
ਕਿਹਾ- ਭਾਜਪਾ ਵਲੋਂ 'ਵਿਕਾਸ' ਦੀ ਇੱਕ ਸ਼ਾਨਦਾਰ ਉਦਾਹਰਣ ਜੋ ਲਗਾਤਾਰ ਨਵੀਆਂ ਉੱਚਾਈਆਂ ਛੂਹ ਰਹੀ ਹੈ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਭਾਜਪਾ 'ਤੇ ਤੰਜ਼ ਵੀ ਕੱਸਿਆ। ਅਸਲ ਵਿਚ ਇਹ ਤਸਵੀਰਾਂ ਦਿੱਲੀ ਦੇ ਗਾਜੀਪੁਰ ਡੰਪ ਸਾਈਟ ਦੀਆਂ ਸਨ। ਉਨ੍ਹਾਂ ਲਿਖਿਆ ਕਿ ਇਥੇ ਲੱਗੇ ਕੂੜੇ ਦੇ ਪਹਾੜ ਕੁਤੁਬ ਮੀਨਾਰ ਤੋਂ ਵੀ ਉੱਚਾ ਹੋ ਗਿਆ ਹੈ ਜੋ ਕਿ ਭਾਜਪਾ ਦੇ ਵਿਕਾਸ ਦੀ ਇੱਕ ਸ਼ਾਨਦਾਰ ਉਧਾਹਰਣ ਹੈ।
ਉਨ੍ਹਾਂ ਇੱਕ ਟਵੀਟ ਕਰਦਿਆਂ ਲਿਖਿਆ,''ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਹੜਾ ਹਿੱਲ ਸਟੇਸ਼ਨ ਹੈ। ਗਾਜ਼ੀਪੁਰ ਦੇ ਕੂੜੇ ਦੇ ਪਹਾੜ ਵਿੱਚ ਤੁਹਾਡਾ ਸੁਆਗਤ ਹੈ ਜੋ ਹੁਣ ਕੁਤੁਬ ਮੀਨਾਰ ਤੋਂ ਵੀ ਉੱਚਾ ਹੋ ਗਿਆ ਹੈ, ਭਾਜਪਾ ਦੀ ਅਗਵਾਈ ਵਾਲੀ MCD ਦਾ ਧੰਨਵਾਦ। ਭਾਜਪਾ ਦੁਆਰਾ 'ਵਿਕਾਸ' ਦੀ ਇੱਕ ਸ਼ਾਨਦਾਰ ਉਦਾਹਰਣ ਜੋ ਲਗਾਤਾਰ ਉੱਚਾਈਆਂ ਨੂੰ ਪ੍ਰਾਪਤ ਕਰ ਰਹੀ ਹੈ।''