Sukh vilas: ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ 'ਸੁੱਖ ਵਿਲਾਸ' ਬਾਰੇ ਕੀਤੇ ਅਹਿਮ ਖ਼ੁਲਾਸੇ 
Published : Feb 29, 2024, 2:03 pm IST
Updated : Feb 29, 2024, 6:03 pm IST
SHARE ARTICLE
File Photo
File Photo

ਪੋਲਟਰੀ ਫਾਰਮ ਵਾਲੀ ਜਗ੍ਹਾ 'ਤੇ ਬਣਾਇਆ ਸੁੱਖ ਵਿਲਾਸ 

Sukh vilas: ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਚਾਨਕ ਪ੍ਰੈਸ ਕਾਨਫਰੰਸ ਬੁਲਾਈ ਜਿਸ ਵਿਚ ਉਹਨਾਂ ਨੇ ਬਾਦਲ ਪਰਿਵਾਰ ਦੇ ਸੁੱਖ ਵਿਲਾਸ ਹੋਟਲ ਬਾਰੇ ਕਈ ਅਹਿਮ ਖੁਲਾਸੇ ਕੀਤੇ। ਸੀਐੱਮ ਭਗਵੰਤ ਮਾਨ ਨੇ ਬਾਦਲ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਹੋਟਲ ਸੁਖ ਵਿਲਾਸ ਜਿਸ ਦਾ ਅਸਲੀ ਨਾ ਮੈਟਰੋ ਈਕੋ ਗ੍ਰੀਨਜ਼ ਹੈ, ਦੇ ਲਈ ਸਰਕਾਰੀ ਖਜ਼ਾਨੇ ਵਿਚ 108 ਕਰੋੜ ਦਾ ਰੁਪਏ ਘਪਲਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐੱਮ ਮਾਨ ਨੇ ਇਹ ਵੀ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ 2012 ਤੋਂ 2017 ਵਾਲੀ ਸਰਕਾਰ ਦੌਰਾਨ ਜੰਗਲਾਤ ਨਿਯਮਾਂ ਦੀ ਉਲੰਘਣਾ ਕਰਕੇ ਆਪ ਹੁਦਰੇ ਢੰਗ ਨਾਲ ਹੋਟਲ ਲਈ ਸੁਵਿਧਾਵਾਂ ਲਈਆਂ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਅਪਣੇ ਸੁੱਖ ਵਿਲਾਸ ਲਈ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਲਈ। 10 ਸਾਲਾਂ ਲਈ ਜੀਐਸਟੀ ਤੇ ਵੈਟ ਮੁਆਫ਼ ਕਰਵਾਇਆ। ਹੋਰ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ। ਹੋਟਲ ਦੀ ਲਗਜਰੀ ਤੇ ਸਲਾਨਾ ਫ਼ੀਸ ਵੀ ਮੁਆਫ਼ ਕਰਵਾਈ। ਇਸ ਦੇ ਨਾਲ ਹੀ ਪਿੰਡ ਪੱਲਣਪੁਰ ਵਿਚ 86 ਕਨਾਲ ਜ਼ਮੀਨ ਖਰੀਦੀ। ਮੁੱਖ ਮੰਤਰੀ ਨੇ ਕਿਹਾ ਕਿ ਸੁੱਖ ਵਿਲਾਸ ਨੂੰ ਓਬਰਾਏ ਸੁੱਖ ਵਿਲਾਸ ਦੇ ਨਾਮ ਹੇਠ ਚਲਾਇਆ ਜਾ ਰਿਹਾ ਸੀ। 

ਮੁੱਖ ਮੰਤਰੀ ਨੇ ਹੋਰ ਕੀ ਕਿਹਾ - 
- ਪਿੰਡ ਪੱਲਣਪੁਰ ਵਿਚ 86 ਕਨਾਲ ਜ਼ਮੀਨ ਖਰੀਦੀ  
- ਸੁੱਖ ਵਿਲਾਸ ਦਾ ਅਸਲ ਨਾਮ 'ਮੈਟਰੋ ਈਕੋ ਗ੍ਰੀਨ ਰਿਜ਼ੋਰਟ'
- ਉਬਰਾਏ ਸੁੱਖ ਵਿਲਾਸ ਦੇ ਨਾਮ 'ਤੇ ਚੱਲ ਰਿਹਾ ਹੋਟਲ 
- ਪੋਲਟਰੀ ਫਾਰਮ ਵਾਲੀ ਜਗ੍ਹਾ 'ਤੇ ਬਣਾਇਆ ਸੁੱਖ ਵਿਲਾਸ 
- ਸੁੱਖ ਵਿਲਾਸ ਹੋਟਲ ਵਿਚ ਇਕ ਰਾਤ ਦਾ ਖਰਚਾ 4-5 ਲੱਖ ਰੁਪਏ 
- ਸੁਖਬੀਰ ਬਾਦਲ ਕੋਲ 1 ਲੱਖ 83 ਹਜ਼ਾਰ 225 ਸ਼ੇਅਰ  
- 81 ਹਜ਼ਾਰ 500 ਸ਼ੇਅਰ ਹਰਸਿਮਰਤ ਬਾਦਲ ਕੋਲ 
- 10 ਸਾਲ ਲਈ GST ਤੇ ਵੈਟ ਮੁਆਫ਼ ਕਰਵਾਈ 
- ਹੋਟਲ ਦੀ ਲਗਜਰੀ ਤੇ ਸਲਾਨਾ ਫ਼ੀਸ ਵੀ ਮੁਆਫ਼ 
- 2009 ਵਿਚ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ
-  ਸੁੱਖ ਵਿਲਾਸ ਦੇ ਨਾਂਅ 'ਤੇ ਕਰੀਬ 108 ਕਰੋੜ ਰੁਪਏ ਦਾ ਫ਼ਾਇਦਾ ਲਿਆ 
- ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰੇਗੀ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement