾਸ ਵੋਟਿੰਗ ਹੋਈ ਅਤੇ ਪਾਰਟੀ ਉਮੀਦਵਾਰ ਅਭਿਸ਼ੇਕ ਸਿੰਘਵੀ ਰਾਜ ਸਭਾ ਚੋਣਾਂ ਵਿਚ ਹਾਰ ਗਏ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 68 ਸੀਟਾਂ ਵਿਚੋਂ ਕਾਂਗਰਸ ਕੋਲ 40 ਅਤੇ ਭਾਜਪਾ ਕੋਲ 25 ਸੀਟਾਂ ਹਨ। ਬਾਕੀ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਹਨ।

(For more Punjabi news apart from We are ready to take tough decisions regarding Himachal Pradesh, says Jairam Ramesh amid Himachal Political Crisis, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement